ਬ੍ਰਿਟੇਨ ਦਾ ਸਭ ਤੋਂ ਮਹਿੰਗਾ ਤਲਾਕ, ਪਿਤਾ ਵੱਲੋਂ ਬੇਟਾ ਆਪਣੀ ਮਾਂ ਨੂੰ ਦੇਵੇਗਾ 760 ਕਰੋੜ ਰੁਪਏ

04/26/2021 7:17:42 PM

ਲੰਡਨ (ਬਿਊਰੋ): ਤਲਾਕ ਦੇ ਕਈ ਮਾਮਲਿਆਂ ਬਾਰੇ ਤੁਸੀਂ ਸੁਣਿਆ ਹੋਵੇਗਾ। ਬ੍ਰਿਟੇਨ ਦਾ ਇਸ ਸੰਬੰਧ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਬਾਰੇ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ। ਇੱਥੇ ਇਕ ਪਤੀ-ਪਤਨੀ ਦੇ ਝਗੜੇ ਦੇ ਵਿਚ ਤਲਾਕ ਦੌਰਾਨ ਬੇਟੇ ਵੱਲੋਂ ਮਾਂ ਨੂੰ ਕਰੀਬ 760 ਕਰੋੜ ਰੁਪਏ ਦਿੱਤੇ ਜਾਣਗੇ। ਇਹ ਬ੍ਰਿਟੇਨ ਦਾ ਸਭ ਤੋਂ ਮਹਿੰਗਾ ਤਲਾਕ ਦੱਸਿਆ ਜਾ ਰਿਹਾ ਹੈ। ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਇਹ ਫ਼ੈਸਲਾ ਲੰਡਨ ਦੀ ਇਕ ਅਦਾਲਤ ਨੇ ਸੁਣਾਇਆ ਹੈ। ਇਹ ਪੂਰਾ ਮਾਮਲਾ ਲੰਡਨ ਦੇ ਹੀ ਫਰਹਾਦ-ਤਾਤਿਯਾਨਾ ਨਾਮਕ ਜੋੜੇ ਅਤੇ ਉਹਨਾਂ ਦੇ ਬੇਟੇ ਤੈਮੂਰ ਨਾਲ ਸਬੰਧਤ ਹੈ। ਆਪਣੇ ਫ਼ੈਸਲੇ ਵਿਚ ਜੱਜ ਨੇ ਦੋਸ਼ੀ ਬੇਟੇ ਨੂੰ ਬੇਈਮਾਨ ਦੱਸਿਆ, ਜੋ ਆਪਣੇ ਪਿਤਾ ਦੀ ਮਦਦ ਲਈ ਕੁਝ ਵੀ ਕਰ ਸਕਦਾ ਹੈ। 

ਇਹ ਹੈ ਪੂਰਾ ਮਾਮਲਾ
ਅਸਲ ਵਿਚ ਤੈਮੂਰ ਚਾਹੁੰਦਾ ਸੀ ਕਿ ਪਿਤਾ ਦੀ ਜਾਇਦਾਦ ਵਿਚੋਂ ਹਿੱਸਾ ਨਾ ਵੰਡਿਆ ਜਾਵੇ ਅਤੇ ਮਾਂ ਨੂੰ ਤਲਾਕ ਦੇ ਸਮੇਂ ਜ਼ਿਆਦਾ ਮੁਆਵਜ਼ਾ ਨਾ ਮਿਲੇ। ਰਿਪੋਰਟ ਮੁਤਾਬਕ ਜੱਜ ਨੇ ਆਪਣੇ ਆਦੇਸ਼ ਵਿਚ ਕਿਹਾ ਸੀ ਕਿ ਅਰਬਪਤੀ ਫਰਹਾਦ ਦੇ ਬੇਟੇ ਤੈਮੂਰ ਨੇ ਆਪਣੇ ਪਿਤਾ ਦੀ ਜਾਇਦਾਦ ਨੂੰ ਲੁਕੋਇਆ ਹੈ। ਜਾਇਦਾਦ ਲੁਕਾਉਣ ਦੇ ਦੋਸ਼ 'ਚ ਤੈਮੂਰ ਨੇ ਦੱਸਿਆ ਸੀ ਕਿ ਉਸ ਨੇ ਕਾਲਜ ਵਿਦਿਆਰਥੀ ਰਹਿਣ ਦੌਰਾਨ ਵਪਾਰ ਕੀਤਾ, ਜਿਸ ਵਿਚ ਉਸ ਨੂੰ ਘਾਟਾ ਹੋਇਆ। ਉਸ ਦੇ ਦਲੀਲ ਦਿੱਤੀ ਕਿ ਉਹ ਆਪਣੇ ਪਿਤਾ ਦੇ ਇਹਨਾਂ ਪੈਸਿਆਂ ਨੂੰ ਆਪਣੀ ਮਾਂ ਤੋਂ ਨਹੀ ਲੁਕੋ ਰਿਹਾ ਸੀ ਸਗੋਂ ਵਪਾਰ ਕਰਨ ਦੌਰਾਨ ਉਸ ਨੂੰ ਇਹਨਾਂ ਪੈਸਿਆਂ ਦਾ ਨੁਕਸਾਨ ਹੋਇਆ ਸੀ। 

