ਤੁਰਕੀ ''ਚ ਕਿਸ਼ਤੀ ਪਲਟਣ ਕਾਰਨ 2 ਦੀ ਮੌਤ, 24 ਲੋਕਾਂ ਨੂੰ ਬਚਾਇਆ ਗਿਆ

Wednesday, Dec 29, 2021 - 05:22 PM (IST)

ਤੁਰਕੀ ''ਚ ਕਿਸ਼ਤੀ ਪਲਟਣ ਕਾਰਨ 2 ਦੀ ਮੌਤ, 24 ਲੋਕਾਂ ਨੂੰ ਬਚਾਇਆ ਗਿਆ

ਅੰਕਾਰਾ (ਵਾਰਤਾ)- ਤੁਰਕੀ ਦੇ ਇਜ਼ਮੀਰ ਦੇ ਉਰਲਾ ਜ਼ਿਲ੍ਹੇ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਦੇ ਡੁੱਬਣ ਕਾਰਨ 2 ਯਾਤਰੀਆਂ ਦੀ ਮੌਤ ਹੋ ਗਈ ਅਤੇ 24 ਨੂੰ ਬਚਾ ਲਿਆ ਗਿਆ। ਮੀਡੀਆ ਵਿਚ ਆਈਆਂ ਖ਼ਬਰਾਂ ਵਿਚ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਤੁਰਕੀ ਦੇ ਅਖ਼ਬਾਰ ਹੁਰੀਅਤ ਮੁਤਾਬਕ ਤੱਟਵਰਤੀ ਸੁਰੱਖਿਆ ਬਲਾਂ ਨੇ ਜਾਂਚ ਅਤੇ ਬਚਾਅ ਮੁਹਿੰਮ ਚਲਾਈ, ਜਿਸ 'ਚ 2 ਯਾਤਰੀਆਂ ਦੀਆਂ ਲਾਸ਼ਾਂ ਮਿਲੀਆਂ ਹਨ ਅਤੇ 24 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਕੁਝ ਹੋਰ ਲੋਕ ਬਚਾਅ ਦਲ ਦੀ ਮਦਦ ਤੋਂ ਬਿਨਾਂ ਤੈਰ ਕੇ ਕਿਨਾਰੇ 'ਤੇ ਪਹੁੰਚ ਗਏ ਸਨ। ਰਿਪੋਰਟ ਅਨੁਸਾਰ ਬਚਾਅ ਅਭਿਆਨ ਵਿਚ ਹੈਲੀਕਾਪਟਰ, 2 ਕਿਸ਼ਤੀਆਂ, ਕੋਸਟ ਗਾਰਡ ਦੇ ਗੋਤਾਖੋਰ ਸ਼ਾਮਲ ਸਨ।


author

cherry

Content Editor

Related News