ਯੂਕੇ: ਸਿਹਤ ਵਿਭਾਗ ਨੇ ਸੁਰੱਖਿਆ ਸੂਟਾਂ ''ਤੇ ਖਰਚੇ 700 ਮਿਲੀਅਨ ਪੌਂਡ

Tuesday, Nov 03, 2020 - 04:12 PM (IST)

ਯੂਕੇ: ਸਿਹਤ ਵਿਭਾਗ ਨੇ ਸੁਰੱਖਿਆ ਸੂਟਾਂ ''ਤੇ ਖਰਚੇ 700 ਮਿਲੀਅਨ ਪੌਂਡ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾ ਕਾਲ ਵਿੱਚ ਸਿਹਤ ਵਿਭਾਗ ਦੇ ਕਾਮਿਆਂ ਦੁਆਰਾ ਮਰੀਜ਼ਾਂ ਦਾ ਇਲਾਜ਼ ਕਰਨ ਵੇਲੇ ਪਾਏ ਜਾਣ ਵਾਲੇ ਸੁਰੱਖਿਆ ਸੂਟ ਬਹੁਤ ਮਹੱਤਵਪੂਰਨ ਹਨ। ਇਹਨਾਂ ਦੀ ਵਰਤੋਂ ਨਾਲ ਉਹ ਸੁਰੱਖਿਅਤ ਢੰਗ ਨਾਲ ਵਾਇਰਸ ਦਾ ਸਾਹਮਣਾ ਕਰ ਸਕਦੇ ਹਨ। ਪਰ ਕਈ ਵਾਰ ਅਜਿਹੇ ਕੰਮਾਂ ਵਿੱਚ ਵੀ ਲੋਕ ਜੁਗਾੜ ਲਾ ਜਾਂਦੇ ਹਨ। ਇਹ ਸਾਹਮਣੇ ਆਇਆ ਹੈ ਕਿ ਸਿਹਤ ਸਕੱਤਰ ਮੈਟ ਹੈਨਕਾਕ ਦੇ ਸਿਹਤ ਵਿਭਾਗ ਨੇ ਕੋਵਿਡ-19 ਦੀ ਪਹਿਲੀ ਲਹਿਰ ਦੇ ਦੌਰਾਨ ਕੁਝ ਹਫ਼ਤਿਆਂ ਵਿੱਚ ਸਾਰੇ ਸਰੀਰ ਨੂੰ ਢਕਣ ਵਾਲੇ ਸੁਰੱਖਿਆ ਪਹਿਰਾਵੇ 'ਤੇ 700 ਮਿਲੀਅਨ ਪੌਂਡ ਤੋਂ ਵੱਧ ਖਰਚ ਕੀਤੇ ਸਨ ਪਰ ਉਹਨਾਂ ਵਿੱਚੋਂ ਕੁੱਝ ਮਾਤਰਾ ਹੀ ਵਰਤੀ ਗਈ ਸੀ। 

ਇਹ ਹੈਰਾਨੀ ਦੀ ਗੱਲ ਹੈ ਕਿ ਵਿਭਾਗ ਨੇ ਇਸ 'ਤੇ ਕੋਈ ਵਿਵਾਦ ਨਹੀਂ ਕੀਤਾ ਕਿ ਘੱਟੋ ਘੱਟ 29 ਮਿਲੀਅਨ ਕਵਰੇਜ ਸੂਟ ਖਰੀਦੇ ਗਏ ਸਨ ਪਰ ਜਿਨ੍ਹਾਂ ਵਿਚੋਂ ਹੁਣ ਤੱਕ ਸਿਰਫ 545,000 ਹੀ ਨੌਂ ਮਹੀਨਿਆਂ ਦੀ ਮਿਆਦ ਵਿੱਚ ਐਨ.ਐਚ.ਐਸ. ਅਤੇ ਦੇਖਭਾਲ ਪ੍ਰਣਾਲੀ ਵਿੱਚ ਵਰਤੋਂ ਵਿੱਚ ਲਿਆਂਦੇ ਹਨ। ਇਹਨਾਂ ਸੂਟਾਂ ਲਈ ਕਈ ਕੰਪਨੀਆਂ ਨਾਲ ਇਕਰਾਰਨਾਮੇ ਕੀਤੇ ਗਏ ਸਨ। ਕੁਝ ਮੰਤਰੀ ਪਹਿਲਾਂ ਹੀ ਮਹਾਮਾਰੀ ਦੇ ਪ੍ਰਕੋਪ ਦੌਰਾਨ ਨਿੱਜੀ ਸੁਰੱਖਿਆ ਉਪਕਰਣਾਂ (ਪੀ.ਪੀ.ਈ.) ਲਈ ਕੰਜ਼ਰਵੇਟਿਵ ਦੋਸਤਾਂ ਦੁਆਰਾ ਚਲਾਈਆਂ ਜਾਂਦੀਆਂ ਫਰਮਾਂ ਨਾਲ ਚੁੱਪ-ਚੁਪੀਤੇ ਸੌਦੇ ਕਰ ਚੁੱਕੇ ਹਨ।

