ਬ੍ਰਿਟੇਨ ਦੇ ਸਿਹਤ ਮੰਤਰੀ ਨੇ ਦਫ਼ਤਰ ’ਚ ਮਹਿਲਾ ਸਹਿਯੋਗੀ ਨੂੰ ਕੀਤੀ ‘ਕਿੱਸ’, ਤਸਵੀਰ ਵਾਇਰਲ ਹੋਣ ’ਤੇ ਮੰਗਣੀ ਪਈ ਮਾਫ਼ੀ

Saturday, Jun 26, 2021 - 06:22 PM (IST)

ਬ੍ਰਿਟੇਨ ਦੇ ਸਿਹਤ ਮੰਤਰੀ ਨੇ ਦਫ਼ਤਰ ’ਚ ਮਹਿਲਾ ਸਹਿਯੋਗੀ ਨੂੰ ਕੀਤੀ ‘ਕਿੱਸ’, ਤਸਵੀਰ ਵਾਇਰਲ ਹੋਣ ’ਤੇ ਮੰਗਣੀ ਪਈ ਮਾਫ਼ੀ

ਲੰਡਨ (ਭਾਸ਼ਾ) : ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਸ਼ੁੱਕਰਵਾਰ ਨੂੰ ਸੰਕਟ ਵਿਚ ਘਿਰ ਗਏ ਅਤੇ ਕੋਵਿਡ-19 ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕਰਨ ਨੂੰ ਲੈ ਕੇ ਉਨ੍ਹਾਂ ਨੂੰ ਮਾਫ਼ੀ ਮੰਗਣੀ ਪੈ ਗਈ। ਦਰਅਸਲ ਇਕ ਸਮਾਚਾਰ ਪੱਤਰ ਨੇ ਉਨ੍ਹਾਂ ਦੀ ਇਕ ਤਸਵੀਰ ਪ੍ਰਕਾਸ਼ਿਤ ਕੀਤੀ, ਜਿਸ ਵਿਚ ਉਹ ਆਪਣੇ ਵਿਭਾਗ ਦੀ ਇਕ ਮਹਿਲਾ ਸਹਿਯੋਗੀ ਨੂੰ ਕਿੱਸ ਕਰਦੇ ਹੋਏ ਦਿਖ ਰਹੇ ਸਨ। ਵਿਰੋਧੀ ਲੇਬਰ ਅਤੇ ਲਿਬਰਲ ਡੈਮੋਕ੍ਰੇਟ ਪਾਰਟੀਆਂ ਨੇ ਉਨ੍ਹਾਂ ਦੇ ਪ੍ਰੇਮ ਸਬੰਧਾਂ ਨਾਲ ਕੋਰੋਨਾ ਵਾਇਰਸ ਤਾਲਾਬੰਦੀ ਦੇ ਦਿਸ਼ਾ-ਨਿਰਦੇਸ਼ ਦਾ ਉਲੰਘਣ ਹੋਣ ਦੇ ਪਿਛਲੇ ਮਹੀਨੇ ਦੇ ਇਸ ਸਬੂਤ ਨੂੰ ਲੈ ਕੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ: ਵਾਇਰਸ ਦਾ ‘ਡੈਲਟਾ’ ਵੈਰੀਐਂਟ 85 ਦੇਸ਼ਾਂ ’ਚ ਮਚਾ ਰਿਹੈ ਤਬਾਹੀ, WHO ਨੇ ਜਾਰੀ ਕੀਤੀ ਚਿਤਾਵਨੀ

ਜ਼ਿਕਰਯੋਗ ਹੈ ਕਿ ਦੇਸ਼ ਵਿਚ ਕੋਵਿਡ-19 ਦਾ ਡੈਲਟਾ ਵੈਰੀਐਂਟ ਤੇਜ਼ੀ ਗਤੀ ਨਾਲ ਫੈਲ ਰਿਹਾ ਹੈ। ਹਾਲਾਂਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੋਨਸਨ ਆਪਣੇ ਮੰਤਰੀ ਮੰਡਲ ਸਹਿਯੋਗੀ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਮੰਤਰੀ ਦੇ ਮਾਫ਼ੀ ਮੰਗਣ ਨਾਲ ਇਹ ਮਾਮਲਾ ਹੁਣ ਬੰਦ ਹੋ ਗਿਆ ਹੈ। ਜੋਨਸਨ ਦੇ ਬੁਲਾਰੇ ਨੇ ਕਿਹਾ, ‘ਪ੍ਰਧਾਨ ਮੰਤਰੀ ਨੇ ਸਿਹਤ ਮੰਤਰੀ ਦੀ ਮਾਫ਼ੀ ਸਵੀਕਾਰ ਕਰ ਲਈ ਹੈ ਅਤੇ ਇਹ ਵਿਸ਼ਾ ਹੁਣ ਬੰਦ ਸਮਝਿਆ ਜਾਣਾ ਚਾਹੀਦਾ ਹੈ।’ ਸ਼ਰਮਿੰਦਗੀ ਦਾ ਸਬਬ ਬਣਨ ਵਾਲੀ ਇਸ ਘਟਨਾ ਦਾ ਖ਼ੁਲਾਸਾ ‘ਦਿ ਸਨ’ ਸਮਾਚਾਰ ਪੱਤਰ ਨੇ ਕਿਹਾ, ਜਿਸ ਨੇ ਹੈਨਕਾਕ ਨੂੰ 43 ਸਾਲਾ ਜੀਨਾ ਕੋਲਾਡੇਂਜੇਲੋ ਨੂੰ ਗਲੇ ਲਗਾਉਣ ਅਤੇ ਕਿੱਸ ਕਰਨ ਦੀਆਂ ਤਸਵੀਰਾਂ ਪ੍ਰਸਾਰਿਤ ਕੀਤੀਆਂ ਹਨ। ਜੀਨਾ ਇਕ ਸਾਬਕਾ ਲਾਬਿਸਟ ਅਤੇ ਸਿਹਤ ਅਤੇ ਸਮਾਜਕ ਦੇਖ਼ਭਾਲ ਵਿਭਾਗ (ਡੀ.ਐਚ.ਐਸ.ਸੀ.) ਵਿਚ ਉਨ੍ਹਾਂ ਦੀ ਸਲਾਹਕਾਰ ਹੈ। ਇਹ ਤਸਵੀਰਾਂ ਡੀ.ਐਚ.ਐਸ.ਸੀ. ਦੇ ਅੰਦਰ ਕਥਿਤ ਤੌਰ ’ਤੇ ਸੀ.ਸੀ.ਟੀ.ਵੀ. ਫੁਟੇਜ ਵਿਚ 6 ਮਈ ਦੀਆਂ ਹਨ। ਹੈਨਕਾਕ (42) ਵਿਆਹੁਤਾ ਹਨ ਅਤੇ ਉਹ 3 ਬੱਚਿਆਂ ਦੇ ਪਿਤਾ ਹਨ।

