ਕੈਲੀਫੋਰਨੀਆ ਦੀ ਝੀਲ ''ਚ ਡੁੱਬਣ ਕਾਰਨ 2 ਵੀਜ਼ੀਟਰਾਂ ਦੀ ਮੌਤ

Friday, Oct 26, 2018 - 01:02 AM (IST)

ਕੈਲੀਫੋਰਨੀਆ ਦੀ ਝੀਲ ''ਚ ਡੁੱਬਣ ਕਾਰਨ 2 ਵੀਜ਼ੀਟਰਾਂ ਦੀ ਮੌਤ

ਕੈਲੀਫੋਰਨੀਆ — ਕੈਲੀਫੋਰਨੀਆ ਦੇ ਯੋਸ਼ੇਮਾਇਟ ਨੈਸ਼ਨਲ ਪਾਰਕ 'ਚ ਬਣੀ ਝੀਲ 'ਚ ਡੁੱਬਣ ਕਾਰਨ 2 ਵੀਜ਼ੀਟਰਾਂ ਦੀ ਮੌਤ ਹੋ ਗਈ। ਪਾਰਕ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਥਾਨਕ ਪੁਲਸ ਨੂੰ ਇਸ ਘਟਨਾ ਤੋਂ ਜਾਣੂ ਕਰਾਇਆ ਹੈ ਅਤੇ ਉਹ ਗੋਤੇਖੋਰਾ ਦੀ ਮਦਦ ਨਾਲ ਉਨ੍ਹਾਂ ਵੀਜ਼ੀਟਰਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਮਾਰੇ ਗਏ ਦੋਹਾਂ ਵੀਜ਼ੀਟਰਾਂ 'ਚੋਂ ਇਕ ਮਰਦ ਅਤੇ ਇਕ ਔਰਤ ਸੀ, ਜਿਹੜੇ ਕਿ ਵਿਆਹੇ ਹੋਏ ਸਨ। ਉਸ ਨੇ ਦੱਸਿਆ ਕਿ ਪੁਲਸ ਸੀ. ਸੀ. ਟੀ. ਵੀ. ਕੈਮਰੇ ਦੀ ਮਦਦ ਨਾਲ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਤੇ ਇਨ੍ਹਾਂ ਦੋਹਾਂ ਵੀਜ਼ੀਟਰਾਂ ਨੇ ਆਤਮ-ਹੱਤਿਆ ਤਾਂ ਨਹੀਂ ਕੀਤੀ।
ਦੱਸ ਦਈਏ ਕਿ ਪਿਛਲੇ ਮਹੀਨੇ ਇਕ ਇਜ਼ਰਾਇਲੀ ਨੌਜਵਾਨ ਦੀ ਨੇਵਾਡਾ ਝੀਲ 'ਚ ਨੇੜੇ ਸਟੰਟ ਕਾਰਨ ਉਸ ਦੀ ਮੌਤ ਹੋ ਗਈ ਸੀ ਅਤੇ ਉਸ ਦੀ ਲਾਸ਼ 1 ਦਿਨ ਬਾਅਦ ਮਿਲੀ ਸੀ।


Related News