ਯੂਕੇ: ਵਿਅਕਤੀ 'ਤੇ ਮਸਜਿਦਾਂ ਨੇੜੇ ਲੋਕਾਂ 'ਤੇ ਫਾਇਰ ਹਮਲੇ ਕਰਨ ਦਾ ਦੋਸ਼

03/23/2023 5:09:37 PM

ਲੰਡਨ (ਭਾਸ਼ਾ)- ਬ੍ਰਿਟੇਨ ਦੀ ਪੁਲਸ ਨੇ 28 ਸਾਲਾ ਵਿਅਕਤੀ 'ਤੇ ਮਸਜਿਦਾਂ ਨੇੜੇ ਲੋਕਾਂ 'ਤੇ ਫਾਇਰ ਹਮਲੇ ਕਰਨ ਅਤੇ ਕਤਲ ਦੀ ਕੋਸ਼ਿਸ਼ ਦੇ ਦੋ ਦੋਸ਼ ਲਾਏ ਹਨ। ਵੈਸਟ ਮਿਡਲੈਂਡਜ਼ ਪੁਲਸ ਫੋਰਸ ਨੇ ਕਿਹਾ ਕਿ ਮੁਹੰਮਦ ਅਬਕਰ 'ਤੇ ਲੰਡਨ ਅਤੇ ਮੱਧ ਇੰਗਲੈਂਡ ਦੇ ਬਰਮਿੰਘਮ ਵਿਚ ਹਮਲਿਆਂ ਦਾ ਦੋਸ਼ ਲਗਾਇਆ ਗਿਆ ਸੀ।ਬਰਮਿੰਘਮ ਦੇ ਰਹਿਣ ਵਾਲੇ ਅਬਕਰ ਨੂੰ ਅੱਜ ਮਤਲਬ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆਈ ਪੁਲਸ ਨੇ ਨਸ਼ੀਲਾ ਪਦਾਰਥ ਕੀਤਾ ਜ਼ਬਤ, ਪੰਜ ਵਿਅਕਤੀ ਗ੍ਰਿਫ਼ਤਾਰ (ਤਸਵੀਰਾਂ)

ਅਬਕਰ 'ਤੇ ਦੋਸ਼ ਹੈ ਕਿ ਉਸ ਨੇ ਦੋ ਵਿਅਕਤੀਆਂ 'ਤੇ ਇਕ ਪਦਾਰਥ ਛਿੜਕਿਆ ਅਤੇ ਵੱਖ-ਵੱਖ ਘਟਨਾਵਾਂ ਵਿਚ ਇਸ ਨੂੰ ਅੱਗ ਲਗਾ ਦਿੱਤੀ। ਇਸ ਹਮਲੇ ਵਿਚੋਂ ਇਕ 27 ਫਰਵਰੀ ਨੂੰ ਪੱਛਮੀ ਲੰਡਨ ਦੇ ਈਲਿੰਗ ਖੇਤਰ ਵਿਚ ਇਕ ਇਸਲਾਮੀ ਕੇਂਦਰ ਨੇੜੇ ਕੀਤਾ ਗਿਆ ਅਤੇ ਦੂਜਾ ਸੋਮਵਾਰ ਨੂੰ ਬਰਮਿੰਘਮ ਵਿਚ ਇਕ ਮਸਜਿਦ ਨੇੜੇ ਹਮਲਾ ਕੀਤਾ ਗਿਆ। ਬਰਮਿੰਘਮ ਪੀੜਤ 70 ਸਾਲਾ ਮੁਹੰਮਦ ਰਿਆਜ਼ ਗੰਭੀਰ ਸੱਟਾਂ ਨਾਲ ਹਸਪਤਾਲ ਵਿੱਚ ਦਾਖਲ ਹੈ। ਈਲਿੰਗ ਵਿੱਚ ਹਮਲਾ ਕਰਨ ਵਾਲੇ 82 ਸਾਲਾ ਵਿਅਕਤੀ ਦੇ ਚਿਹਰੇ ਅਤੇ ਬਾਹਾਂ ਬੁਰੀ ਤਰ੍ਹਾਂ ਨਾਲ ਝੁਲਸ ਗਈਆਂ। ਅੱਤਵਾਦ ਰੋਕੂ ਅਧਿਕਾਰੀ ਜਾਂਚ ਦਾ ਸਮਰਥਨ ਕਰ ਰਹੇ ਸਨ, ਪਰ ਪੁਲਸ ਨੇ ਕਿਹਾ ਕਿ ਅਧਿਕਾਰੀ "ਕਿਸੇ ਵੀ ਸੰਭਾਵੀ ਜਾਂਚ ਲਈ ਸੋਚ ਵਿਚਾਰ ਕਰ ਰਹੀ ਹੈ।"

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News