ਪੜ੍ਹੋ ਇਹ ਅਹਿਮ ਖਬਰ- ਤੁਰਕੀ : ਭੂਚਾਲ ਦੇ 91 ਘੰਟੇ ਬਾਅਦ ਬਚਾਈ ਗਈ 4 ਸਾਲਾ ਬੱਚੀ

ਮੰਨਿਆ ਜਾਂਦਾ ਹੈ ਕਿ ਸੂਟਾਂ ਦਾ ਵੱਡਾ ਹਿੱਸਾ ਪੀ.ਪੀ.ਈ. ਭੰਡਾਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਕਿਹਾ ਜਾਂਦਾ ਹੈ ਕਿ ਇਸ ਕਿਸਮ ਦੇ ਸੁਰੱਖਿਆ ਉਪਕਰਣ ਇੱਕ ਤੈਅ ਸਮਾਂ ਸੀਮਾ ਦੇ ਬਾਅਦ ਬੇਕਾਰ ਹੋ ਜਾਂਦੇ ਹਨ। ਪ੍ਰਾਜੈਕਟ ਡਾਇਰੈਕਟਰ, ਜੋਲੀਅਨ ਮੌਘਮ ਮੁਤਾਬਕ, ਸਰਕਾਰ ਨੇ ਪੀ.ਪੀ.ਈ. ਉੱਤੇ ਕਰੋੜਾਂ ਪੌਂਡ ਖਰਚ ਕੀਤੇ ਹਨ ਜੋ ਕਦੇ ਨਹੀਂ ਵਰਤੇ ਜਾ ਸਕਦੇ। ਇਸ ਮਾਮਲੇ ਵਿੱਚ "ਗੁੱਡਜ਼ ਲਾਅ ਪ੍ਰੋਜੈਕਟ" ਮੰਤਰੀਆਂ ਦੁਆਰਾ ਸੂਟਾਂ ਲਈ ਬਿਨਾਂ ਕਿਸੇ ਮੁਕਾਬਲੇ ਦੇ ਦਿੱਤੇ ਠੇਕਿਆਂ ਨੂੰ ਲੈ ਕੇ ਕਾਨੂੰਨੀ ਕਾਰਵਾਈ ਕਰ ਰਿਹਾ ਹੈ। ਇਹਨਾਂ ਸੂਟਾਂ ਲਈ ਲਗਭਗ 240 ਮਿਲੀਅਨ ਪੌਂਡ ਦਾ ਸਭ ਤੋਂ ਵੱਡਾ ਇਕਰਾਰਨਾਮਾ ਸਿਹਤ ਸੰਭਾਲ ਉਪਕਰਣ ਸਪਲਾਈ ਕਰਨ ਵਾਲੇ ਯੂਨੀਸਪੇਸ ਗਲੋਬਲ ਹੈਲਥ ਨਾਲ ਕੀਤਾ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ- ਮੈਲਬੌਰਨ 'ਚ ਤਾਲਾਬੰਦੀ ਖਿਲਾਫ਼ ਪ੍ਰਦਰਸ਼ਨ, 400 ਤੋਂ ਵੱਧ ਗ੍ਰਿਫ਼ਤਾਰ (ਤਸਵੀਰਾਂ

ਇਸ ਤੋਂ ਇਲਾਵਾ ਇੱਕ ਇਕਰਾਰਨਾਮਾ ਪੀ-14 ਮੈਡੀਕਲ ਨਾਲ ਕੀਤਾ ਗਿਆ, ਜਿਸ ਦਾ ਸੰਸਥਾਪਕ ਅਤੇ ਨਿਰਦੇਸ਼ਕ ਇਕ ਸਾਬਕਾ ਕੰਜ਼ਰਵੇਟਿਵ ਕੌਂਸਲਰ ਹੈ, ਜਿਸ ਨੂੰ 156 ਮਿਲੀਅਨ ਪੌਂਡ ਦਿੱਤੇ ਗਏ। ਹੋਰ ਵੀ ਕਈ ਕੰਪਨੀਆਂ ਨਾਲ ਸੂਟਾਂ ਲਈ ਸੌਦਾ ਕੀਤਾ ਗਿਆ। ਪਰ ਅਧਿਕਾਰਤ ਰਿਕਾਰਡ ਦਰਸਾਉਂਦੇ ਹਨ ਕਿ ਇੰਗਲੈਂਡ ਵਿਚ 25 ਫਰਵਰੀ ਤੋਂ 25 ਅਕਤੂਬਰ ਦੇ ਦਰਮਿਆਨ ਸਿਹਤ ਅਤੇ ਦੇਖਭਾਲ ਦੀਆਂ ਸੇਵਾਵਾਂ ਲਈ ਵਰਤੇ ਗਏ ਸੁਰੱਖਿਆ ਸੂਟਾਂ ਦੀ ਕੁੱਲ ਸੰਖਿਆ 545,000 ਸੀ।


author

Vandana

Content Editor

Related News