UAE 'ਚ ਰਹਿਣ ਵਾਲੇ ਭਾਰਤੀ ਦੀ ਚਮਕੀ ਕਿਸਮਤ, ਜਿੱਤੇ 33 ਕਰੋੜ ਰੁਪਏ

Wednesday, Jul 05, 2023 - 11:42 AM (IST)

ਆਬੂ ਧਾਬੀ: ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਉਮ ਅਲ ਕੁਵੈਨ ਵਿੱਚ ਰਹਿਣ ਵਾਲੇ ਇੱਕ ਭਾਰਤੀ ਪ੍ਰਵਾਸੀ ਦੀ ਕਿਸਮਤ ਅਚਾਨਕ ਚਮਕ ਪਈ। ਉਹ ਕਰੋੜਪਤੀ ਬਣ ਗਿਆ ਜਦੋਂ ਆਬੂ ਧਾਬੀ ਵਿੱਚ ਆਯੋਜਿਤ ਬਿਗ ਟਿਕਟ ਰੈਫਲ ਡਰਾਅ ਦੀ ਸੀਰੀਜ਼ 253 ਵਿੱਚ ਨੰਬਰ ਦਾ ਐਲਾਨ ਕੀਤਾ ਗਿਆ। ਇਸ ਭਾਰਤੀ ਪ੍ਰਵਾਸੀ ਨੇ 15 ਮਿਲੀਅਨ ਦਿਰਹਮ ਲਗਭਗ 33 ਕਰੋੜ ਰੁਪਏ ਦਾ ਸ਼ਾਨਦਾਰ ਇਨਾਮ ਜਿੱਤਿਆ। ਇਸ ਜੇਤੂ ਦਾ ਨਾਂ ਮੁਹੰਮਦ ਅਲੀ ਮੋਈਦੀਨ ਹੈ, ਜਿਸ ਨੇ 7 ਜੂਨ ਨੂੰ ਟਿਕਟ ਖਰੀਦੀ ਸੀ। ਉਸ ਦੇ ਟਿਕਟ ਨੰਬਰ ਦੀ ਗੱਲ ਕਰੀਏ ਤਾਂ ਇਹ 061908 ਸੀ, ਜਿਸ ਰਾਹੀਂ ਉਸ ਦੀ ਕਿਸਮਤ ਬਦਲ ਗਈ।

ਹਾਲਾਂਕਿ, ਜਦੋਂ ਜਿੱਤ ਦਾ ਐਲਾਨ ਕਰਨ ਲਈ ਮੁਹੰਮਦ ਅਲੀ ਨੂੰ ਫੋਨ ਕੀਤਾ ਗਿਆ, ਤਾਂ ਉਹ ਇਸ ਨੂੰ ਸੁਣ ਨਹੀਂ ਸਕਿਆ। ਉਸ ਲਈ ਇਹ ਰੋਮਾਂਚਕ ਖ਼ਬਰ ਸੀ ਪਰ ਉਸ ਨੂੰ ਇਹ ਖ਼ਬਰ ਸ਼ੋਅ ਵਿਚ ਤੇਜ਼ ਆਵਾਜ਼ ਦੇ ਸੰਗੀਤ ਕਾਰਨ ਸੁਣਾਈ ਨਹੀਂ ਦਿੱਤੀ। ਜਦੋਂ ਉਸਨੇ ਫ਼ੋਨ ਕੀਤਾ ਗਿਆ ਤਾਂ ਉਸਨੇ ਕਿਹਾ ਕਿ 'ਮੈਂ ਤੁਹਾਨੂੰ ਸੁਣ ਨਹੀਂ ਪਾ ਰਿਹਾ, ਸੰਗੀਤ ਦੀ ਆਵਾਜ਼ ਤੇਜ਼ ਹੈ।'  ਸ਼ੋਅ ਦੇ ਹੋਸਟ ਰਿਚਰਡ ਨੇ ਜਿਵੇਂ ਹੀ ਉਸ ਦੇ ਨਾਂ ਦਾ ਐਲਾਨ ਕੀਤਾ, ਫ਼ੋਨ ਕਟਿਆ ਗਿਆ। ਪਹਿਲਾਂ ਵੀ ਅਜਿਹੇ ਮਾਮਲੇ ਹੋ ਚੁੱਕ ਹਨ ਜਦੋਂ ਜੇਤੂਆਂ ਨੂੰ ਆਪਣੀ ਜਿੱਤ ਦਾ ਪਤਾ ਹੀ ਨਹੀਂ ਲੱਗਾ। ਸ਼ੋਅ ਦੇ ਸਪਾਂਸਰ ਬਾਅਦ ਵਿੱਚ ਮੋਈਦੀਨ ਨਾਲ ਸੰਪਰਕ ਕਰਨਗੇ।

