ਯੂਕੇ: ਕੋਵਿਡ ਟੀਕੇ ਦੇ ਉਲਟ ਅਸਰ ਕਾਰਨ ਹੋਈ ਗੰਭੀਰ ਅਪਾਹਿਜਤਾ ''ਤੇ ਮਿਲੇਗਾ ਮੁਆਵਜ਼ਾ
Thursday, Dec 03, 2020 - 04:17 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਸਰਕਾਰ ਵੱਲੋਂ ਕੋਰੋਨਾਵਾਇਰਸ ਦੇ ਇਲਾਜ ਲਈ ਟੀਕੇ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਜਿਸ ਨਾਲ ਟੀਕਾਕਰਨ ਅਗਲੇ ਕੁੱਝ ਦਿਨਾਂ ਤੱਕ ਅਮਲ ਵਿੱਚ ਆ ਜਾਵੇਗਾ। ਕਈ ਵਾਰ ਟੀਕੇ ਦੇ ਸਰੀਰ ਵਿੱਚ ਉਲਟ ਅਸਰ ਵੀ ਹੋ ਸਕਦੇ ਹਨ ਜੋ ਕਿ ਨੁਕਸਾਨਦਾਇਕ ਸਿੱਧ ਹੋ ਸਕਦੇ ਹਨ। ਕੋਰੋਨਾ ਦੇ ਸੰਬੰਧ ਵਿੱਚ ਫਾਈਜ਼ਰ-ਬਾਇਓਨਟੈਕ ਦੇ ਇਸ ਟੀਕੇ ਦੇ ਨਤੀਜੇ ਵਜੋਂ ਕੋਈ ਵੀ ਵਿਅਕਤੀ ਜੇਕਰ ਕਿਸੇ ਸਾਈਡ ਇਫੈਕਟ ਕਾਰਨ ਗੰਭੀਰ ਅਪਾਹਿਜ ਹੁੰਦਾ ਹੈ ਤਾਂ ਉਹ 120,000 ਪੌਂਡ ਟੈਕਸ ਮੁਕਤ ਅਦਾਇਗੀ ਦਾ ਹੱਕਦਾਰ ਹੋਵੇਗਾ।
ਇਸ ਲਈ ਫਾਈਜ਼ਰ-ਬਾਇਓਨਟੈਕ ਟੀਕੇ ਨੂੰ ਅਗਲੇ ਹਫਤੇ ਤੋਂ ਪਹਿਲਾਂ ਯੂਕੇ ਸਰਕਾਰ ਦੁਆਰਾ ਟੀਕੇ ਦੇ ਨੁਕਸਾਨ ਦੀ ਅਦਾਇਗੀ ਐਕਟ ਵਿਚ ਸ਼ਾਮਲ ਕਰ ਦਿੱਤਾ ਜਾਵੇਗਾ ਜੋ ਕਿ ਐੱਨ.ਐੱਚ.ਐੱਸ. ਟੀਕਾਕਰਣ ਪ੍ਰੋਗਰਾਮਾਂ ਵਿੱਚ ਵਰਤੇ ਜਾਣ ਵਾਲੇ ਕਿਸੇ ਵੀ ਟੀਕੇ ਲਈ ਨਿਯਮਿਤ ਰੂਪ ਵਿੱਚ ਕੀਤਾ ਜਾਂਦਾ ਹੈ। ਯੂਕੇ ਵਿੱਚ ਟੀਕਿਆਂ ਦੇ ਉਲਟ ਨਤੀਜਿਆਂ ਕਾਰਨ ਨੁਕਸਾਨ ਸੰਬੰਧੀ 1978 ਤੋਂ ਅਪ੍ਰੈਲ 2017 ਦੇ ਵਿਚਕਾਰ 936 ਸਫਲ ਦਾਅਵੇ ਹੋਏ ਹਨ ਅਤੇ 74 ਮਿਲੀਅਨ ਪੌਂਡ ਦਾ ਭੁਗਤਾਨ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਹਾਇਪਰਸੋਨਿਕ ਮਿਜ਼ਾਇਲ ਪਲਾਨ 'ਤੇ ਭੜਕਿਆ ਚੀਨ, ਕਿਹਾ-ਲੇਜ਼ਰ ਗਨ ਨਾਲ ਉਡਾ ਦੇਵਾਂਗੇ
ਕੰਪਨੀ ਦੀ ਇਸ ਪਹਿਲ ਨਾਲ, ਕੋਵਿਡ-19 ਟੀਕਿਆਂ ਨਾਲ ਸਬੰਧਤ ਭਵਿੱਖ ਦੇ ਦਾਅਵਿਆਂ ਤੋਂ ਸੁਰੱਖਿਆ ਮਿਲੇਗੀ।ਜਿਸ ਦੇ ਤਹਿਤ ਮਰੀਜ਼ ਕਿਸੇ ਨੁਕਸਾਨ ਦੇ ਹਰਜਾਨੇ ਲਈ ਮੁਕੱਦਮਾ ਨਹੀਂ ਕਰ ਸਕਣਗੇ। ਸਕਾਟਲੈਂਡ ਵਿੱਚ 30,000 ਤੋਂ ਵੱਧ ਲੋਕਾਂ ਨੂੰ ਪਹਿਲੇ ਗੇੜ ਵਿੱਚ ਟੀਕਾਕਰਨ ਦੀ ਸੰਭਾਵਨਾ ਹੈ ਜੋ ਕਿ ਦੇਖਭਾਲ ਘਰਾਂ, ਐਨ.ਐਚ.ਐਸ. ਫਰੰਟਲਾਈਨ ਕਾਮੇ, ਸਮਾਜਿਕ ਦੇਖਭਾਲ ਕਰਮਚਾਰੀਆਂ ਅਤੇ 80 ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਪਹਿਲ ਦੇ ਆਧਾਰ 'ਤੇ ਲਗਾਏ ਜਾਣਗੇ।
ਨੋਟ- ਕੋਵਿਡ ਟੀਕੇ ਦਾ ਉਲਟ ਅਸਰ ਪੈਣ 'ਤੇ ਯੂਕੇ ਸਰਕਾਰ ਵੱਲੋਂ ਐਲਾਨੀ ਮੁਆਵਜ਼ਾ ਯੋਜਨਾ ਬਾਰੇ ਦੱਸੋ ਆਪਣੀ ਰਾਏ।