ਯੂਕੇ : ''ਡੈਲਟਾ'' ਵੈਰੀਐਂਟ ਇਲਾਕਿਆਂ ''ਚ ਜਾਂਚ ਲਈ ਸੈਨਾ ਤਾਇਨਾਤ
Friday, Jun 11, 2021 - 01:16 PM (IST)
ਲੰਡਨ (ਬਿਊਰੋ): ਬ੍ਰਿਟੇਨ ਵਿਚ ਇਕ ਵਾਰ ਫਿਰ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਸੁਰੱਖਿਆ ਦੇ ਤਹਿਤ ਸਰਕਾਰ ਸਾਵਧਾਨੀ ਭਰੂਪਰ ਉਪਾਅ ਅਤੇ ਘੋਸ਼ਣਾਵਾਂ ਕਰ ਰਹੀ ਹੈ। ਇਸ ਦੌਰਾਨ ਬ੍ਰਿਟੇਨ ਦੇ ਜਿਹੜੇ ਇਲਾਕਿਆਂ ਵਿਚ ਡੈਲਟਾ ਵੈਰੀਐਂਟ ਕਾਰਨ ਕੋਰੋਨਾ ਦੇ ਨਵੇਂ ਮਾਮਲੇ ਵਧੇ ਹਨ, ਉੱਥੇ ਵੱਡੇ ਪੱਧਰ 'ਤੇ ਜਾਂਚ ਲਈ ਸੈਨਾ ਤਾਇਨਾਤ ਕਰ ਦਿੱਤੀ ਗਈ ਹੈ। ਬਲੈਕਬਰਨ ਅਤੇ ਡਾਰਵੇਨ ਸ਼ਹਿਰ ਵਿਚ ਸੈਨਾ ਦੇ ਸੈਂਕੜੇ ਜਵਾਨ ਟੀਕਾਕਰਨ ਲਈ ਸਿਹਤ ਕਰਮੀਆਂ ਦੀ ਮਦਦ ਕਰ ਰਹੇ ਹਨ।
ਬਲੈਕਬਰਨ ਦੇ 55 ਕੇਂਦਰਾਂ ਵਿਚ ਕੋਰੋਨਾ ਦੀ ਜਾਂਚ ਅਤੇ ਟੀਕਾਕਾਰਨ ਕੀਤਾ ਜਾ ਰਿਹਾ ਹੈ। ਬ੍ਰਿਟੇਨ ਦੇ ਰੱਖਿਆ ਸਕੱਤਰ ਬੇਨ ਵਾਲੇਸ ਨੇ ਕਿਹਾ,''ਹਥਿਆਰਬੰਦ ਬਲ ਸਿਹਤ ਕਰਮੀਆਂ ਦੀ ਪੂਰੀ ਮਦਦ ਕਰ ਰਹੇ ਹਨ। ਉਹ ਟੀਕੇ ਤੋਂ ਲੈਕੇ ਹੋਰ ਸਮਗੱਰੀ ਟੀਕਾਕਰਨ ਕੇਂਦਰਾਂ ਵਿਚ ਭੇਜ ਰਹੇ ਹਨ। ਟੀਕਾਕਰਨ ਲਈ ਸ਼ਾਂਤੀਪੂਰਨ ਵਿਵਸਥਾ ਬਣਾ ਰਹੇ ਹਨ। ਟੀਕਾਕਰਨ ਦੌਰਾਨ ਜਿੱਥੇ ਵੀ ਉਹਨਾਂ ਦੀ ਲੋੜ ਹੋਵੇਗੀ, ਉਹਨਾਂ ਨੂੰ ਭੇਜਿਆ ਜਾਵੇਗਾ।''
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਦਾ ਐਲਾਨ, ਸਾਲ 2022 ਤੱਕ ਜੀ-7 ਦੇਸ਼ ਕੋਵਿਡ-19 ਦੇ 100 ਕਰੋੜ ਟੀਕੇ ਕਰਨਗੇ ਦਾਨ
ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ (ਡਬਲਊ.ਐੱਚ.ਓ.) ਯੂਰਪ ਦੇ ਨਿਰਦੇਸ਼ਕ ਡਾਕਟਰ ਹੇਂਸ ਕਲੂਜ ਨੇ ਯੂਰਪੀ ਦੇਸ਼ਾਂ ਨੂੰ ਡੈਲਟਾ ਵੈਰੀਐਂਟ ਨੂੰ ਲੈ ਕੇ ਗੰਭੀਰ ਚਿਤਾਵਨੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਇਸ ਵੈਰੀਐਂਟ ਦੀ ਚਪੇਟ ਵਿਚ ਯੂਰਪ ਦਾ ਜ਼ਿਆਦਾਤਰ ਖੇਤਰ ਹੈ ਅਤੇ ਜ਼ਰੂਰੀ ਨਹੀਂ ਕਿ ਇਸ ਵੈਰੀਐਂਟ 'ਤੇ ਸਾਰੀਆਂ ਵੈਕਸੀਨ ਕਾਰਗਰ ਹੋ ਜਾਣ। ਡਬਲਊ.ਐੱਚ.ਓ. ਨੇ ਇਹ ਵੀ ਕਿਹਾ ਕਿ ਹਾਲ ਦੀ ਦੇ ਹਫ਼ਤਿਆਂ ਵਿਚ ਇਨਫੈਕਸ਼ਨ ਦਰ ਵਿਚ ਕਮੀ ਆਈ ਹੈ ਪਰ ਯਾਤਰਾਵਾਂ ਪੂਰੀ ਤਰ੍ਹਾ ਖਤਰੇ ਤੋਂ ਬਾਹਰ ਨਹੀਂ ਹਨ।