ਪੜ੍ਹੋ ਇਹ ਅਹਿਮ ਖ਼ਬਰ-ਫਰਾਂਸ 'ਚ 6 ਦਿਨਾਂ ਤੋਂ ਹਿੰਸਾ ਜਾਰੀ, ਹੁਣ ਤੱਕ 3600 ਤੋਂ ਵਧੇਰੇ ਲੋਕ ਲਏ ਗਏ ਹਿਰਾਸਤ 'ਚ 

ਇਸ ਤਰ੍ਹਾਂ ਦੇ ਹੋਰ ਮਾਮਲੇ

ਆਬੂ ਧਾਬੀ ਦੇ ਬਿੱਗ ਟਿਕਟ ਡਰਾਅ ਨੇ ਜਨਤਾ ਨੂੰ ਦੋ ਜੇਤੂਆਂ ਨੂੰ ਲੱਭਣ ਲਈ ਕਿਹਾ ਹੈ। ਜਿਸ ਵਿਚ ਇੱਕ ਜੇਤੂ ਨੇ ਇਨਾਮ ਲੈਣ ਤੋਂ ਇਨਕਾਰ ਕਰ ਦਿੱਤਾ ਜਦੋਂ ਉਸਨੂੰ ਕਾਲ ਕਰਕੇ ਉਸਦੀ ਜਿੱਤ ਬਾਰੇ ਦੱਸਿਆ ਗਿਆ। ਗੱਲਬਾਤ ਤੋਂ ਜਾਪਦਾ ਸੀ ਕਿ ਉਹ ਇਸ ਨੂੰ ਮਜ਼ਾਕ ਜਾਂ ਫਰਾਡ ਕਾਲ ਸਮਝ ਰਿਹਾ ਸੀ। ਇਸ ਦੇ ਨਾਲ ਹੀ ਦੂਜੇ ਜੇਤੂ ਦਾ ਫੋਨ ਅੱਜ ਤੱਕ ਨਹੀਂ ਲੱਗਿਆ ਹੈ। ਪਿਛਲੇ ਸਾਲ 28 ਨਵੰਬਰ ਨੂੰ ਕਾਮੂ ਕੁੱਟੀ ਨੇ 'ਰੈੱਡ ਵੀਕ ਬਿਗ ਕੈਸ਼ ਗਿਵੇਅ' ਵਿੱਚ ਇੱਕ ਲੱਖ ਦਿਰਹਮ (ਲਗਭਗ 22 ਲੱਖ ਰੁਪਏ) ਜਿੱਤੇ ਸਨ। ਕੁਟੀ ਨੇ ਫੋਨ ਚੁੱਕਿਆ ਪਰ ਵਿਸ਼ਵਾਸ ਨਹੀਂ ਕਰ ਪਾਇਆ ਕਿ ਉਹ ਜਿੱਤ ਗਿਆ ਹੈ।

ਦੂਜੇ ਪਾਸੇ ਸ਼੍ਰੀਧਰਨ ਪਿੱਲਈ ਅਜੀਤ ਨੇ 25 ਜਨਵਰੀ ਨੂੰ ਬਿਗ ਟਿਕਟ ਦੀ ਸੈਕਿੰਡ ਚਾਂਸ ਮੁਹਿੰਮ ਵਿੱਚ 2.5 ਲੱਖ ਦਿਰਹਮ ਲਗਭਗ 56 ਲੱਖ ਰੁਪਏ ਜਿੱਤੇ। ਬਿੱਗ ਟਿਕਟ ਟੀਮ ਨੇ ਉਸ ਨਾਲ ਸੰਪਰਕ ਕਰਨ ਦੀ ਕਈ ਕੋਸ਼ਿਸ਼ ਕੀਤੀ, ਪਰ ਉਸ ਨਾਲ ਸੰਪਰਕ ਨਹੀਂ ਹੋ ਸਕਿਆ। ਇਸ ਡਰਾਅ ਦੇ ਮੇਜ਼ਬਾਨ ਰਿਚਰਡ ਦਾ ਕਹਿਣਾ ਹੈ ਕਿ ਅਸੀਂ ਉਸ ਨੂੰ ਪਿਛਲੇ ਸਾਲ ਤੋਂ ਹਰ ਰੋਜ਼ ਟਿਕਟ 'ਤੇ ਦਿੱਤੇ ਨੰਬਰ 'ਤੇ ਕਾਲ ਕਰਦੇ ਆ ਰਹੇ ਹਾਂ। ਅਸੀਂ ਉਹਨਾਂ ਨੂੰ ਹਰ ਰੋਜ਼ ਈਮੇਲ ਵੀ ਕਰਦੇ ਹਾਂ। ਪਰ ਉਸਨੂੰ ਨਹੀਂ ਮਿਲ ਰਿਹਾ। ਹੋ ਸਕਦਾ ਹੈ ਕਿ ਉਹ ਦੁਬਈ ਵਿੱਚ ਨਾ ਹੋਵੇ ਅਤੇ ਹੋ ਸਕਦਾ ਹੈ ਕਿ ਉਸਨੇ ਨੰਬਰ ਬਦਲ ਲਿਆ ਹੋਵੇ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News