ਇਹ ਵੀ ਪੜ੍ਹੋ: ਲਾਈਵ ਬੁਲੇਟਿਨ ‘ਚ ਐਂਕਰ ਨੇ ਬਿਆਨ ਕੀਤਾ ਤਨਖ਼ਾਹ ਨਾ ਮਿਲਣ ਦਾ ਦਰਦ, ਚੈਨਲ ਨੇ ਦੱਸਿਆ ਸ਼ਰਾਬੀ (ਵੀਡੀਓ)

ਮੰਤਰੀ ਨੇ ਇਕ ਬਿਆਨ ਵਿਚ ਕਿਹਾ, ‘ਮੈਂ ਸਵੀਕਾਰ ਕਰਦਾ ਹਾਂ ਕਿ ਮੈਂ ਸਮਾਜਕ ਦੂਰੀ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਹੈ, ਮੈਨੂੰ ਇਸ ਲਈ ਅਫ਼ਸੋਸ ਹੈ।’ ਉਨ੍ਹਾਂ ਕਿਹਾ, ‘ਮੈਂ ਲੋਕਾਂ ਨੂੰ ਨਿਰਾਸ਼ ਕੀਤਾ ਹੈ ਅਤੇ ਮੈਨੂੰ ਬਹੁਤ ਅਫ਼ਸੋਸ ਹੈ। ਮੈਂ ਦੇਸ਼ ਨੂੰ ਇਸ ਮਹਾਮਾਰੀ ਤੋਂ ਬਾਹਰ ਕੱਢਣ ਲਈ ਕੰਮ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ ਅਤੇ ਇਸ ਵਿਅਕਤੀਗਤ ਮਾਮਲੇ ’ਤੇ ਆਪਣੇ ਪਰਿਵਾਰ ਲਈ ਗੁਪਤਤਾ ਲਈ ਸ਼ੁਕਰਗੁਜ਼ਾਰ ਹੋਵਾਂਗਾ।’ ਇਸ ਘਟਨਾਕ੍ਰਮ ’ਤੇ ਲੇਬਰ ਪਾਰਟੀ ਦੀ ਪ੍ਰਧਾਨ ਐਨੀਲੀਸ ਡੋਡਜ਼ ਨੇ ਕਿਹਾ, ‘ਜੇਕਰ ਮੈਟ ਹੈਨਕਾਕ ਦਾ ਆਪਣੇ ਦਫ਼ਤਰ ਵਿਚ ਇਕ ਸਲਾਹਕਾਰ ਨਾਲ ਗੁਪਤ ਰੂਪ ਨਾਲ ਸਬੰਧਤ ਰਿਹਾ ਹੈ, ਜਿਸ ਨੂੰ ਉਨ੍ਹਾਂ ਨੇ ਟੈਕਸਦਾਤਾ-ਵਿੱਤ ਪੋਸ਼ਣ ਭੂਮਿਕਾ ਲਈ ਵਿਅਕਤੀਗਤ ਰੂਪ ਨਾਲ ਨਿਯੁਕਤ ਕੀਤਾ ਹੈ ਤਾਂ ਇਹ ਸੱਤਾ ਦੀ ਦੁਰਵਰਤੋਂ ਹੈ। ਬੋਰਿਸ ਜੋਨਸਨ ਨੂੰ ਉਨ੍ਹਾਂ ਨੂੰ ਬਰਖ਼ਾਸਤ ਕਰ ਦੇਣਾ ਚਾਹੀਦਾ ਹੈ।’

ਇਹ ਵੀ ਪੜ੍ਹੋ: 2800 ਦਾ ਖਾਣਾ ਖਾ ਕੇ ਦਿੱਤੀ 12 ਲੱਖ ਦੀ ਟਿੱਪ, ਗਾਹਕ ਦੀ ਦਿਆਲਤਾ ਦੀ ਹਰ ਪਾਸੇ ਹੋ ਰਹੀ ਤਾਰੀਫ਼

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

cherry

Content Editor

Related News