ਯੂਕੇ ਨੇ ਡਰੋਨ ਡਿਸਪਲੇਅ ਅਤੇ ਆਤਿਸ਼ਬਾਜ਼ੀ ਨਾਲ ਦਿੱਤੀ 2020 ਨੂੰ ਵਿਦਾਈ (ਤਸਵੀਰਾਂ)

Friday, Jan 01, 2021 - 03:36 PM (IST)

ਯੂਕੇ ਨੇ ਡਰੋਨ ਡਿਸਪਲੇਅ ਅਤੇ ਆਤਿਸ਼ਬਾਜ਼ੀ ਨਾਲ ਦਿੱਤੀ 2020 ਨੂੰ ਵਿਦਾਈ (ਤਸਵੀਰਾਂ)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਹਰ ਸਾਲ ਯੂਕੇ ਵਿੱਚ ਨਵਾਂ ਸਾਲ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਪਰ ਇਸ ਸਾਲ ਕੋਰੋਨਾਵਾਇਰਸ ਮਹਾਮਾਰੀ ਦੀ ਲਾਗ ਦੇ ਵੱਧ ਰਹੇ ਕੇਸਾਂ ਨੂੰ ਕਾਬੂ ਕਰਨ ਲਈ ਸਰਕਾਰ ਦੁਆਰਾ ਲਗਾਈਆਂ ਪਾਬੰਦੀਆਂ ਕਾਰਨ ਜ਼ਿਆਦਾਤਰ ਯੂਕੇ ਵਾਸੀਆਂ ਨੇ ਘਰ ਰਹਿ ਕੇ ਨਵਾਂ ਸਾਲ ਮਨਾਇਆ। ਇਸ ਦੇ ਨਾਲ ਹੀ ਲੰਡਨ ਵਿੱਚ ਡਰੋਨ ਡਿਸਪਲੇਅ ਨਾਲ 2020 ਨੂੰ ਵਿਦਾਈ ਦਿੱਤੀ ਗਈ, ਜਿਸ ਵਿੱਚ ਇਸ ਸਾਲ ਮਹਾਮਾਰੀ ਦੇ ਪ੍ਰਮੁੱਖ ਪਲਾਂ ਨੂੰ ਉਜਾਗਰ ਕੀਤਾ ਗਿਆ। 

PunjabKesari

ਇਸ ਪ੍ਰੀ-ਰਿਕਾਰਡ ਡਿਸਪਲੇ ਰਾਹੀ ਐਨ.ਐਚ.ਐਸ., ਬਲੈਕ ਲਾਈਵਜ਼ ਮੈਟਰ ਅਤੇ ਸਰ ਕਪਤਾਨ ਟੌਮ ਮੂਰ ਨੂੰ ਸਨਮਾਨ ਦਿੱਤਾ ਗਿਆ।ਬਿਗ ਬੈਨ ਦੁਆਰਾ ਨਵੇਂ ਸਾਲ ਦੀ ਸ਼ੁਰੂਆਤ ਦਾ ਸੰਕੇਤ ਦੇਣ 'ਤੇ ਡਰੋਨਾ ਦੁਆਰਾ 2021 ਦੀ ਕਲਾਕ੍ਰਿਤੀ ਬਣਾਈ ਗਈ ਅਤੇ ਮਿਲੇਨੀਅਮ ਗੁੰਬਦ ਦੁਆਰਾ ਪਟਾਕੇ ਵੀ ਚਲਾਏ ਗਏ।

PunjabKesari

ਇਸ ਦੇ ਨਾਲ ਹੀ ਇਸ ਪ੍ਰਦਰਸ਼ਨੀ ਵਿੱਚ 2020 ਦੀਆਂ ਕੁੱਝ ਅਸਫਲਤਾਵਾਂ ਨੂੰ ਵੀ ਦਰਸਾਇਆ ਗਿਆ। 10 ਮਿੰਟ ਦੇ ਇਸ ਸ਼ੋਅ ਵਿਚ 300 ਤੋਂ ਵੱਧ ਡਰੋਨ ਵਰਤੇ ਗਏ ਜੋ "ਲੰਡਨ ਆਈ" 'ਤੇ ਸਲਾਨਾ ਪਟਾਕਿਆਂ ਦੀ ਪ੍ਰਦਰਸ਼ਨੀ ਨੂੰ ਰੱਦ ਕਰਨ ਤੋਂ ਬਾਅਦ ਮਿਲੇਨੀਅਮ ਗੁੰਬਦ ਦੇ ਦੁਆਲੇ ਉਡਾਏ ਗਏ ਸਨ।

PunjabKesari 

ਪੜ੍ਹੋ ਇਹ ਅਹਿਮ ਖਬਰ- EU ਤੋਂ ਪੂਰੀ ਤਰ੍ਹਾਂ ਵੱਖ ਹੋਇਆ ਬ੍ਰਿਟੇਨ, ਨਵੇਂ ਸਾਲ 'ਚ ਹੋਣਗੀਆਂ ਇਹ ਤਬਦੀਲੀਆਂ

ਪਿਛਲੇ ਸਾਲ 100,000 ਤੋਂ ਵੱਧ ਲੋਕ ਨਵੇਂ ਸਾਲ ਲਈ ਇਕੱਠੇ ਹੋਏ ਸਨ। ਇਸ ਸਾਲ ਯੂਕੇ ਦੇ ਕਈ ਹੋਰ ਖੇਤਰਾਂ ਜਿਵੇਂ ਕਿ ਐਡਿਨਬਰਾ, ਮਾਨਚੇਸਟਰ, ਲਿਵਰਪੂਲ ਆਦਿ ਵਿੱਚ ਵੀ ਵਾਇਰਸ ਤੋਂ ਸੁਰੱਖਿਆ ਲਈ ਪਟਾਕੇ ਚਲਾਉਣ ਦੇ ਵੱਡੇ ਪ੍ਰਦਰਸ਼ਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ। ਹਾਲਾਂਕਿ ਟੀਅਰ ਪੱਧਰ ਚਾਰ ਦੀਆਂ ਪਾਬੰਦੀਆਂ ਦੇ ਬਾਵਜੂਦ ਵੀ ਕੁੱਝ ਲੋਕਾਂ ਨੂੰ ਲੰਡਨ ਦੀ ਪ੍ਰੀਮਰੋਸ ਹਿੱਲ 'ਤੇ ਨਵੇਂ ਸਾਲ ਦੀ ਪ੍ਰਦਰਸ਼ਨੀ ਵੇਖਣ ਲਈ ਇਕੱਠੇ ਹੋਏ ਦੇਖਿਆ ਜਾ ਸਕਦਾ ਸੀ।


author

Vandana

Content Editor

Related News