ਯੂ. ਕੇ. : ਡਾਇਨਾਸੋਰ ਦੀ ਤਸਵੀਰ ਵਾਲੇ 50 ਪੈਸੇ ਦੇ ਸਿੱਕੇ ਹੋਣਗੇ ਜਾਰੀ

Tuesday, Sep 08, 2020 - 12:26 PM (IST)

ਯੂ. ਕੇ. : ਡਾਇਨਾਸੋਰ ਦੀ ਤਸਵੀਰ ਵਾਲੇ 50 ਪੈਸੇ ਦੇ ਸਿੱਕੇ ਹੋਣਗੇ ਜਾਰੀ

ਲੰਡਨ, (ਰਾਜਵੀਰ ਸਮਰਾ)- ਇੰਗਲੈਂਡ ਵਿਚ ਡਾਇਨਾਸੋਰਾਂ ਦੀਆਂ ਤਸਵੀਰਾਂ ਵਾਲੇ ਨਵੇਂ ਅਤੇ ਦੁਰਲੱਭ 50 ਪੈਸੇ ਦੇ ਸਿੱਕੇ ਜਾਰੀ ਹੋ ਰਹੇ ਹਨ, ਜਿਨ੍ਹਾਂ ਨੂੰ ਖਰੀਦਿਆ ਜਾ ਸਕਦਾ ਹੈ।

ਜਾਣਕਾਰੀ ਅਨੁਸਾਰ ਸਿੱਕਿਆਂ ਦੀ ਚੋਣ ਕਰਨ ਵਾਲਿਆਂ ਨੂੰ ਇਨ੍ਹਾਂ ਸਿੱਕਿਆਂ ਵਿਚ ਰਿਆਇਤ ਵੀ ਮਿਲ ਸਕਦੀ ਹੈ। ਚੇਂਜ ਚੈਕਰ ਅਨੁਸਾਰ ਨਵੇਂ 2020 ਯੂ.ਕੇ. ਡਾਇਨਾਸੋਰ ਕੁਲੈਕਸ਼ਨ ਵਿਚ ਕਈ ਵੰਨਗੀਆਂ ਨੂੰ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਚਾਹਵਾਨਾਂ ਦੀ ਦਿਲਚਸਪੀ ਹੋਰ ਵਧੇਗੀ। ਲਗਭਗ 50 ਹਜ਼ਾਰ ਦੀ ਗਿਣਤੀ 'ਚ ਉਪਲਬਧ ਇਨ੍ਹਾਂ ਸਿੱਕਿਆਂ ਦੀ ਵਿਕਰੀ ਅਗਲੇ ਮਹੀਨੇ ਹੋਵੇਗੀ। ਬੱਚਿਆਂ ਵਿਚ ਇਸ ਨੂੰ ਲੈ ਕੇ ਵਧੇਰੇ ਉਤਸ਼ਾਹ ਹੈ ਕਿਉਂਕਿ ਉਹ ਜਾਨਵਰਾਂ ਤੇ ਖਾਸ ਤੌਰ 'ਤੇ ਡਾਇਨਾਸੋਰ ਵਿਚ ਵਧੇਰੇ ਦਿਲਚਸਪੀ ਰੱਖਦੇ ਹਨ। 


 


author

Lalita Mam

Content Editor

Related News