ਯੂ. ਕੇ. : ਜਾਨਲੇਵਾ ਏਸ਼ੀਅਨ ਭੂੰਡਾਂ ਨੂੰ ਲੈ ਕੇ ਮਾਹਿਰਾਂ ਨੇ ਜਾਰੀ ਕੀਤੀ ਇਹ ਚੇਤਾਵਨੀ
Wednesday, Jun 09, 2021 - 04:54 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ’ਚ ਵੱਡੀ ਗਿਣਤੀ ’ਚ ਜਾਨਲੇਵਾ ਏਸ਼ੀਅਨ ਭੂੰਡਾਂ ਦੀ ਆਮਦ ਨੋਟ ਕੀਤੀ ਗਈ ਹੈ, ਇਸ ਲਈ ਮਾਹਿਰਾਂ ਨੇ ਇਨ੍ਹਾਂ ਦੀ ਗਿਣਤੀ ਨੂੰ ਰਿਕਾਰਡ ਪੱਧਰ ’ਤੇ ਪਹੁੰਚਣ ਬਾਰੇ ਚੇਤਾਵਨੀ ਵੀ ਦਿੱਤੀ ਹੈ। ਅੱਜ ਤੱਕ ਯੂ. ਕੇ. ਦੇ ਜਰਸੀ ’ਚ 71 ਏਸ਼ੀਅਨ ਹੋਰਨੈਟ ਕਿਸਮ ਦੀਆਂ ਰਾਣੀਆਂ ਲੱਭੀਆਂ ਗਈਆਂ ਹਨ, ਜੋ 2019 ’ਚ 69 ਸਨ। ਏਸ਼ੀਅਨ ਮੱਖੀਆਂ ਦੀ ਇਸ ਕਿਸਮ ਹੋਰਨੈਟ, ਜਿਸ ਨੂੰ ਪੀਲੇ-ਪੈਰ ਵਾਲੀਆਂ ਮੱਖੀਆਂ ਵੀ ਕਿਹਾ ਜਾਂਦਾ ਹੈ, ਦੇ ਸਿਰਫ ਇੱਕ ਡੰਗ ਨਾਲ ਐਲਰਜੀ ਵਾਲੇ ਲੋਕਾਂ ਦੀ ਮੌਤ ਹੋ ਸਕਦੀ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਏਡਜ਼ ਦੇ ਖ਼ਾਤਮੇ ਨੂੰ ਲੈ ਕੇ ਸੰਯੁਕਤ ਰਾਸ਼ਟਰ ਦਾ ਅਹਿਮ ਸੰਕਲਪ
ਇਨ੍ਹਾਂ ਦਾ ਅਸਲੀ ਖਤਰਾ ਮਧੂਮੱਖੀਆਂ ਦੀ ਆਬਾਦੀ ਨੂੰ ਤਬਾਹ ਕਰਨ ਨਾਲ ਹੈ। ਇਹ ਏਸ਼ੀਅਨ ਭੂੰਡ ਸ਼ਹਿਦ ਦੀਆਂ ਮੱਖੀਆਂ ਨੂੰ ਆਪਣੀ ਖੁਰਾਕ ਬਣਾਉਂਦੇ ਹਨ। ਇਹ ਪ੍ਰਤੀ ਦਿਨ 50 ਮਧੂਮੱਖੀਆਂ ਨੂੰ ਖਾ ਸਕਦੇ ਹਨ। ਇਹ ਏਸ਼ੀਅਨ ਭੂੰਡ ਯੂਰਪੀਅਨ ਹੋਰਨੈਟਜ਼ ਵਾਂਗ ਹੀ ਦਿਖਾਈ ਦਿੰਦੇ ਹਨ ਪਰ ਇਨ੍ਹਾਂ ਦੀ ਪਛਾਣ ਗੂੜ੍ਹੇ ਭੂਰੇ ਅਤੇ ਕਾਲੇ ਸਰੀਰ ਦੇ ਨਾਲ ਪੀਲੀਆਂ ਲੱਤਾਂ ਅਤੇ ਹੇਠਲੇ ਸਿਰੇ ’ਤੇ ਇੱਕ ਗੂੜ੍ਹੀ ਪੀਲੀ ਪੱਟੀ ਨਾਲ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਜ਼ਿੰਦਾਦਿਲੀ ਦੀ ਮਿਸਾਲ : 95 ਸਾਲ ਦੀ ਉਮਰ ’ਚ ਜੋੜੇ ਨੇ ਕਰਵਾਇਆ ਵਿਆਹ, ਕਿਹਾ-ਰਹਿੰਦੀ ਜ਼ਿੰਦਗੀ ਬਿਤਾਵਾਂਗੇ ਇਕੱਠੇ
ਇਨ੍ਹਾਂ ਦੇ ਸਮੂਹ ’ਚ ਰਾਣੀ ਮੱਖੀਆਂ ਦੀ ਲੰਬਾਈ 3 ਸੈਂਟੀਮੀਟਰ ਤੱਕ ਹੁੰਦੀ ਹੈ, ਜਦਕਿ ਕਾਮਿਆਂ ਦੀ ਲੰਬਾਈ 2.5 ਸੈਂਟੀਮੀਟਰ ਤੱਕ ਹੁੰਦੀ ਹੈ। ਇਨ੍ਹਾਂ ਮੱਖੀਆਂ ਤੋਂ ਸੁਰੱਖਿਆ ਦੇ ਮੱਦੇਨਜ਼ਰ ਜਰਸੀ ਦੇ ਲੋਕਾਂ ਨੂੰ ਆਪਣੇ ਸ਼ੈੱਡਾਂ, ਗੈਰੇਜਾਂ ਅਤੇ ਬਾਹਰੀ ਥਾਵਾਂ ਦੀ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ।