ਅਮਰੀਕਾ ਨੇ 50 ਲੱਖ ਕੋਵਿਡ ਵੈਕਸੀਨ ਅਫਰੀਕੀ ਦੇਸ਼ਾਂ ਨੂੰ ਕੀਤੀਆਂ ਦਾਨ

Tuesday, Feb 15, 2022 - 12:57 PM (IST)

ਵਾਸ਼ਿੰਗਟਨ (ਵਾਰਤਾ): ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਬਾਈਡੇਨ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਨਾਲ ਮੁਕਾਬਲਾ ਕਰਨ ਲਈ ਅਫਰੀਕੀ ਮਹਾਦੀਪ ਦੇ ਦੇਸ਼ਾਂ ਨੂੰ ਜਾਨਸਨ ਐਂਡ ਜਾਨਸਨ ਵੈਕਸੀਨ ਦੀਆਂ 50 ਲੱਖ ਵਾਧੂ ਖੁਰਾਕਾਂ ਦਾਨ ਕੀਤੀਆਂ ਹਨ, ਜੋ ਇਸ ਸਮੇਂ ਪੂਰੇ ਮਹਾਦੀਪ ਦੇ ਦੇਸ਼ਾਂ ਵਿਚ ਵੰਡੀਆਂ ਜਾ ਰਹੀਆਂ ਹਨ। ਬਲਿੰਕਨ ਨੇ ਸੋਮਵਾਰ ਨੂੰ ਇੱਥੇ ਜਾਰੀ ਪ੍ਰੈੱਸ ਬਿਆਨ ਵਿਚ  ਕੋਰੋਨਾ ਨਾਲ ਨਜਿੱਠਣ ਵਿਚ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਗਲੋਬਲ ਹਿੱਸੇਦਾਰਾਂ ਨਾਲ ਬੈਠਕ ਦੇ ਬਾਅਦ ਕਿਹਾ ਕਿ ਮੈਂ ਇਹ ਵੀ ਐਲਾਨ ਕਰਦਾ ਹਾਂ ਕਿ ਅਮਰੀਕੀ ਸਰਕਾਰ ਨੇ ਜਾਨਸਨ ਐਂਡ ਜਾਨਸਨ ਦੀ ਕੋਵਿਡ-19 ਵੈਕਸੀਨ ਦੀਆਂ 50 ਲੱਖ ਵਾਧੂ ਖੁਰਾਕਾਂ ਅਫਰੀਕੀ ਸੰਘ ਦੇ ਵੈਕਸੀਨ ਖਰੀਦ ਅਤੇ ਵੰਡ ਨਾਲ ਸਬੰਧਤ ਅਫਰੀਕੀ ਵੈਕਸੀਨ ਐਕਵਾਇਰ ਟਰੱਸਟ (ਏ.ਵੀ.ਏ.ਟੀ.) ਨੂੰ ਦਾਨ ਕੀਤੀਆਂ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਟਰੂਡੋ ਨੇ ਐਮਰਜੈਂਸੀ ਐਕਟ ਕੀਤਾ ਲਾਗੂ

ਉਹਨਾਂ ਨੇ ਕਿਹਾ ਕਿ ਅਮਰੀਕਾ ਅਫਰੀਕੀ ਦੇਸ਼ਾਂ ਨੂੰ 15.50 ਕਰੋੜ ਵੈਕਸੀਨ ਦੀਆਂ ਡੋਜ਼ ਦਾਨ ਕਰ ਚੁੱਕਾ ਹੈ। ਉਹਨਾਂ ਨੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਵਿਸ਼ਵ ਸਿਹਤ ਸੰਗਠਨ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਵਿਦੇਸ਼ ਮੰਤਰੀਆਂ ਅਤੇ ਨੇਤਾਵਾਂ ਨਾਲ ਇੱਕ ਬੈਠਕ ਦੀ ਮੇਜ਼ਬਾਨੀ ਕੀਤੀ। ਮੀਟਿੰਗਾਂ ਵਿੱਚ ਜਰਮਨੀ, ਫਰਾਂਸ, ਸਾਊਦੀ ਅਰਬ, ਬ੍ਰਿਟੇਨ, ਜਾਪਾਨ, ਦੱਖਣੀ ਕੋਰੀਆ, ਭਾਰਤ, ਯੂਰਪੀਅਨ ਯੂਨੀਅਨ, ਅਫਰੀਕੀ ਸੰਘ ਅਤੇ ਹੋਰ ਦੇਸ਼ਾਂ ਨੇ ਭਾਗ ਲਿਆ।

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਨੇ ਭਾਰਤ ਤੋਂ ਅਫਗਾਨਿਸਤਾਨ ਜਾਣ ਵਾਲੇ 'ਕਣਕ' ਦੇ ਟਰੱਕਾਂ ਨੂੰ ਲੰਘਣ ਦੀ ਦਿੱਤੀ ਮਨਜ਼ੂਰੀ


Vandana

Content Editor

Related News