ਯੂਕੇ: 12 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਲਈ ਮੋਡਰਨਾ ਕੋਵਿਡ ਵੈਕਸੀਨ ਨੂੰ ਮਿਲੀ ਮਨਜ਼ੂਰੀ

08/18/2021 3:29:21 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ):  ਯੂਕੇ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਬੱਚਿਆਂ ਨੂੰ ਵਾਇਰਸ ਦੀ ਲਾਗ ਤੋਂ ਬਚਾਉਣ ਲਈ ਵੈਕਸੀਨ ਕੰਪਨੀ ਮੋਡਰਨਾ ਦੀ ਕੋਰੋਨਾ ਵਾਇਰਸ ਵੈਕਸੀਨ ਨੂੰ ਯੂਕੇ ਦੀ ਮੈਡੀਕਲ ਏਜੰਸੀ ਦੁਆਰਾ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਵਿੱਚ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਹੈ। ਫਾਈਜ਼ਰ ਵੈਕਸੀਨ ਤੋਂ ਬਾਅਦ ਇਹ 12 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਲਈ ਅਧਿਕਾਰਤ ਦੂਜੀ ਕੋਵਿਡ-19 ਵੈਕਸੀਨ ਹੈ। ਯੂਕੇ ਦੀ ਮੈਡੀਸਨ ਐਂਡ ਹੈਲਥਕੇਅਰ ਪ੍ਰੋਡਕਟਜ ਰੈਗੂਲੇਟਰੀ ਏਜੰਸੀ (ਐਮ ਐਚ ਆਰ ਏ) ਨੇ ਇਸ ਵੈਕਸੀਨ ਨੂੰ ਇਸ ਉਮਰ ਸਮੂਹ ਵਿੱਚ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੋਣ ਦਾ ਦਾਅਵਾ ਕਰਦਿਆਂ ਆਪਣੀ ਮਨਜ਼ੂਰੀ ਦਿੱਤੀ ਹੈ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਆਸਟ੍ਰੇਲੀਆ 'ਚ ਮੁੜ ਸਾਹਮਣੇ ਆਏ ਰਿਕਾਰਡ ਮਾਮਲੇ

ਇਸ ਵੇਲੇ 12 ਤੋਂ 15 ਸਾਲ ਦੀ ਉਮਰ ਦੇ ਕੁੱਝ ਡਾਕਟਰੀ ਤੌਰ 'ਤੇ ਕਮਜ਼ੋਰ ਮੰਨੇ ਜਾਂਦੇ ਬੱਚਿਆਂ ਨੂੰ ਸਿਰਫ ਫਾਈਜ਼ਰ ਕੋਵਿਡ-19 ਵੈਕਸੀਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਇਸ ਏਜੰਸੀ ਦੀ ਮਨਜ਼ੂਰੀ ਦੇ ਬਾਅਦ ਹਣ ਯੂਕੇ ਦੀ ਟੀਕਾਕਰਨ ਸੰਯੁਕਤ ਕਮੇਟੀ (ਜੇ ਸੀ ਵੀ ਆਈ) ਨਿਰਧਾਰਤ ਕਰੇਗੀ ਕਿ ਬੱਚਿਆਂ ਨੂੰ ਮੋਡਰਨਾ ਵੈਕਸੀਨ ਦੇਣੀ ਚਾਹੀਦੀ ਹੈ ਜਾਂ ਨਹੀਂ। ਇਸ ਮਨਜ਼ੂਰੀ ਦੀ ਖ਼ਬਰ ਦਾ ਸਵਾਗਤ ਕਰਦੇ ਹੋਏ, ਸਿਹਤ ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ ਕਿ ਸਰਕਾਰ ਹੁਣ ਜੇ ਸੀ ਵੀ ਆਈ ਦੁਆਰਾ ਇਸਦੀ ਵਰਤੋਂ ਲਈ ਨਿਰਦੇਸ਼ਤ ਹੋਵੇਗੀ। ਇਸਦੇ ਇਲਾਵਾ ਸਿਹਤ ਅਧਿਕਾਰੀਆਂ ਅਨੁਸਾਰ 16 ਤੋਂ 17 ਸਾਲ ਦੇ ਸਾਰੇ ਨੌਜਵਾਨ 12 ਤੋਂ 15 ਸਾਲ ਦੀ ਉਮਰ ਦੇ ਡਾਕਟਰੀ ਤੌਰ 'ਤੇ ਕਮਜ਼ੋਰ ਬੱਚੇ ਅਤੇ ਜਿਹੜੇ ਲੋਕ ਬਾਲਗਾਂ ਦੇ ਨਾਲ ਰਹਿੰਦੇ ਹਨ ਅਤੇ ਕਮਜੋਰ ਇਮਊਨਿਟੀ ਵਾਲੇ ਹਨ, ਉਹਨਾਂ ਨੂੰ ਸੋਮਵਾਰ 23 ਅਗਸਤ ਤੋਂ ਫਾਈਜ਼ਰ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾਵੇਗੀ।


Vandana

Content Editor

Related News