ਆਪਣੇ ਆਦੇਸ਼ ਵਿਚ ਜੱਜ ਨੇ ਕਿਹਾ ਕਿ ਤੈਮੂਰ ਆਪਣੀ ਮਾਂ ਨੂੰ ਜਾਇਦਾਦ ਦਾ ਇਕ ਵੀ ਪੈਸਾ ਲੈਣ ਤੋਂ ਰੋਕ ਨਹੀਂ ਸਕਦਾ ਸੀ। ਜੱਜ ਨੇ ਤੈਮੂਰ ਦੀ ਮਾਂ ਤਾਤਿਯਾਨਾ ਦਾ ਵੀ ਪੱਖ ਸੁਣਿਆ। ਉਹ ਚਾਹੁੰਦੀ ਸੀ ਕਿ ਤਲਾਕ ਦੌਰਾਨ ਮਿਲਣ ਵਾਲੀ ਜਾਇਦਾਦ ਵਿਚ ਲੰਡਨ ਦਾ ਲਗਜ਼ਰੀ ਅਪਾਰਟਮੈਂਟ ਵੀ ਉਸ ਨੂੰ ਹੀ ਮਿਲੇ। ਭਾਵੇਂਕਿ ਉਹ ਇਸ ਦੇ ਬਦਲੇ ਵਿਚ ਰਾਸ਼ੀ ਲੈਣ ਲਈ ਵੀ ਤਿਆਰ ਸੀ। ਅਖੀਰ ਵਿਚ ਜੱਜ ਨੇ ਆਪਣਾ ਫ਼ੈਸਲਾ ਸੁਣਾਇਆ। ਜੱਜ ਨੇ ਆਦੇਸ਼ ਦਿੱਤਾ ਕਿ ਤੈਮੂਰ ਆਪਣੀ ਮਾਂ ਨੂੰ ਹੁਣ 100 ਮਿਲੀਅਨ ਡਾਲਰ ਮਤਲਬ ਕਰੀਬ 760 ਕਰੋੜ ਰੁਪਏ ਦਾ ਭੁਗਤਾਨ ਕਰੇਗਾ।

ਇੰਝ ਵਧਿਆ ਪਰਿਵਾਰਕ ਝਗੜਾ
ਰਿਪੋਰਟ ਮੁਤਾਬਕ ਤੈਮੂਰ ਦੇ ਪਿਤਾ ਫਰਹਾਦ ਦਾ ਜਨਮ ਅਜ਼ਰਬੈਜਾਨ ਵਿਚ ਹੋਇਆ ਸੀ। ਫਰਹਾਦ ਨੇ ਨਵੰਬਰ 2012 ਵਿਚ 1.4 ਅਰਬ ਡਾਲਰ ਵਿਚ ਰੂਸੀ ਗੈਸ ਉਤਪਾਦਕ ਵਿਚ ਆਪਣੀ ਹਿੱਸੇਦਾਰੀ ਵੇਚ ਕੇ ਇੰਨੀ ਵੱਡੀ ਜਾਇਦਾਦ ਬਣਾਈ। ਭਾਵੇਂਕਿ ਉਸ ਨੇ ਪਤਨੀ ਨੂੰ ਤਲਾਕ ਦੇਣ ਬਾਅਦ ਭੁਗਤਾਨ ਦੇ ਰੂਪ ਵਿਚ ਇਕ ਵੀ ਪੈਸਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਤਲਾਕ ਦੇ ਬਾਅਦ ਜਦੋਂ ਤਾਤਿਯਾਨ ਨੂੰ ਕੁਝ ਨਹੀਂ ਮਿਲਿਆ ਤਾਂ ਉਸ ਨੇ ਕੇਸ ਦਰਜ ਕਰਵਾਇਆ। ਇੰਨਾ ਹੀ ਨਹੀਂ ਉਸ ਨੇ ਘੱਟੋ-ਘੱਟ 6 ਦੇਸ਼ਾਂ ਵਿਚ ਉਸ ਖ਼ਿਲਾਫ਼ ਮਾਮਲਾ ਦਰਜ ਕਰਾਇਆ। ਇਸ ਮਗਰੋਂ ਲੰਡਨ ਦੀ ਅਦਾਲਤ ਨੇ ਇਹ ਫ਼ੈਸਲਾ ਸੁਣਾਇਆ। ਭਾਵੇਂਕਿ ਫਰਹਾਦ ਨੇ ਕੋਰਟ ਦੇ ਫ਼ੈਸਲੇ ਨੂੰ ਗਲਤ ਅਤੇ ਗੁੰਮਰਾਹ ਕਰਨਾ ਵਾਲਾ ਦੱਸਿਆ ਹੈ।


Vandana

Content Editor

Related News