ਆਸਟ੍ਰੇਲੀਆ ''ਚ ਦੋ ਭਾਰਤੀਆਂ ਨੇ ਖੋਲ੍ਹਿਆ ''ਬੇਬੀ ਸਪਾਅ'', ਤਸਵੀਰਾਂ ਦੇਖ ਕੇ ਖਿੜ ਜਾਵੇਗੀ ਰੂਹ

03/25/2017 6:42:54 PM

ਸਿਡਨੀ— ਆਸਟ੍ਰੇਲੀਆ ਵਿਚ ਦੋ ਭਾਰਤੀਆਂ ਨੇ ਇਕ ਵੱਖਰੇ ਵਿਚਾਰ ''ਤੇ ਕੰਮ ਕਰਦਿਆਂ ''ਬੇਬੀ ਸਪਾਅ'' ਖੋਲ੍ਹਿਆ ਹੈ। ਇਸ ਬੇਬੀ ਸਪਾਅ ਵਿਚ ਆਰਾਮ ਫਰਮਾਉਂਦੇ ਇਨ੍ਹਾਂ ਬੱਚਿਆਂ ਨੂੰ ਦੇਖ ਕੇ ਕਿਸੇ ਦੀ ਵੀ ਰੂਹ ਖਿੜ ਜਾਵੇਗੀ। ਇਹ ਬੇਬੀ ਸਪਾਅ ਆਸਟ੍ਰੇਲੀਆ ਦੇ ਪਰਥ ਵਿਚ ਖੋਲ੍ਹਿਆ ਗਿਆ ਹੈ। ਇਸ ਸਪਾਅ ਵਿਚ ਛੇ ਦਿਨਾਂ ਤੋਂ ਛੇ ਮਹੀਨਿਆਂ ਤੋਂ ਤੱਕ ਦੇ ਬੱਚਿਆਂ ਦੀ ਮਸਾਜ਼ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਹਾਈਡ੍ਰੋਥੈਰਿਪੀ ਦਿੱਤੀ ਜਾਂਦੀ ਹੈ। ਇਸ ਅਨੋਖੇ ਸਪਾਅ ਨੂੰ ਖੋਲ੍ਹਣ ਵਾਲੇ ਅਨੀਤਾ ਯਪ ਅਤੇ ਕਵਿਤਾ ਕੁਮਾਰ ਨੇ ਕਿਹਾ ਕਿ ਇਸ ਵਿਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਬੱਚਿਆਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹਨ। ਜਦੋਂ ਇਨ੍ਹਾਂ ਬੱਚਿਆਂ ਦੀ ਮਸਾਜ਼ ਕੀਤੀ ਜਾਂਦੀ ਹੈ ਤਾਂ ਫਿਰ ਉਨ੍ਹਾਂ ਨੂੰ ਪਾਣੀ ਵਿਚ ਹਾਈਡ੍ਰੋਥੈਰਿਪੀ ਲਈ ਛੱਡਿਆ ਜਾਂਦਾ ਹੈ ਤਾਂ ਇੰਨਾਂ ਮਜ਼ਾ ਕਰਦੇ ਹਨ ਕਿ ਇਨ੍ਹਾਂ ਨੂੰ ਦੇਖ ਕੇ ਇਨ੍ਹਾਂ ਦੇ ਮਾਪਿਆਂ ਦੇ ਚਿਹਰੇ ਵੀ ਖਿੜ ਜਾਂਦੇ ਹਨ।

Kulvinder Mahi

News Editor

Related News