ਯੂਕਰੇਨ-ਰੂਸ ਤਣਾਅ ਵਿਚਕਾਰ ਅਮਰੀਕੀ ਦੂਤਾਵਾਸ ਦੇ ਕਰਮਚਾਰੀ ਕੀਵ ਤੋਂ ਰਵਾਨਾ

02/13/2022 1:03:33 PM

ਵਾਸ਼ਿੰਗਟਨ (ਵਾਰਤਾ): ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਹਵਾਈ ਵਿਚ ਆਪਣੇ ਜਾਪਾਨੀ ਅਤੇ ਦੱਖਣੀ ਕੋਰੀਆਈ ਹਮਰੁਤਬਿਆਂ ਨਾਲ ਗੱਲਬਾਤ ਕੀਤੀ। ਗਲੱਬਾਤ ਦੇ ਬਾਅਦ ਬਲਿੰਕਨ ਨੇ ਦੱਸਿਆ ਕਿ ਯੂਕਰੇਨ ਅਤੇ ਰੂਸ ਵਿਚਕਾਰ ਤਣਾਅ ਕਾਰਨ ਵਾਸ਼ਿੰਗਟਨ ਨੇ ਆਪਣੇ ਦੂਤਾਵਾਸ ਦੇ ਜ਼ਿਆਦਾਤਰ ਕਰਮਚਾਰੀਆਂ ਨੂੰ ਕੀਵ ਤੋਂ ਟਰਾਂਸਫਰ ਕਰਨ ਦਾ ਫ਼ੈਸਲਾ ਕੀਤਾ ਹੈ। ਵਿਦੇਸ਼ ਵਿਭਾਗ ਨੇ ਸ਼ਨੀਵਾਰ ਨੂੰ ਕਿਹਾ ਕਿ ਸੁਰੱਖਿਆ ਚਿੰਤਾਵਾਂ ਦੇ ਵਿਚਕਾਰ ਅਮਰੀਕਾ ਆਪਣੇ ਦੂਤਾਵਾਸ ਦੇ ਕੁਝ ਕਰਮਚਾਰੀਆਂ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਲਵੀਵ ਸ਼ਹਿਰ ਵਿਚ ਟਰਾਂਸਫਰ ਕਰ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ -ਆਸਟ੍ਰੇਲੀਆ ਅਤੇ ਕੈਨੇਡਾ ਨੇ ਆਪਣੇ  ਨਾਗਰਿਕਾਂ ਲਈ ਯੂਕਰੇਨ ਸਬੰਧੀ ਐਡਵਾਇਜ਼ਰੀ ਕੀਤੀ ਜਾਰੀ, ਦੂਤਘਰ ਵੀ ਕੀਤੇ ਬੰਦ

ਕੈਨੇਡਾ ਅਤੇ ਆਸਟ੍ਰੇਲੀਆ ਦੋਵਾਂ ਨੇ ਕਿਹਾ ਕਿ ਉਹ ਯੂਕਰੇਨ ਸੰਕਟ ਵਧਣ ਵਿਚਕਾਰ ਕੀਵ ਵਿੱਚ ਦੂਤਾਵਾਸ ਦੇ ਸੰਚਾਲਨ ਨੂੰ ਅਸਥਾਈ ਤੌਰ 'ਤੇ ਬੰਦ ਕਰ ਰਹੇ ਹਨ।ਬਲਿੰਕਨ ਨੇ ਸ਼ਨੀਵਾਰ ਨੂੰ ਹਵਾਈ ਦੇ ਹੋਨੋਲੂਲੂ ਵਿੱਚ ਜਾਪਾਨ ਵਿਦੇਸ਼ ਮੰਤਰੀ ਹਯਾਸ਼ੀ ਯੋਸ਼ਿਮਾਸਾ ਅਤੇ ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਚੁੰਗ ਯੂਈ-ਯੋਂਗ ਦੇ ਨਾਲ ਸੰਯੁਕਤ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਕਲ੍ਹ ਅਸੀਂ ਕੀਵ ਸਥਿਤ ਅਮਰੀਕੀ ਦੂਤਾਵਾਸ ਦੇ ਜ਼ਿਆਦਾਤਰ ਕਰਮਾਚਾਰੀਆਂ ਨੂੰ ਦੇਸ਼ ਛੱਡਣ ਦਾ ਆਦੇਸ਼ ਦਿੱਤਾ। ਰੂਸੀ ਮਿਲਟਰੀ ਕਾਰਵਾਈ ਦਾ ਖਤਰਾ ਕਾਫੀ ਜ਼ਿਆਦਾ ਹੈ ਅਤੇ ਇਹ ਖਤਰਾ ਇੰਨਾ ਕਰੀਬ ਆ ਗਿਆ ਹੈ ਕਿ ਅਜਿਹਾ ਕਰਨ ਵਿਚ ਹੀ ਸਮਝਦਾਰੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਜਾਪਾਨ ਅਤੇ ਦੱਖਣੀ ਕੋਰੀਆ ਨੇ ਦੋ-ਪੱਖੀ ਸਬੰਧਾਂ 'ਤੇ ਕੀਤੀ ਚਰਚਾ  

ਉਨ੍ਹਾਂ ਨੇ ਕਿਹਾ ਕਿ ਇੱਕ ਮੁੱਖ ਅਮਰੀਕੀ ਰਾਜਨੀਤਕ ਟੀਮ ਯੂਕਰੇਨ ਵਿਚ ਰਹੇਗੀ ਅਤੇ ਯੂਕਰੇਨ ਦੇ ਸਹਿਯੋਗੀਆਂ ਨਾਲ ਕੰਮ ਕਰਨਾ ਜਾਰੀ ਰੱਖੇਗੀ। ਉਨ੍ਹਾਂ ਨੇ ਯੂਕਰੇਨ ਖ਼ਿਲਾਫ਼ ਸੰਭਾਵਿਤ ਰੂਸੀ ਮਿਲਟਰੀ ਹਮਲੇ ਬਾਰੇ ਵਾਸ਼ਿੰਗਟਨ ਦੀਆਂ ਚਿੰਤਾਵਾਂ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਕੀਵ ਨੂੰ ਅਮਰੀਕੀ ਸੁਰੱਖਿਆ ਸਹਾਇਤਾ ਜਾਰੀ ਰਹੇਗੀ। ਬਲਿੰਕਨ ਨੇ ਦਾਅਵਾ ਕੀਤਾ ਕਿ ਕਿਸੇ ਨੂੰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ, ਜੇਕਰ ਰੂਸ ਉਕਸਾਵੇ ਦੀ ਕਾਰਵਾਈ ਕਰਦਾ ਹੈ ਜਾਂ ਕਿਸੇ ਵੀ ਅਜਿਹੀ ਵੱਡੀ ਘਟਨਾ ਨੂੰ ਅਜਾਮ ਦਿੰਦਾ ਹੈ, ਜਿਸ ਦੀ ਵਰਤੋਂ ਉਹ ਮਿਲਟਰੀ ਕਾਰਵਾਈ ਨੂੰ ਸਹੀ ਠਹਿਰਾਉਣ ਲਈ ਕਰ ਸਕੇ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਰਾਜਨੀਤਕ ਰਸਤਾ ਖੁੱਲ੍ਹਾ ਰਹੇਗਾ ਅਤੇ ਰੂਸ ਤੋਂ ਤਣਾਅ ਘੱਟ ਕਰਨ ਦੀ ਅਪੀਲ ਕੀਤੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News