ਯੂਕੇ ''ਚ ਕਾਰ ਬੀਮੇ ਦੀਆਂ ਕੀਮਤਾਂ ''ਚ ਛੇ ਸਾਲਾਂ ਦੌਰਾਨ ਗਿਰਾਵਟ ਦਰਜ਼

Tuesday, Apr 20, 2021 - 11:19 AM (IST)

ਯੂਕੇ ''ਚ ਕਾਰ ਬੀਮੇ ਦੀਆਂ ਕੀਮਤਾਂ ''ਚ ਛੇ ਸਾਲਾਂ ਦੌਰਾਨ ਗਿਰਾਵਟ ਦਰਜ਼

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਇੱਕ ਕੀਮਤ ਦੀ ਤੁਲਨਾ ਕਰਨ ਵਾਲੀ ਵੈਬਸਾਈਟ ਅਨੁਸਾਰ ਬ੍ਰਿਟਿਸ਼ ਵਾਹਨ ਚਾਲਕਾਂ ਨੂੰ ਤਕਰੀਬਨ ਛੇ ਸਾਲਾਂ ਵਿੱਚ ਕਾਰ ਬੀਮਾ ਖਰਚਿਆਂ ਵਿੱਚ ਸਭ ਤੋਂ ਵੱਡੀ ਗਿਰਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਵੈਬਸਾਈਟ ਕਨਫਿਊਜ਼ਡ ਡਾਟ ਕਾਮ ਦਾ ਕਹਿਣਾ ਹੈ ਕਿ ਹਾਦਸਿਆਂ ਦੇ ਘੱਟ ਖਤਰੇ ਕਾਰਨ ਕਾਰ ਬੀਮੇ ਦੀ ਔਸਤਨ ਲਾਗਤ 12 ਮਹੀਨਿਆਂ ਵਿੱਚ 87 ਪੌਂਡ ਤੱਕ ਡਿੱਗ ਪਈ ਹੈ। 

ਇਹ ਮਹਾਮਾਰੀ ਦੌਰਾਨ ਔਸਤਨ ਮਾਈਲੇਜ ਵਿੱਚ 43% ਦੀ ਗਿਰਾਵਟ ਦੇ ਰੂਪ ਵਿੱਚ ਆਈ ਹੈ ਜਿਸ ਦੌਰਾਨ ਡਰਾਈਵਿੰਗ ਦੀਆਂ ਆਦਤਾਂ ਵੀ ਬਦਲੀਆਂ ਹਨ। ਵੈਬਸਾਈਟ ਦੇ ਅਨੁਸਾਰ ਪੁਰਸ਼ਾਂ ਲਈ ਬੀਮੇ ਦੀ ਲਾਗਤ ਵਿੱਚ 91 ਪੌਂਡ ਦੀ ਗਿਰਾਵਟ ਆਈ, ਜਦੋਂ ਕਿ ਔਰਤ ਡਰਾਈਵਰ 82 ਪੌਂਡ ਦੀ ਬਚਤ ਕਰ ਰਹੀਆਂ ਹਨ। ਇਹਨਾਂ ਅੰਕੜਿਆਂ ਲਈ ਕਨਫਿਊਜ਼ਡ ਡਾਟ ਕਾਮ ਨੇ ਤਾਜ਼ਾ ਕਾਰ ਬੀਮਾ ਮੁੱਲ ਸੂਚਕ ਅੰਕ, ਗਲੋਬਲ ਬੀਮਾ ਬ੍ਰੋਕਰ ਵਿਲਿਸ ਟਾਵਰਜ਼ ਵਾਟਸਨ ਦੀ ਭਾਈਵਾਲੀ ਨਾਲ, 2021 ਦੀ ਪਹਿਲੀ ਤਿਮਾਹੀ ਦੇ ਦੌਰਾਨ 60 ਲੱਖ ਬੀਮਾ ਹਵਾਲਿਆਂ ਨੂੰ ਟਰੈਕ ਕੀਤਾ। 

ਪੜ੍ਹੋ ਇਹ ਅਹਿਮ ਖਬਰ- ਰਿਪੋਰਟ 'ਚ ਦਾਅਵਾ, ਉਇਗਰ ਮੁਸਲਮਾਨਾਂ ਨੂੰ ਗੁਲਾਮਾਂ ਵਾਂਗ ਵੇਚ ਰਿਹਾ ਚੀਨ

ਇਹ ਅੰਕੜੇ ਦਰਸਾਉਂਦੇ ਹਨ ਕਿ ਯੂਕੇ ਵਿੱਚ ਵਾਹਨ ਚਾਲਕ ਅਗਲੇ ਸਾਲ ਕਾਰ ਬੀਮੇ ਲਈ ਔਸਤਨ  538 ਪੌਂਡ  ਦੀ ਅਦਾਇਗੀ ਕਰ ਸਕਦੇ ਹਨ। ਹਾਲਾਂਕਿ ਜੇ ਕਿਸੇ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਆਪਣੀ ਕਾਰ ਦੇ ਬੀਮੇ ਦਾ ਨਵੀਨੀਕਰਣ ਕੀਤਾ ਹੈ, ਤਾਂ ਉਸ ਵਿੱਚ ਸ਼ਾਇਦ ਪ੍ਰੀਮੀਅਮ ਭੁਗਤਾਨ ਵਿੱਚ ਔਸਤਨ 45 ਪੌਂਡ ਦਾ ਵਾਧਾ ਵੇਖਿਆ ਹੋਵੇਗਾ, ਜਦਕਿ ਸਾਈਟ ਅਨੁਸਾਰ ਵਾਹਨ ਚਾਲਕਾਂ ਦੁਆਰਾ ਵਧੇਰੇ ਭੁਗਤਾਨ ਕਰਨ ਦੀ ਸੰਭਾਵਨਾ ਹੈ ਜੇ ਉਹ ਆਪਣੇ ਮੌਜੂਦਾ ਬੀਮਾਕਰਤਾ ਨਾਲ ਜੁੜੇ ਰਹਿਣ ਦੀ ਚੋਣ ਕਰਦੇ ਹਨ।


author

Vandana

Content Editor

Related News