ਨਦੀਆਂ ''ਚ ਐਂਟੀਬਾਇਓਟਿਕ ਦਵਾਈਆਂ ਦੀ ਮਾਤਰਾ ਸੁਰੱਖਿਅਤ ਪੱਧਰ ਤੋਂ 300 ਗੁਣਾ

05/27/2019 4:32:21 PM

ਲੰਡਨ (ਭਾਸ਼ਾ)— ਦੁਨੀਆ ਦੇ ਕਈ ਦੇਸ਼ਾਂ ਦੀਆਂ ਨਦੀਆਂ ਵਿਚ ਐਂਟੀਬਾਇਓਟਿਕ ਦਵਾਈਆਂ ਦੀ ਮਾਤਰਾ ਸੁਰੱਖਿਅਤ ਪੱਧਰ ਤੋਂ 300 ਗੁਣਾ ਜ਼ਿਆਦਾ ਵੱਧ ਗਈ ਹੈ। ਟੇਮਸ ਅਤੇ ਦਜਲਾ ਜਿਹੀਆਂ ਨਦੀਆਂ ਦੇ ਅਧਿਐਨ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਹੈ। ਬ੍ਰਿਟੇਨ ਦੀ ਯੂਨੀਵਰਸਿਟੀ ਆਫ ਯਾਰਕ ਵਿਚ ਖੋਜ ਕਰਤਾਵਾਂ ਨੇ ਸਧਾਰਨ ਤੌਰ 'ਤੇ ਵਰਤੀਆਂ ਜਾਣ ਵਾਲੀਆਂ 14 ਐਂਟੀਬਾਇਓਟਿਕ ਦਵਾਈਆਂ ਨੂੰ ਲੈ ਕੇ 6 ਮਹਾਦੀਪਾਂ ਦੇ 72 ਦੇਸ਼ਾਂ ਦੀਆਂ ਨਦੀਆਂ 'ਤੇ ਇਹ ਅਧਿਐਨ ਕੀਤਾ। 

ਯੂਨੀਵਰਸਿਟੀ ਆਫ ਯਾਰਕ ਦੇ ਖੋਜ ਕਰਤਾ ਜੌ ਵਿਲਕਿਨਸਿਨ ਨੇ ਦੱਸਿਆ,''ਹੁਣ ਤੱਕ ਐਂਟੀਬਾਇਓਟਿਕ ਦਵਾਈਆਂ ਨਾਲ ਸਬੰਧਤ ਇਸ ਤਰ੍ਹਾਂ ਦਾ ਵਾਤਾਵਰਣੀ ਅਧਿਐਨ ਯੂਰਪ, ਉੱਤਰੀ ਅਮਰੀਕਾ ਅਤੇ ਚੀਨ ਵਿਚ ਕੀਤਾ ਗਿਆ ਹੈ। ਅਸੀਂ ਗਲੋਬਲ ਪੱਧਰ 'ਤੇ ਇਸ ਸਮੱਸਿਆ ਦੇ ਬਾਰੇ ਵਿਚ ਘੱਟ ਜਾਣਕਾਰੀ ਰੱਖਦੇ ਹਾਂ।'' ਲੰਡਨ ਦੀ ਟੇਮਸ ਨਦੀ ਅਤੇ ਇਸ ਦੀ ਇਕ ਸਹਾਇਕ ਨਦੀ ਵਿਚ ਖੋਜ ਕਰਤਾਵਾਂ ਨੇ ਵੱਧ ਤੋਂ ਵੱਧ ਪ੍ਰਤੀ ਲੀਟਰ 233 ਨੈਨੋਗ੍ਰਾਮ ਐਂਟੀਬਾਇਓਟਿਕ ਦੀ ਮਾਤਰਾ ਦੇਖੀ, ਉੱਥੇ ਬੰਗਲਾਦੇਸ਼ ਵਿਚ ਇਹ 170 ਗੁਣਾ ਜ਼ਿਆਦਾ ਸੀ। 

ਇਸ ਖੋਜ ਵਿਚ 711 ਨਦੀਆਂ ਅਤੇ ਜਲ ਸਰੋਤਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚ 307 ਵਿਚ ਟ੍ਰਾਈਮਿਥੋਪ੍ਰੀਮਨਾਮ ਦੀ ਐਂਟੀਬਾਇਓਟਿਕ ਦਵਾਈ ਮਿਲੀ। ਇਸ ਦੀ ਵਰਤੋਂ ਮੂਤਰ ਨਲੀ ਦੇ ਇਨਫੈਕਸ਼ਨ ਦੇ ਇਲਾਜ ਵਿਚ ਕੀਤੀ ਜਾਂਦੀ ਹੈ। ਟੀਮ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਏਸ਼ੀਆ ਅਤੇ ਅਫਰੀਕਾ ਦੀਆਂ ਨਦੀਆਂ ਦੀ ਸਥਿਤੀ ਸਭ ਤੋਂ ਜ਼ਿਆਦਾ ਖਰਾਬ ਹੈ। ਇਨ੍ਹਾਂ ਵਿਚ ਬੰਗਲਾਦੇਸ਼, ਕੀਨੀਆ, ਘਾਨਾ, ਪਾਕਿਸਤਾਨ ਅਤੇ ਨਾਈਜੀਰੀਆ ਦੀਆਂ ਨਦੀਆਂ ਵਿਚ ਐਂਟੀਬਾਇਓਟਿਕ ਦਵਾਈਆਂ ਦਾ ਪੱਧਰ ਸਭ ਤੋਂ ਵੱਧ ਹੈ।


Vandana

Content Editor

Related News