ਯੁਗਾਂਡਾ ''ਚ ਕੋਰੋਨਾ ਵਾਇਰਸ ਦੇ 36 ਨਵੇਂ ਮਾਮਲੇ ਆਏ ਸਾਹਮਣੇ

Friday, May 29, 2020 - 05:06 PM (IST)

ਯੁਗਾਂਡਾ ''ਚ ਕੋਰੋਨਾ ਵਾਇਰਸ ਦੇ 36 ਨਵੇਂ ਮਾਮਲੇ ਆਏ ਸਾਹਮਣੇ

ਕੰਪਾਲਾ (ਵਾਰਤਾ) : ਯੁਗਾਂਡਾ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੇ 36 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿਚ ਪੀੜਤਾਂ ਦੀ ਗਿਣਤੀ ਵੱਧ ਕੇ 317 ਹੋ ਗਈ ਹੈ।

ਸਿਹਤ ਮੰਤਰਾਲਾ ਨੇ ਵੀਰਵਾਰ ਦੇਰ ਰਾਤ ਜਾਰੀ ਇਕ ਬਿਆਨ ਵਿਚ ਕਿਹਾ ਕਿ ਸਰਹੱਦ ਪਾਰ ਕਾਰਗੋ ਟਰੱਕ ਚਾਲਕਾਂ ਅਤੇ ਕਮਿਊਨਿਟੀ ਤੋਂ ਇਕੱਠੇ ਕੀਤੇ ਗਏ 2230 ਨਮੂਨਿਆਂ ਵਿਚੋਂ ਯੁਗਾਂਡਾ ਦੇ 24 ਟਰੱਕ ਚਾਲਕਾਂ ਅਤੇ 12 ਹੋਰ ਸੰਪਰਕ ਵਿਚ ਆਏ ਕਰੀਬੀਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਆਉਣ ਵਾਲੇ ਪਾਜ਼ੀਟਿਵ 26 ਵਿਦੇਸ਼ੀ ਟਰੱਕ ਚਾਲਕਾਂ ਨੂੰ ਉਨ੍ਹਾਂ ਦੇ ਦੇਸ਼ ਭੇਜ ਦਿੱਤਾ ਗਿਆ ਹੈ। ਸਿਹਤ ਮੰਤਰਾਲਾ ਮੁਤਾਬਕ ਦੇਸ਼ ਵਿਚ ਕੋਵਿਡ-19 ਦੇ 317 ਮਾਮਲੇ ਹਨ, ਜਿਸ ਵਿਚੋਂ 69 ਠੀਕ ਹੋ ਗਏ ਹਨ ਅਤੇ ਇਸ ਨਾਲ ਕਿਸੇ ਦੀ ਮੌਤ ਨਹੀਂ ਹੋਈ ਹੈ।


author

cherry

Content Editor

Related News