ਗਾਜ਼ਾ ਪੱਟੀ ''ਚ ਪ੍ਰਦਰਸ਼ਨ ਦੌਰਾਨ 2 ਦੀ ਮੌਤ, 55 ਜ਼ਖਮੀ
Saturday, Sep 14, 2019 - 03:02 AM (IST)
ਗਾਜ਼ਾ - ਗਾਜ਼ਾ ਪੱਟੀ 'ਚ ਸ਼ੁੱਕਰਵਾਰ ਨੂੰ ਅਪਰਾਹ 'ਚ ਇਜ਼ਰਾਇਲੀ ਫੌਜੀਆਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈ ਝੜਪ 'ਚ 2 ਔਰਤਾਂ ਦੀ ਮੌਤ ਹੋ ਗਈ ਅਤੇ ਘਟੋਂ-ਘੱਟ 55 ਫਲਸਤੀਨੀ ਜ਼ਖਮੀ ਹੋ ਗਏ। ਗਾਜ਼ਾ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਅਸ਼ਰਫ ਕੇਦਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੂਰਬੀ ਗਾਜ਼ਾ ਪੱਟੀ 'ਚ 55 ਪ੍ਰਦਰਸ਼ਨਕਾਰੀ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 29 ਲੋਕਾਂ ਨੂੰ ਇਜ਼ਰਾਇਲੀ ਫੌਜੀਆਂ ਦੀਆਂ ਗੋਲੀਆਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 2 ਔਰਤਾਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਫਲਸਤੀਨੀ ਪਿਛਲੇ ਇਕ ਸਾਲ ਤੋਂ ਗਾਜ਼ਾ ਪੱਟੀ 'ਚ ਹਰੇਕ ਸ਼ੁੱਕਰਵਾਰ ਨੂੰ 'ਦਿ ਗ੍ਰੇਟ ਰੀਟਰਨ' ਨਾਂ ਨਾਲ ਪ੍ਰਦਰਸ਼ਨ ਕਰ ਰਹੇ ਹਨ।
