8 ਹਫਤੇ ਦੇ ਬੱਚੇ ਨੂੰ ਜੈਨੇਟਿਕ ਬੀਮਾਰੀ,16 ਕਰੋੜ ਦੇ ਟੀਕੇ ਨਾਲ ਹੋਵੇਗਾ ਇਲਾਜ
Wednesday, Dec 16, 2020 - 05:55 PM (IST)
ਲੰਡਨ (ਬਿਊਰੋ): ਦੁਨੀਆ ਵਿਚ ਕਈ ਤਰ੍ਹਾਂ ਦੀਆਂ ਜਾਨਲੇਵਾ ਬੀਮਾਰੀਆਂ ਫੈਲੀਆਂ ਹੋਈਆਂ ਹਨ। ਇਹਨਾਂ ਬੀਮਾਰੀਆਂ ਦੇ ਇਲਾਜ ਵਿਚ ਵੀ ਕਾਫੀ ਖਰਚਾ ਆਉਂਦਾ ਹੈ। ਅਜਿਹਾ ਹੀ ਇਕ ਮਾਮਲਾ ਬਿਟੇਨ ਦਾ ਸਾਹਮਣਾ ਆਇਆ ਹੈ ਬ੍ਰਿਟੇਨ ਵਿਚ ਸਿਰਫ 8 ਹਫਤੇ ਦੇ ਬੱਚੇ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਟੀਕਾ ਲਗਾਇਆ ਜਾਵੇਗਾ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਟੀਕੇ ਦੀ ਕੀਮਤ 16 ਕਰੋੜ ਰੁਪਏ ਹੈ। ਇਸ ਲਈ ਬੱਚੇ ਦੇ ਮਾਤਾ-ਪਿਤਾ ਨੇ ਕ੍ਰਾਊਡ ਫਡਿੰਗ ਦੀ ਮੁਹਿੰਮ ਸ਼ੁਰੂ ਕੀਤੀ ਹੈ। ਅਸਲ ਵਿਚ 8 ਹਫਤੇ ਦੇ ਐਡਵਰਡ ਨੂੰ ਜੈਨੇਟਿਕ ਸਪਾਇਨਲ ਮਸਕੁਲਰ ਅਟ੍ਰੋਫੀ (SMA) ਬੀਮਾਰੀ ਹੈ। ਇਸ ਦਾ ਇਲਾਜ ਸਭ ਤੋਂ ਮਹਿੰਗਾ ਹੈ। ਇਸ ਦੇ ਲਈ ਸਭ ਤੋਂ ਮਹਿੰਗੀ ਦਵਾਈ ਜੋਲਗੇਨੇਸਮਾ ਟੀਕੇ ਦੀ ਵਰਤੋਂ ਕੀਤੀ ਜਾਣੀ ਹੈ।
ਇਸ ਟੀਕੇ ਦੀ ਕੀਮਤ 17 ਲੱਖ ਪੌਂਡ ਮਤਲਬ ਕਰੀਬ 16.79 ਕਰੋੜ ਰੁਪਏ ਹੈ। ਐਡਵਰਡ ਦੇ ਮਾਤਾ-ਪਿਤਾ ਜਾਨ ਹਾਲ ਅਤੇ ਮੇਗਨ ਵਿਲੀਸ ਨੇ ਇਸ ਦੇ ਲਈ ਕ੍ਰਾਊਡ ਫੰਡਿੰਗ ਜ਼ਰੀਏ ਮਦਦ ਲੈਣ ਬਾਰੇ ਸੋਚੀ ਹੈ। ਹੁਣ ਤੱਕ ਜੋੜੇ ਨੇ 1.17 ਕਰੋੜ ਰੁਪਏ ਇਕੱਠੇ ਕਰ ਲਏ ਹਨ। ਭਾਵੇਂਕਿ ਹਾਲੇ ਬਹੁਤ ਜ਼ਿਆਦਾ ਰਾਸ਼ੀ ਇਕੱਠੀ ਕੀਤੇ ਜਾਣ ਦੀ ਲੋੜ ਹੈ। ਇੱਥੇ ਦੱਸ ਦਈਏ ਕਿ ਐਡਵਰਡ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਹ ਆਪਣੇ ਬੱਚੇ ਦੀ ਜਾਨ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਹੁਣ ਸਮਲਿੰਗੀ ਅਤੇ ਬਾਇਓਸੈਕਸੁਅਲ ਪੁਰਸ਼ ਕਰ ਸਕਣਗੇ ਖੂਨਦਾਨ
ਇੱਥੇ ਦੱਸ ਦਈਏ ਕਿ ਤਿੰਨ ਸਾਲ ਪਹਿਲਾਂ ਐੱਸ.ਐੱਮ.ਏ. ਦਾ ਇਲਾਜ ਉਪਲਬਧ ਨਹੀਂ ਸੀ ਪਰ ਸਾਲ 2017 ਵਿਚ 15 ਬੱਚਿਆਂ ਨੂੰ ਇਹ ਦਵਾਈ ਦਿੱਤੀ ਗਈ, ਜਿਸ ਨਾਲ ਸਾਰ ਬੱਚੇ 20 ਹਫਤੇ ਤੋਂ ਜ਼ਿਆਦਾ ਸਮੇਂ ਤੱਕ ਜਿਉਂਦੇ ਰਹੇ। ਇਹ ਟੀਕਾ ਬ੍ਰਿਟੇਨ ਵਿਚ ਵਿਚ ਉਪਲਬਧ ਨਹੀਂ ਹੈ। ਇਸ ਦੇ ਲਈ ਅਮਰੀਕਾ, ਜਾਪਾਨ, ਬ੍ਰਾਜ਼ੀਲ ਜਾਂ ਜਰਮਨੀ ਨਾਲ ਸੰਪਰਕ ਕਰਨਾ ਹੋਵਗਾ। ਜੈਨੇਟਿਕ ਸਪਾਇਨਲ ਮਸਕੁਲਰ ਅਟ੍ਰੋਫੀ ਹੋਣ 'ਤੇ ਸਰੀਰ ਵਿਚ ਐੱਸ.ਐੱਮ.ਐੱਨ.1 ਜੀਨ ਦੀ ਕਮੀ ਹੋ ਜਾਂਦੀ ਹੈ। ਇਸ ਨਾਲ ਮਾਂਸਪੇਸ਼ੀਆਂ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਸਾਹ ਲੈਣ ਵਿਚ ਮੁਸ਼ਕਲ ਹੋਣ ਲੱਗਦੀ ਹੈ। ਇਹ ਬੀਮਾਰੀ ਜ਼ਿਆਦਾਤਰ ਬੱਚਿਆਂ ਨੂੰ ਹੀ ਹੁੰਦੀ ਹੈ। ਬਾਅਦ ਵਿਚ ਮੁਸ਼ਕਲ ਵਧਣ ਦੇ ਨਾਲ ਮਰੀਜ਼ ਦੀ ਮੌਤ ਹੋ ਜਾਂਦੀ ਹੈ। ਬ੍ਰਿਟੇਨ ਵਿਚ ਹਰ ਸਾਲ ਅਜਿਹੇ 60 ਬੱਚਿਆਂ ਦਾ ਜਨਮ ਹੁੰਦਾ ਹੈ ਜੋ ਐੱਸ.ਐੱਮ.ਏ. ਨਾਲ ਪੀੜਤ ਹੁੰਦੇ ਹਨ।
ਪੜ੍ਹੋ ਇਹ ਅਹਿਮ ਖਬਰ- ਕਰਾਚੀ, ਲਾਹੌਰ ਇਕ ਵਾਰ ਫਿਰ ਦੁਨੀਆ ਦੇ ਚੋਟੀ ਦੇ 10 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚ ਸ਼ਾਮਲ
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।