ਯੂਕੇ: 12 ਸਾਲ ਦੇ ਬੱਚਿਆਂ ਨੂੰ ਕੋਵਿਡ ਟੈਸਟ ਲਈ ਦਿੱਤਾ ਜਾ ਰਿਹਾ ਸੱਦਾ

Sunday, Jun 06, 2021 - 04:42 PM (IST)

ਯੂਕੇ: 12 ਸਾਲ ਦੇ ਬੱਚਿਆਂ ਨੂੰ ਕੋਵਿਡ ਟੈਸਟ ਲਈ ਦਿੱਤਾ ਜਾ ਰਿਹਾ ਸੱਦਾ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਵੱਧ ਰਹੇ ਕੋਵਿਡ ਮਾਮਲਿਆਂ ਦੇ ਮੱਦੇਨਜ਼ਰ 12 ਸਾਲ ਦੇ ਛੋਟੇ ਬੱਚਿਆਂ ਨੂੰ ਬਰਕਸ਼ਾਇਰ ਖੇਤਰ ਵਿੱਚ ਕੋਰੋਨਾ ਟੈਸਟ ਕਰਵਾਉਣ ਲਈ ਸੱਦਾ ਦਿੱਤਾ ਜਾ ਰਿਹਾ ਹੈ। ਇਸ ਖੇਤਰ ਦੇ ਦੋ ਕਸਬਿਆਂ ਰੈਡਿੰਗ ਅਤੇ ਵੋਕਿੰਘਮ ਵਿੱਚ ਡੈਲਟਾ (ਭਾਰਤੀ) ਕੋਰੋਨਾ ਵੇਰੀਐਂਟ ਦੇ ਮਾਮਲੇ ਦਰਜ ਕੀਤੇ ਗਏ ਹਨ। ਇਹਨਾਂ ਖੇਤਰਾਂ ਵਿੱਚ ਵਾਇਰਸ ਦਾ ਵਾਧਾ ਖ਼ਾਸਕਰ ਨੌਜਵਾਨਾਂ ਵਿੱਚ ਵੇਖਿਆ ਗਿਆ ਹੈ। ਇਸ ਲਈ ਬਾਲਗਾਂ ਅਤੇ ਅੱਲੜ੍ਹਾਂ ਵਿੱਚ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਸੋਮਵਾਰ ਤੋਂ ਪੀ ਸੀ ਆਰ ਟੈਸਟ ਦੇਣ ਲਈ ਕਿਹਾ ਜਾ ਰਿਹਾ ਹੈ। 

ਇਹ ਟੈਸਟਿੰਗ ਰੀਡਿੰਗ ਦੇ ਪੋਸਟਕੋਡਾਂ ਆਰ ਜੀ 1 3, ਆਰ ਜੀ 1 5, ਆਰ ਜੀ 1 6 ਅਤੇ ਆਰ ਜੀ 1 7 ਅਤੇ ਵੋਕਿੰਘਮ ਦੇ ਬਲਮਰਸ਼ ਐਂਡ ਵ੍ਹਾਈਟਗੇਟਸ, ਐਵਨਡਨਜ਼, ਨੌਰੀਜ ਅਤੇ ਵੈਸਕੋਟ ਖੇਤਰਾਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਬਰਕਸ਼ਾਇਰ ਵੈਸਟ ਲਈ ਜਨਤਕ ਸਿਹਤ ਵਿਭਾਗ ਦੀ ਨਿਰਦੇਸ਼ਕ, ਮਾਰਾਡੀਨ ਪੇਚੀ ਨੇ ਅਨੁਸਾਰ ਪਿਛਲੇ ਹਫ਼ਤੇ ਤੋਂ ਬਹੁਤ ਸਾਰੇ ਕੇਸ ਆ ਰਹੇ ਹਨ। ਇਸ ਲਈ ਲੋਕਾਂ ਦੀ ਜਾਂਚ ਕਰਨੀ ਬਹੁਤ ਜਰੂਰੀ ਹੈ। 

ਪੜ੍ਹੋ ਇਹ ਅਹਿਮ ਖਬਰ-  ਵੱਡੀ ਖ਼ਬਰ : ਚੀਨ ਨੇ 3 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ 'ਕੋਰੋਨਾਵੈਕ' ਟੀਕੇ ਨੂੰ ਦਿੱਤੀ ਮਨਜ਼ੂਰੀ

ਇਸ ਖੇਤਰ ਵਿੱਚ ਵੇਰੀਐਂਟ ਦੇ ਕੇਸਾਂ ਦੀ ਪਛਾਣ ਹੋਣ ਤੋਂ ਬਾਅਦ ਬ੍ਰੈਡਫੋਰਡ, ਕੈਂਟਰਬਰੀ ਅਤੇ ਮੈਡਸਟੋਨ ਵਿੱਚ ਸਿਹਤ ਅਧਿਕਾਰੀ ਵਾਧੂ ਜਾਂਚ ਸ਼ੁਰੂ ਕਰ ਚੁੱਕੇ ਹਨ। ਪਬਲਿਕ ਹੈਲਥ ਇੰਗਲੈਂਡ ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ ਡੈਲਟਾ ਵੇਰੀਐਂਟ ਯੂਕੇ ਵਿੱਚ ਪ੍ਰਭਾਵਸ਼ਾਲੀ ਮੰਨਿਆ ਜਾ ਰਿਹਾ ਹੈ ਅਤੇ ਪਿਛਲੇ ਹਫਤੇ ਤੋਂ ਕੇਸਾਂ ਵਿੱਚ 79% ਵਾਧਾ ਹੋਇਆ ਹੈ।ਵਿਸ਼ਵ ਸਿਹਤ ਸੰਗਠਨ ਦੁਆਰਾ ਇਸ ਹਫ਼ਤੇ ਡੈਲਟਾ ਨਾਮ ਦਿੱਤੇ ਗਏ ਇਸ ਵੇਰੀਐਂਟ  ਨੇ ਭਾਰਤ ਵਿੱਚ ਵੱਡੇ ਪੱਧਰ 'ਤੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ।


author

Vandana

Content Editor

Related News