ਦੁਖ਼ਦ ਖ਼ਬਰ: ਕੈਨੇਡਾ 'ਚ ਟਰੱਕ ਨੂੰ ਅੱਗ ਲੱਗਣ ਨਾਲ 2 ਪੰਜਾਬੀ ਡਰਾਈਵਰਾਂ ਦੀ ਮੌਤ

Tuesday, Oct 12, 2021 - 10:45 AM (IST)

ਦੁਖ਼ਦ ਖ਼ਬਰ: ਕੈਨੇਡਾ 'ਚ ਟਰੱਕ ਨੂੰ ਅੱਗ ਲੱਗਣ ਨਾਲ 2 ਪੰਜਾਬੀ ਡਰਾਈਵਰਾਂ ਦੀ ਮੌਤ

ਨਿਊਯਾਰਕ/ਓਨਟਾਰੀਓ (ਰਾਜ ਗੋਗਨਾ): ਕੈਨੇਡਾ ਦੇ ਸੂਬੇ ਓਨਟਾਰੀਓ ਵਿਚ ਪਿਛਲੇ ਹਫ਼ਤੇ ਇਕ ਟਰੱਕ ਨੂੰ ਭਿਆਨਕ ਅੱਗ ਲੱਗਣ ਨਾਲ 2 ਪੰਜਾਬੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੰਟਰਨੈਸ਼ਨਲ ਸਟੂਡੈਂਟ ਇੰਦਰਜੀਤ ਸਿੰਘ ਸੋਹੀ (ਉਮਰ 23 ਸਾਲ) ਪੰਜਾਬ ਦੇ ਧੂਰੀ ਅਤੇ ਉਸ ਦਾ ਸਾਥੀ ਰਜਿੰਦਰ ਸਿੰਘ ਸਿੱਧੂ (ਉਮਰ 47 ਸਾਲ) ਮੋਹਾਲ਼ੀ ਦੇ ਨੇੜਲੇ ਪਿੰਡ ਚਟਾਮਲਾ ਦੇ ਰਹਿਣ ਵਾਲੇ ਸਨ।

ਇਹ ਵੀ ਪੜ੍ਹੋ : ਬ੍ਰਿਟੇਨ ਦਾ ਸਨਸਨੀਖ਼ੇਜ਼ ਦਾਅਵਾ: ਰੂਸ ਨੇ ਚੋਰੀ ਕੀਤਾ ਕੋਵੀਸ਼ਿਲਡ ਦਾ ਫਾਰਮੂਲਾ, ਫਿਰ ਬਣਾਈ ਸਪੂਤਨਿਕ-ਵੀ ਵੈਕਸੀਨ 

ਪਤਾ ਲੱਗਾ ਹੈ ਕਿ ਇੰਦਰਜੀਤ 3 ਕੁ ਸਾਲ ਪਹਿਲਾਂ ਪੰਜਾਬ ਤੋਂ ਕੈਨੇਡਾ ਪੜ੍ਹਾਈ ਕਰਨ ਆਇਆ ਸੀ ਅਤੇ ਪਿਛਲੇ ਮਹੀਨੇ ਹੀ ਹਾਈਵੇ 'ਤੇ ਟਰੱਕ ਚਲਾਉਣ ਲੱਗਾ ਸੀ। ਇਸ ਹਾਦਸੇ ਦੇ ਸਮੇਂ ਰਜਿੰਦਰ ਵੀ ਉਸ ਨਾਲ ਟਰੱਕ ਵਿਚ ਮੌਜੂਦ ਸੀ। ਹਾਦਸੇ ਦੇ ਕਾਰਨਾਂ ਦੀ ਪੂਰੀ ਜਾਣਕਾਰੀ ਨਹੀਂ ਮਿਲ ਸਕੀ। ਦੋਵੇਂ ਡਰਾਈਵਰ ਅਲਬਰਟਾ ਦੀ ਬੀ.ਬੀ.ਐੱਨ. ਟਰਾਂਸਪੋਰਟ ਕੰਪਨੀ ਨਾਲ ਕੰਮ ਕਰਦੇ ਸਨ, ਜਿਸ ਦੇ ਮਾਲਕ ਵੀ ਪੰਜਾਬੀ ਹਨ। 

ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਮੁਕਾਬਲੇ ਲਈ ਚੋਣ ਨਾ ਹੋਣ ’ਤੇ ਨੈਸ਼ਨਲ ਸ਼ੂਟਿੰਗ ਖਿਡਾਰੀ ਨੇ ਕੀਤੀ ਖੁਦਕੁਸ਼ੀ


author

cherry

Content Editor

Related News