ਅਮਰੀਕੀ ਸੁਪਰੀਮ ਕੋਰਟ ਨੂੰ ਮਿਲੇਗੀ ਪਹਿਲੀ ਕਾਲੀ ਮਹਿਲਾ ਜੱਜ: ਬਾਈਡੇਨ
Friday, Jan 28, 2022 - 12:43 PM (IST)
ਵਾਸ਼ਿੰਗਟਨ (ਏਪੀ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਫਰਵਰੀ ਦੇ ਅੰਤ ਤੱਕ ਅਮਰੀਕੀ ਸੁਪਰੀਮ ਕੋਰਟ ਵਿੱਚ ਪਹਿਲੀ ਕਾਲੀ ਮਹਿਲਾ ਜੱਜ ਨੂੰ ਨਿਯੁਕਤ ਕਰਨਗੇ। ਬਾਈਡੇਨ ਨੇ ਵਾਈਟ ਹਾਊਸ ਵਿੱਚ ਹੋਏ ਇੱਕ ਪ੍ਰੋਗਰਾਮ ਵਿੱਚ ਇਹ ਘੋਸ਼ਣਾ ਕੀਤੀ। ਬਾਈਡੇਨ ਨੇ ਰਿਟਾਇਰ ਹੋਣ ਜਾ ਰਹੇ ਜੱਜ ਸਟੀਫਨ ਬ੍ਰੇਅਰ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਜਗ੍ਹਾ ਲੈਣ ਵਾਲੇ ਜੱਜ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ- ਬਾਈਡੇਨ ਨੇ ਯੂਕਰੇਨ ਦੇ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ, ਜਤਾਈ ਵਚਨਬੱਧਤਾ
ਬਾਈਡੇਨ ਨੇ ਵਾਅਦਾ ਕੀਤਾ ਕਿ ਬ੍ਰੇਅਰ ਦੀ ਜਗ੍ਹਾ ਕਿਸੇ ਯੋਗ ਵਿਅਕਤੀ ਨੂੰ ਜੱਜ ਨਿਯੁਕਤ ਕੀਤਾ ਜਾਵੇਗਾ। ਬਾਈਡੇਨ ਨੇ ਕਿਹਾ ਕਿ ਉਹ ਸੰਭਾਵੀ ਉਮੀਦ ਬਾਰੇ ਅਧਿਐਨ ਕਰ ਰਹੇ ਹਨ। ਬਾਈਡੇਨ ਨੇ ਕਿਹਾ ਕਿ ਮੈਂ ਫ਼ੈਸਲਾ ਕੀਤਾ ਹੈ ਕਿ ਮੈਂ ਜਿਸ ਵਿਅਕਤੀ ਦੀ ਨਿਯੁਕਤੀ ਕਰਾਂਗਾ ਉਹ ਅਸਾਧਾਰਨ ਯੋਗਤਾ, ਚਰਿੱਤਰ ਅਤੇ ਸਚਿਆਰਤਾ ਵਾਲਾ ਵਿਅਕਤੀ ਹੋਵੇਗਾ। ਉਹ ਵਿਅਕਤੀ ਸੰਯੁਕਤ ਰਾਜ ਅਮਰੀਕਾ ਦੀ ਸੁਪਰੀਮ ਕੋਰਟ ਵਿੱਚ ਨਿਯੁਕਤ ਹੋਣ ਵਾਲੀ ਪਹਿਲੀ ਕਾਲੀ ਮਹਿਲਾ ਹੋਵੇਗੀ।