ਬ੍ਰਿਟੇਨ ''ਚ ਵੈਕਸੀਨ ਪਾਸਪੋਰਟ ਦੇ ਵਿਰੋਧ ''ਚ ਸੜਕਾਂ ''ਤੇ ਉਤਰੇ ਲੋਕ (ਤਸਵੀਰਾਂ)
Monday, Apr 26, 2021 - 07:38 PM (IST)

ਲੰਡਨ (ਬਿਊਰੋ): ਬ੍ਰਿਟੇਨ ਵਿਚ ਕਰੀਬ 50 ਫੀਸਦੀ ਆਬਾਦੀ ਨੂੰ ਕੋਰੋਨਾ ਟੀਕਾ ਲੱਗ ਚੁੱਕਾ ਹੈ। ਹੁਣ ਬ੍ਰਿਟੇਨ ਵਿਚ ਵੈਕਸੀਨ ਪਾਸਪੋਰਟ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਲੰਡਨ ਵਿਚ ਹਜ਼ਾਰਾਂ ਲੋਕ ਵਿਰੋਧ ਕਰਨ ਲਈ ਸੜਕਾਂ 'ਤੇ ਉਤਰ ਆਏ ਅਤੇ ਜਦੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਭੀੜ ਹਿੰਸਕ ਹੋ ਗਈ।
ਉਹਨਾਂ ਨੇ ਪੁਲਸ 'ਤੇ ਛੋਟੀ ਮਿਜ਼ਾਈਲ, ਸਮੋਕ ਬੰਬ, ਬੋਤਲਾਂ ਨਾਲ ਹਮਲਾ ਕਰ ਦਿੱਤਾ, ਜਿਸ ਵਿਚ 8 ਪੁਲਸ ਕਰਮੀ ਜ਼ਖਮੀ ਹੋ ਗਏ। ਇਸ ਪ੍ਰਦਰਸ਼ਨ ਵਿਚ ਟੀਵੀ ਪ੍ਰੇਜੈਂਟਰ ਬੇਵਲੀ ਟਰਨਰ ਅਤੇ ਮੇਅਰ ਦੇ ਉਮੀਦਵਾਰ ਲਾਰੇਂਸ ਫੌਕਸ ਵੀ ਸ਼ਾਮਲ ਸਨ। ਲੋਕਾਂ ਨੇ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਹਨਾਂ 'ਤੇ ਲਿਖਿਆ ਸੀ-'ਨੋ ਨਿਊ ਨੋਰਮਲ, ਨੋ ਹੈਲਥ ਪਾਸਪੋਰਟ'।
ਪੜ੍ਹੋ ਇਹ ਅਹਿਮ ਖਬਰ - ਹੁਣ ਨੀਦਰਲੈਂਡ ਨੇ 1 ਮਈ ਤੱਕ ਭਾਰਤ ਤੋਂ ਉਡਾਣਾਂ 'ਤੇ ਲਗਾਈ ਪਾਬੰਦੀ
ਵਿਰੋਧ ਦਾ ਆਲਮ ਇਹ ਸੀ ਕਿ ਨਾ ਤਾਂ ਕਿਸੇ ਨੇ ਮਾਸਕ ਲਗਾਇਆ ਸੀ ਅਤੇ ਨਾ ਹੀ ਸਮਾਜਿਕ ਦੂਰੀ ਦੀ ਪਾਲਣਾ ਕੀਤੀ। ਉਹਨਾਂ ਨੇ ਸਿਰਫ ਵਿਰੋਧ ਵੱਲ ਧਿਆਨ ਦਿੱਤਾ। ਅਸਲ ਵਿਚ ਸਰਕਾਰ ਸਭ ਕੁਝ ਅਨਲੌਕ ਕਰਨ ਤੋਂ ਪਹਿਲਾਂ ਕੋਵਿਡ-ਸਟੇਟਸ ਸਰਟੀਫਿਕੇਟ ਜਾਂ ਵੈਕਸੀਨ ਪਾਸਪੋਰਟ ਲਾਗੂ ਕਰਨ 'ਤੇ ਵਿਚਾਰ ਕਰ ਰਹੀ ਹੈ।