ਮਿਸੀਸਾਗਾ ''ਚ ਕਈ ਵਾਹਨਾਂ ਦੀ ਟੱਕਰ, 2 ਲੋਕਾਂ ਦੀ ਮੌਤ ਤੇ ਇਕ ਜ਼ਖ਼ਮੀ

Monday, Nov 23, 2020 - 05:15 PM (IST)

ਮਿਸੀਸਾਗਾ ''ਚ ਕਈ ਵਾਹਨਾਂ ਦੀ ਟੱਕਰ, 2 ਲੋਕਾਂ ਦੀ ਮੌਤ ਤੇ ਇਕ ਜ਼ਖ਼ਮੀ

ਮਿਸੀਸਾਗਾ- ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿਚ ਸ਼ਨੀਵਾਰ ਸਵੇਰੇ ਕਈ ਵਾਹਨਾਂ ਵਿਚਕਾਰ ਟੱਕਰ ਹੋਈ। ਇਸ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ।  ਓਂਟਾਰੀਓ ਸੂਬਾ ਪੁਲਸ ਮੁਤਾਬਕ 401 ਹਾਈਵੇਅ 'ਤੇ ਸਵੇਰੇ 9 ਵਜੇ ਵਿਨਸਟੋਨ ਚਰਚਿਲ ਬੋਉਲਵਰਡ ਨੇੜੇ ਇਹ ਹਾਦਸਾ ਵਾਪਰਿਆ।

ਕਾਂਸਟੇਬਲ ਕੈਵਿਨ ਵੈਸਟਹੈਡ ਮੁਤਾਬਕ 62 ਸਾਲਾ ਵਿਅਕਤੀ ਅਤੇ 35 ਸਾਲਾ ਜਨਾਨੀ ਦੀ ਹਾਦਸੇ ਵਾਲੀ ਥਾਂ 'ਤੇ ਹੀ ਮੌਤ ਹੋ ਗਈ। ਇਕ 38 ਸਾਲਾ ਵਿਅਕਤੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ। ਸੂਬਾਈ ਪੁਲਸ ਮੁਤਾਬਕ ਵਿਅਕਤੀ ਅਜੇ ਗੰਭੀਰ ਸਥਿਤੀ ਵਿਚ ਹੈ ਤੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 

PunjabKesari

ਲੋਕਾਂ ਨੇ ਦੱਸਿਆ ਕਿ ਪਹਿਲਾਂ ਦੋ ਵਾਹਨ ਆਪਸ ਵਿਚ ਟਕਰਾਏ ਤੇ ਇਸ ਦੇ ਬਾਅਦ ਹੋਰ ਵਾਹਨਾਂ ਨਾਲ ਟਕਰਾਏ। ਅਜੇ ਇਹ ਨਹੀਂ ਪਤਾ ਲੱਗਾ ਕਿ ਕਿਸਦੀ ਗਲਤੀ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ਵਾਲੀ ਥਾਂ 'ਤੇ ਦੂਰ ਤੱਕ ਗੱਡੀਆਂ ਦਾ ਮਲਬਾ ਖਿੱਲਰਿਆ ਹੋਇਆ ਸੀ। ਵੈਸਟਬਾਊਂਡ ਲੇਨਜ਼ ਅਤੇ ਈਸਟਬਾਊਂਡ ਦੋਵਾਂ ਦਿਸ਼ਾਵਾਂ ਨੂੰ ਜਾਣ ਵਾਲੇ ਖੇਤਰ ਨੂੰ ਕੁਝ ਸਮੇਂ ਲਈ ਬੰਦ ਕੀਤਾ ਗਿਆ ਸੀ। 


author

Lalita Mam

Content Editor

Related News