ਭਾਰਤ ਦੇ ਦੋ ਮਛੇਰੇ ਲਾਪਤਾ : ਸ਼੍ਰੀਲੰਕਾ ਸਮੁੰਦਰੀ ਫੌਜ

Tuesday, Aug 27, 2024 - 04:23 PM (IST)

ਭਾਰਤ ਦੇ ਦੋ ਮਛੇਰੇ ਲਾਪਤਾ : ਸ਼੍ਰੀਲੰਕਾ ਸਮੁੰਦਰੀ ਫੌਜ

ਕੋਲੰਬੋ (ਭਾਸ਼ਾ)- ਭਾਰਤ ਦੇ ਨਾਲ ਸਮੁੰਦਰੀ ਹੱਦ ਦੇ ਨੇੜੇ ਇਕ ਭਾਰਤੀ ਕਿਸ਼ਤੀ ਡੁੱਬ ਜਾਣ ਤੋਂ ਬਾਅਦ ਦੋ ਮਛੇਰੇ ਤੈਰ ਕੇ ਸੁਰੱਖਿਅਤ ਕਚਾਤੀਵੁ ਟਾਪੂ ਪਹੁੰਚ ਗਏ, ਜਦੋਂ ਕਿ ਦੋ ਹੋਰ ਗਾਇਬ ਦੱਸੇ ਜਾ ਰਹੇ ਹਨ। ਸ਼੍ਰੀਲੰਕਾਈ  ਸਮੁੰਦਰੀ ਫੌਜ  ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਕਚਾਤੀਵੁ ਟਾਪੂ ਪਾਕ ਜਲਡਮਰੂ ਮੱਧ ’ਚ ਸਥਿਤ ਹੈ, ਜੋ ਤਮਿਲਨਾਡੁ ਨੂੰ ਸ਼੍ਰੀਲੰਕਾ ਤੋਂ ਵੱਖ ਕਰਨ ਵਾਲੀ ਪਾਣੀ ਦੀ ਸੰਕਰੀ ਪੱਟੀ ਹੈ। ਇਹ ਮੱਛੀ ਫੜਨ  ਦਾ ਇਕ ਸ਼ਾਨਦਾਰ ਖੇਤਰ ਹੈ, ਜੋ ਦੋਹਾਂ ਦੇਸ਼ਾਂ ਦੇ ਮਛੇਰਿਆਂ  ਨੂੰ ਖਿੱਚਦਾ ਹੈ। ਇਨ੍ਹਾਂ ਮਛੇਰਿਆਂ ਨੂੰ ਅਕਸਰ ਅਣਜਾਣੇ ’ਚ  ਇਕ-ਦੂਜੇ ਦੇ ਜਲ ਖੇਤਰ ’ਚ  ਦਾਖਲੇ   ਲਈ ਗ੍ਰਿਫ਼ਤਾਰ ਕੀਤਾ ਜਾਂਦਾ ਹੈ।

ਖ਼ਬਰ ਪੋਰਟਲ ਅਦਾਦੇਰਾਨਾ ਦੀ ਰਿਪੋਰਟ ਅਨੁਸਾਰ, ‘‘ਇਕ ਕਿਸ਼ਤੀ ਜਿਸ ’ਚ ਚਾਰ ਭਾਰਤੀ ਮਛੇਰੇ ਸਵਾਰ ਸਨ, ਮੰਗਲਵਾਰ ਨੂੰ ਟਾਪੂ ਦੇ ਨੇੜੇ ਸਮੁੰਦਰ ’ਚ  ਹਾਦਸਾਗ੍ਰਸਤ  ਹੋ ਗਈ, ਜਿਸ ਤੋਂ ਬਾਅਦ ਦੋ ਭਾਰਤੀ ਮਛੇਰੇ  ਗਾਇਬ ਹੋ ਗਏ ਹਨ, ਜਦੋਂ ਕਿ ਦੋ ਹੋਰ ਸੁਰੱਖਿਅਤ ਤੌਰ 'ਤੇ ਤੈਰ ਕੇ ਕਚਾਤੀਵੁ ਟਾਪੂ 'ਤੇ ਪਹੁੰਚ ਗਏ ਹਨ।’’ ਇਕ ਹੋਰ ਖ਼ਬਰ ਪੋਰਟਲ ਨਿਊਜ਼ਫਰਸਟ ਨੇ ਸਮੁੰਦਰੀ ਫੌਜ ਦੇ ਬੁਲਾਰੇ   ਕੈਪਟਨ ਗਿਆਨਨ ਵਿਕ੍ਰਮਸੂਰਯਾ ਦੇ ਹਵਾਲੇ ਨਾਲ ਦੱਸਿਆ ਕਿ ਇਹ ਘਟਨਾ ਅੱਜ ਸਵੇਰੇ ਹੋਈ, ਜਿਸ ਤੋਂ ਬਾਅਦ ਸ਼੍ਰੀਲੰਕਾ ਸਮੁੰਦਰੀ ਫੌਜ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ।

ਉਨ੍ਹਾਂ  ਦੱਸਿਆ ਕਿ ਕਿਸ਼ਤੀ ਦੇ ਡੁੱਬਣ ਤੋਂ ਬਾਅਦ ਖ਼ਤਰੇ ’ਚ ਆਏ ਦੋ ਮਛੇਰਿਆਂ  ਨੂੰ ਸਫਲਤਾ ਨਾਲ ਬਚਾ ਲਿਆ ਗਿਆ ਹੈ।  ਇਹ ਵੀ ਕਿਹਾ ਗਿਆ ਕਿ ਗਾਇਬ ਹੋਏ ਭਾਰਤੀ ਮਛੇਰਿਆਂ ਪਤਾ ਲਗਾਉਣ ਲਈ ਖੋਜ ਅਤੇ ਬਚਾਅ ਮੁਹਿੰਮ ਜਾਰੀ ਹੈ। ਸ਼੍ਰੀਲੰਕਾਈ ਸਮੁੰਦਰੀ ਫੌਜ ਦੇ ਇਕ  ਜਹਾਜ਼ ਅਤੇ ਇੱਕ ਮੱਛੀ ਫੜਨ  ਵਾਲੀ ਭਾਰਤੀ ਕਿਸ਼ਤੀ   ਦਰਮਿਆਨ 1 ਅਗਸਤ ਨੂੰ ਟੱਕਰ ਹੋ ਗਈ ਸੀ ਜਿਸ ’ਚ ਇੱਕ ਭਾਰਤੀ ਮਛੇਰੇ ਦੀ ਮੌਤ ਹੋ ਗਈ ਸੀ ਜਦੋਂ ਕਿ ਇਕ ਹੋਰ ਗਾਇਬ ਹੋ ਗਿਆ ਸੀ।


 


author

Sunaina

Content Editor

Related News