ਅਮਰੀਕਾ ਦੇ ਇਕ ਪਾਰਕ 'ਚ ਗੋਲੀਬਾਰੀ 'ਚ 2 ਲੋਕਾਂ ਦੀ ਮੌਤ, ਕਈ ਜ਼ਖ਼ਮੀ
Monday, Jun 17, 2024 - 12:05 AM (IST)
ਟੈਕਸਾਸ (ਏਜੰਸੀ)- ਅਮਰੀਕਾ 'ਚ ਟੈਕਸਾਸ ਦੇ ਇਕ ਪਾਰਕ 'ਚ ਸ਼ਨੀਵਾਰ ਨੂੰ ਹੋਈ ਗੋਲੀਬਾਰੀ 'ਚ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਰਾਤ 11 ਵਜੇ ਤੋਂ ਕੁਝ ਪਹਿਲੇ ਆਸਟਿਨ ਤੋਂ ਲਗਭਗ 19 ਮੀਲ (30.5 ਕਿਲੋਮੀਟਰ) ਉੱਤਰ 'ਚ 'ਰਾਊਂਡ ਰਾਕ ਦੇ ਓਲਡ ਸੈਟਲਰਸ' ਪਾਰਕ 'ਚ 'ਜੂਨਟੀਨਥ' ਸਮਾਰੋਹ ਦੌਰਾਨ ਹੋਈ। ਰਾਊਂਡ ਰਾਕ ਪੁਲਸ ਮੁਖੀ ਏਲਨ ਬੈਂਕਸ ਨੇ ਹਾਦਸੇ ਵਾਲੀ ਜਗ੍ਹਾ 'ਤੇ ਆਯੋਜਿਤ ਪੱਤਰਕਾਰ ਸੰਮੇਲਨ 'ਚ ਦੱਸਿਆ ਕਿ ਪ੍ਰੋਗਰਾਮ ਦੌਰਾਨ 2 ਸਮੂਹਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਕਿਸੇ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਐਲਨ ਨੇ ਦੱਸਿਆ ਕਿ ਜਿਨ੍ਹਾਂ 2 ਪੀੜਤਾਂ ਨੂੰ ਹਾਦਸੇ ਵਾਲੀ ਜਗ੍ਹਾ 'ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ, ਉਹ ਇਸ ਝਗੜੇ 'ਚ ਸ਼ਾਮਲ ਨਹੀਂ ਸਨ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਸੰਗੀਤ ਸਮਾਰੋਹ ਲਈ ਬਣਾਏ ਗਏ ਮੰਚ ਤੋਂ ਕੁਝ ਦੂਰ ਵੈਂਡਰ ਖੇਤਰ ਦੇ ਨੇੜੇ ਹੋਈ। ਉਨ੍ਹਾਂ ਕਿਹਾ ਕਿ ਕਈ ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲਾਂ 'ਚ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਪੁਲਸ ਨੇ ਅਜੇ ਤੱਕ ਇਸ ਸਿਲਸਿਲੇ 'ਚ ਕਿਸੇ ਸ਼ੱਕੀ ਨੂੰ ਹਿਰਾਸਤ 'ਚ ਨਹੀਂ ਲਿਆ ਹੈ। ਉਨ੍ਹਾਂ ਕਿਹਾ ਕਿ ਅਜੇ ਤਾਂ ਇਹ ਵੀ ਨਹੀਂ ਪਤਾ ਲੱਗਾ ਹੈ ਕਿ ਇਸ ਘਟਨਾ 'ਚ ਕਿੰਨੇ ਹਮਲਾਵਰ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਸ ਸੰਬੰਧ 'ਚ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8