ਯੁਗਾਂਡਾ: ਤੇਲ ਟੈਂਕਰ 'ਚ ਧਮਾਕਾ, 19 ਹਲਾਕ

08/19/2019 8:25:14 PM

ਕੰਪਾਲਾ— ਪੱਛਮੀ ਯੁਗਾਂਡਾ 'ਚ ਇਕ ਤੇਲ ਟੈਂਕਰ ਦੇ ਹਾਦਸਾਗ੍ਰਸਤ ਹੋ ਜਾਣ ਤੋਂ ਬਾਅਦ ਹੋਏ ਧਮਾਕੇ 'ਚ 19 ਲੋਕਾਂ ਦੀ ਮੌਤ ਹੋ ਗਈ। ਯੁਗਾਂਡਾ ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਸ ਨੇ ਸੋਮਵਾਰ ਨੂੰ ਇਕ ਬਿਆਨ 'ਚ ਦੱਸਿਆ ਕਿ ਐਤਵਾਰ ਨੂੰ ਇਕ ਤੇਲ ਟੈਂਕਰ ਕੰਟਰੋਲ ਤੋਂ ਬਾਹਰ ਹੋ ਕੇ ਟੈਕਸੀਆਂ ਤੇ ਇਕ ਸੈਲੂਨ ਕਾਰਨ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਧਮਾਕਾ ਹੋ ਗਿਆ। ਇਸ ਤੋਂ ਬਾਅਦ ਨੇੜੇ ਖੜ੍ਹੇ ਵਾਹਨਾਂ 'ਚ ਤਿੰਨ ਛੋਟੋ-ਛੋਟੇ ਧਮਾਕੇ ਹੋਏ ਤੇ ਕਈ ਦੁਕਾਨਾਂ 'ਚ ਵੀ ਅੱਗ ਲੱਗ ਗਈ।

ਖੇਤਰ 'ਚ ਸੜਕਾਂ ਦੀ ਖਰਾਬ ਹਾਲਤ ਕਰਕੇ ਕਈ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਯੁਗਾਂਡਾ ਪੁਲਸ ਮੋਟਰ ਹਾਦਸਿਆਂ ਦੇ ਲਈ ਆਮ ਕਰਕੇ ਚਾਲਕਾਂ ਵਲੋਂ ਤੇਜ਼ ਰਫਤਾਰ ਨਾਲ ਵਾਹਨ ਚਲਾਉਣ ਨੂੰ ਕਾਰਨ ਦੱਸਦੀ ਹੈ।


Baljit Singh

Content Editor

Related News