ਬ੍ਰਿਟੇਨ ''ਚ ਭਾਰਤੀ ਮੂਲ ਦੇ ਸਾਂਸਦ ਨੇ ਸੰਸਦੀ ਕੰਮਾਂ ਤੋਂ ਬਣਾਈ ਦੂਰੀ
Tuesday, May 25, 2021 - 06:17 PM (IST)
ਲੰਡਨ (ਭਾਸ਼ਾ): ਬ੍ਰਿਟੇਨ ਦੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ ਵਿਚ ਸਭ ਤੋਂ ਨੌਜਵਾਨ ਸਾਂਸਦ ਭਾਰਤੀ ਮੂਲ ਦੀ ਨਾਦੀਆ ਵ੍ਹਿਟੋਮ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਘੋਸ਼ਣਾ ਕੀਤੀ ਕਿ ਮਾਨਸਿਕ ਸਿਹਤ ਕਾਰਨਾਂ ਕਾਰਨ ਉਹ ਆਪਣੇ ਸੰਸਦੀ ਕੰਮ ਤੋਂ ਕਈ ਹਫ਼ਤਿਆਂ ਲਈ ਦੂਰ ਰਹੇਗੀ। ਨਾਦੀਆ (24) ਦ ਪਿਤਾ ਪੰਜਾਬੀ ਹਨ। ਉਹਨਾਂ ਦਾ ਜਨਮ ਬ੍ਰਿਟੇਨ ਵਿਚ ਹੀ ਹੋਇਆ ਹੈ ਅਤੇ ਉਹ ਆਪਣੇ ਜਨਮ ਸਥਾਨ ਮੱਧ ਇੰਗਲੈਂਡ ਦੇ ਨੌਟਿੰਘਮ ਤੋ ਵਿਰੋਧੀ ਲੇਬਰ ਪਾਰਟੀ ਦੀ ਪ੍ਰਤੀਨਿਧੀ ਹੈ।
ਪੜ੍ਹੋ ਇਹ ਅਹਿਮ ਖਬਰ- ਯੂਕੇ: ਹਸਪਤਾਲਾਂ 'ਚ ਹੋਰ ਇਲਾਜ ਕਰਵਾਉਣ ਗਏ 8,747 ਮਰੀਜ਼ ਕੋਰੋਨਾ ਦੀ ਭੇਂਟ ਚੜ੍ਹੇ
ਨਾਦੀਆ ਨੇ ਕਿਹਾ ਕਿ ਉਹਨਾਂ ਨੇ ਆਪਣੀ ਮਾਨਸਿਕ ਸਿਹਤ ਨੂੰ ਲੈਕੇ ਚੱਲ ਰਹੇ ਸੰਘਰਸ਼ ਬਾਰੇ ਖੁੱਲ੍ਹ ਕੇ ਬੋਲਣ ਦਾ ਫ਼ੈਸਲਾ ਲਿਆ ਹੈ ਤਾਂ ਜੋ ਹੋਰ ਲੋਕਾਂ ਨੂੰ ਵੀ ਅਜਿਹੇ ਮੁੱਦਿਆ ਦੇ ਬਾਰੇ ਵਿਚ ਬੋਲਣ ਵਿਚ ਮਦਦ ਮਿਲ ਸਕੇ। ਉਹਨਾਂ ਨੇ ਟਵਿੱਟਰ 'ਤੇ ਲਿਖਿਆ, ਹਾਲ ਦੇ ਕੁਝ ਮਹੀਨਿਆਂ ਤੋਂ ਮੈਂ ਸਿਹਤ ਸੰਬੰਧੀ ਪਰੇਸ਼ਾਨੀਆਂ ਨਾਲ ਲਗਾਤਾਰ ਜੂਝ ਰਹੀ ਹਾਂ। ਹੁਣ ਤੱਕ ਤਾਂ ਮੈਂ ਸਾਂਸਦ ਦੇ ਤੌਰ 'ਤੇ ਆਪਣੇ ਪੂਰੇ ਸਮੇਂ ਦੇ ਕੰਮ ਦੇ ਨਾਲ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਬਦਕਿਸਮਤੀ ਨਾਲ ਹੁਣ ਇਹ ਸੰਭਵ ਨਹੀਂ ਹੈ ਅਤੇ ਮੇਰੇ ਡਾਕਟਰ ਨੇ ਕਿਹਾ ਹੈ ਕਿ ਸਿਹਤ ਵਿਚ ਸੁਧਾਰ ਦੀ ਖਾਤਿਰ ਮੈਨੂੰ ਕਈ ਹਫ਼ਤਿਆਂ ਦੀ ਛੁੱਟੀ ਦੀ ਲੋੜ ਹੋਵੇਗੀ।'' ਸਾਂਸਦ ਨੇ ਦੱਸਿਆ ਕਿ ਉਹ ਪੋਸਟ ਟ੍ਰਾਮੇਟਿਕ ਸਟ੍ਰੈਸ ਡਿਸਆਰਡਰ (ਪੀ.ਟੀ.ਐੱਸ.ਡੀ.) ਤੋਂ ਪੀਤਤ ਹੈ।