ਯੂਕੇ: ਕੈਦੀ ਨੂੰ ਮਿਲਿਆ 3.6 ਮਿਲੀਅਨ ਪੌਂਡ ਦਾ ਮੁਆਵਜ਼ਾ
Sunday, Nov 22, 2020 - 04:46 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਕਿਸਮਤ ਨੂੰ ਬਦਲਦਿਆਂ ਦੇਰ ਨਹੀਂ ਲੱਗਦੀ, ਇਹ ਜਿੰਦਗੀ ਦੇ ਕਿਸੇ ਵੀ ਮੋੜ 'ਤੇ ਕਦੇ ਵੀ ਬਦਲ ਸਕਦੀ ਹੈ। ਇਸ ਗੱਲ ਨੂੰ ਯੂਕੇ ਵਿੱਚ ਇੱਕ ਕੈਦੀ ਦੀ ਬਦਲੀ ਕਿਸਮਤ ਨੇ ਸੱਚ ਕਰ ਵਿਖਾਇਆ ਹੈ ਜੋ ਕਿ ਸਲਾਖਾਂ ਪਿੱਛੇ ਪਹੁੰਚ ਕੇ ਵੀ ਕਰੋੜਪਤੀ ਬਣ ਗਿਆ ਹੈ। ਇੱਕ ਕੈਦੀ ਜਿਸ ਦੀ ਅੱਖ 'ਤੇ ਸੱਟ ਲੱਗਣ ਕਰਕੇ ਉਹ ਗੰਭੀਰ ਜ਼ਖਮੀ ਹੋ ਗਿਆ ਸੀ। ਸਰਕਾਰ ਵੱਲੋਂ ਉਸਨੂੰ ਇਸ ਸੱਟ ਦੇ ਲੱਗਣ ਕਾਰਨ 3.6 ਮਿਲੀਅਨ ਪੌਂਡ ਦਾ ਵੱਡਾ ਮੁਆਵਜ਼ਾ ਦਿੱਤਾ ਗਿਆ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਬੇਕਾਬੂ ਕਾਰ ਪੁਲ ਤੋਂ ਡਿੱਗੀ, 2 ਬੱਚਿਆਂ ਦੀ ਮੌਤ ਤੇ ਕਈ ਜ਼ਖਮੀ
ਇਹ ਰਕਮ ਪਿਛਲੇ ਤਿੰਨ ਸਾਲਾਂ ਵਿੱਚ ਕਿਸੇ ਵੀ ਅਦਾਇਗੀ ਨਾਲੋਂ ਦਸ ਗੁਣਾ ਜ਼ਿਆਦਾ ਸੀ। ਇਸ ਮੁਆਵਜ਼ੇ ਨਾਲ ਟੈਕਸ ਭੁਗਤਾਨ ਕਰਨ ਵਾਲਿਆਂ ਦੀ ਕੁੱਲ ਰਾਸ਼ੀ ਦੁਆਰਾ ਜੇਲ੍ਹਾਂ ਨੂੰ ਜਾਣ ਵਾਲੇ ਭੁਗਤਾਨ ਵਿੱਚ ਪਿਛਲੇ 12 ਮਹੀਨਿਆਂ ਦੌਰਾਨ 7.5 ਮਿਲੀਅਨ ਪੌਂਡ ਤੱਕ ਦਾ ਵਾਧਾ ਹੋਇਆ ਹੈ, ਜਿਹੜੀ ਕਿ ਜੇਲ੍ਹ ਅਤੇ ਪ੍ਰੋਬੇਸ਼ਨ ਸਰਵਿਸ ਦੇ ਸਾਲਾਨਾ ਖਾਤੇ ਮੁਤਾਬਕ. ਪਿਛਲੇ ਸਾਲ ਨਾਲੋਂ 3 ਮਿਲੀਅਨ ਪੌਂਡ ਵੱਧ ਹੈ। ਸਟਾਫ ਅਤੇ ਕੈਦੀਆਂ 'ਤੇ ਹਮਲੇ ਅਤੇ ਅਜਿਹੀਆਂ ਘਟਨਾਵਾਂ ਲਈ ਲਗਭੱਗ 85 ਮਿਲੀਅਨ ਪੌਂਡ ਦਾ ਭੁਗਤਾਨ ਤਿੰਨ ਸਾਲਾਂ ਵਿੱਚ ਕੀਤਾ ਗਿਆ ਹੈ। ਇਸ ਸੰਬੰਧੀ ਨਿਆਂ ਮੰਤਰਾਲੇ ਮੁਤਾਬਕ, ਅਜਿਹੇ ਮਾਮਲਿਆਂ ਵਿੱਚ ਟੈਕਸ ਅਦਾ ਕਰਨ ਵਾਲਿਆਂ ਦੇ ਪੈਸੇ ਦੀ ਬਚਤ ਹੋਣ ਦੀ ਸੰਭਾਵਨਾ ਦਾ ਧਿਆਨ ਰੱਖਦੇ ਹੋਏ ਫ਼ੈਸਲਾ ਕੀਤਾ ਜਾਂਦਾ ਹੈ।