UAE ਜਾ ਕੇ ਕੰਮ ਕਰਨ ਦੇ ਚਾਹਵਾਨਾਂ ਲਈ ਚੰਗੀ ਖ਼ਬਰ, ਸ਼ੁਰੂ ਹੋਇਆ ''ਗ੍ਰੀਨ ਵੀਜ਼ਾ''
Monday, Sep 06, 2021 - 06:35 PM (IST)
ਆਬੂ ਧਾਬੀ (ਬਿਊਰੋ) ਸੰਯੁਕਤ ਅਰਬ ਅਮੀਰਾਤ ਜਾ ਕੇ ਕੰਮ ਕਰਨ ਦੇ ਚਾਹਵਾਨ ਭਾਰਤੀਆਂ ਲਈ ਚੰਗੀ ਖ਼ਬਰ ਹੈ। ਐਤਵਾਰ ਨੂੰ ਯੂ.ਏ.ਈ. ਨੇ ਇਕ ਨਵੇਂ ਤਰ੍ਹਾਂ ਦਾ ਵੀਜ਼ਾ ਲਾਂਚ ਕੀਤਾ ਹੈ। ਇਸ ਨੂੰ 'ਗ੍ਰੀਨ ਵੀਜ਼ਾ' ਕਿਹਾ ਜਾ ਰਿਹਾ ਹੈ। ਇਹ ਕਿਸੇ ਮਾਲਕ ਵੱਲੋਂ ਸਪਾਂਸਰ ਕੀਤੇ ਬਿਨਾਂ ਪ੍ਰਵਾਸੀਆਂ ਨੂੰ ਯੂ.ਏ.ਈ. ਵਿਚ ਕੰਮ ਲਈ ਅਰਜ਼ੀ ਕਰਨ ਦੀ ਇਜਾਜ਼ਤ ਦੇਵੇਗਾ। ਨਿਊਏ ਏਜੰਸੀ ਬਲੂਮਬਰਗ ਦੀ ਇਕ ਰਿਪੋਰਟ ਵਿਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਵੀਜ਼ਾ ਦੇ ਦਾਇਰੇ ਵਿਚ ਪ੍ਰਵਾਸੀ ਕਾਮੇ ਦੇ ਨਾਲ ਉਸ ਦਾ ਪਰਿਵਾਰ ਵੀ ਆਵੇਗਾ।
ਦੇਸ਼ ਦੇ ਵਿਕਾਸ ਨੂੰ ਮਿਲੇਗਾ ਵਧਾਵਾ
ਖ਼ਬਰਾਂ ਮੁਤਾਬਕ ਇਹ ਕਦਮ ਨਿਵੇਸ਼ਕਾਂ ਅਤੇ ਬਹੁਤ ਕੁਸ਼ਲ ਕਾਮਿਆਂ ਦੇ ਨਾਲ-ਨਾਲ ਵਿਦਿਆਰਥੀਆਂ ਅਤੇ ਗ੍ਰੈਜੁਏਟਸ ਨੂੰ ਆਕਰਸ਼ਿਤ ਕਰਨ ਲਈ ਚੁੱਕਿਆ ਗਿਆ ਹੈ। ਗ੍ਰੀਨ ਵੀਜ਼ਾ ਧਾਰਕ ਦੀ ਪਰਮਿਟ 'ਤੇ ਉਸ ਦੇ ਮਾਤਾ-ਪਿਤਾ ਅਤੇ 25 ਸਾਲ ਦੀ ਉਮਰ ਤੱਕ ਦੇ ਬੱਚੇ ਵੀ ਯੂ.ਏ.ਈ. ਦੀ ਯਾਤਰਾ ਕਰ ਪਾਉਣਗੇ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਦਮ ਹੁਨਰ ਨੂੰ ਆਕਰਸ਼ਿਤ ਕਰਨ ਅਤੇ ਦੇਸ਼ ਦੇ ਵਿਕਾਸ ਵਿਚ ਵਾਧੇ ਲਈ ਚੁੱਕੇ ਜਾ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਟਰੱਕ ਹਾਦਸੇ 'ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ
ਅਰਥਵਿਵਸਥਾ ਵਿਚ ਵਿਦੇਸ਼ੀਆਂ ਦਾ ਵੱਡਾ ਯੋਗਦਾਨ
ਯੂ.ਏ.ਈ. ਸਰਕਾਰ ਆਪਣੀ ਨੌਕਰੀ ਗਵਾ ਚੁੱਕੇ ਲੋਕਾਂ ਨੂੰ 6 ਮਹੀਨੇ ਤੱਕ ਯੂ.ਏ.ਈ. ਵਿਚ ਰਹਿਣ ਦੀ ਇਜਾਜ਼ਤ ਦੇਵੇਗੀ ਜੋ ਉਤਸ਼ਾਹ ਦੇਣ ਦਾ ਇਕ ਢੰਗ ਹੈ ਕਿਉਂਕਿ ਜ਼ਿਆਦਾਤਰ ਵੀਜ਼ਾ ਦਾ ਸੰਬਧ ਰੁਜ਼ਗਾਰ ਨਾਲ ਹੈ। ਇਸ ਨਾਲ 15 ਸਾਲ ਤੋਂ ਵੱਧ ਉਮਰ ਦੇ ਅਸਥਾਈ ਕਾਮਿਆਂ ਨੂੰ ਕੰਮ 'ਤੇ ਰੱਖਿਆ ਜਾ ਸਕੇਗਾ ਅਤੇ ਰੁਜ਼ਗਾਰ ਦੇ ਬਾਜ਼ਾਰ ਵਿਚ ਛਾਈ ਮੰਦੀ ਨੂੰ ਦੂਰ ਕੀਤਾ ਜਾ ਸਕੇਗਾ। ਵਿਦੇਸ਼ੀ ਵਸਨੀਕ ਯੂ.ਏ.ਈ. ਦਾ ਆਬਾਦੀ ਦਾ 80 ਫੀਸਦੀ ਹਿੱਸਾ ਹਨ ਅਤੇ ਪਿਛਲੇ ਕੁਝ ਦਹਾਕਿਆਂ ਤੋਂ ਦੇਸ਼ ਦੀ ਅਰਥਵਿਵਸਥਾ ਵਿਚ ਆਪਣਾ ਯੋਗਦਾਨ ਦੇ ਰਹੇ ਹਨ।
ਵੱਡੀ ਗਿਣਤੀ ਵਿਚ ਆਉਂਦੇਹਨ ਟੂਰਿਸਟ
ਵਿਦੇਸ਼ੀ ਨਾਗਰਿਕ ਪ੍ਰਾਈਵਟ ਖੇਤਰ ਵਿਚ ਕੰਮ ਕਰਦੇ ਹਨ ਅਤੇ ਯੂ.ਏ.ਈ. ਵਿਚ ਜਾਇਦਾਦ ਖਰੀਦ ਕੇ ਜਾਂ ਦੁਨੀਆ ਦੇ ਕੁਝ ਸਭ ਤੋਂ ਵੱਡੇ ਮਾਲ ਵਿਚ ਖਰੀਦਾਰੀ ਕਰਕੇ ਦੇਸ਼ ਦੀ ਅਰਥਵਿਵਸਥਾ ਵਿਚ ਯੋਗਦਾਨ ਦਿੰਦੇ ਹਨ। ਯੂ.ਏ.ਈ. ਦੇ ਅਧਿਕਾਰੀਆਂ ਨੇ 30 ਅਗਸਤ ਤੋਂ ਸਾਰੇ ਵੈਕਸੀਨ ਲਗਵਾ ਚੁੱਕੇ ਸੈਲਾਨੀਆਂ ਨੂੰ ਟੂਰਿਸਟ ਵੀਜ਼ਾ ਮੁੜ ਤੋਂ ਦੇਣ ਦਾ ਐਲਾਨ ਕੀਤਾ ਸੀ। ਵੱਡੀ ਗਿਣਤੀ ਵਿਚ ਲੋਕ ਛੁੱਟੀਆਂ ਮਨਾਉਣ ਲਈ ਯੂ.ਏ.ਈ ਦੀ ਯਾਤਰਾ ਕਰਦੇ ਹਨ। ਭਾਰਤ ਤੋਂ ਯੂ.ਏ.ਈ. ਹਵਾਈ ਰੂਟ 'ਤੇ ਯਾਤਰਾ ਲਈ ਬਿਨੈਕਰਾਂ ਦੀ ਗਿਣਤੀ ਅਤੇ ਹਵਾਈ ਕਿਰਾਏ ਵਿਚ ਹੈਰਾਨੀਜਨਕ ਵਾਧਾ ਹੋਇਆ ਹੈ।
ਨੋਟ- ਯੂ.ਏ.ਈ. ਸਰਕਾਰ ਵੱਲੋਂ ਗ੍ਰੀਨ ਵੀਜ਼ਾ ਜਾਰੀ ਕਰਨ ਦਾ ਭਾਰਤੀਆਂ ਨੂੰ ਹੋਵੇਗਾ ਫਾਇਦਾ, ਇਸ ਬਾਰੇ ਕੁਮੈਂਟ ਕਰ ਦਿਓ ਰਾਏ।