ਦੋ ਭਾਰਤੀ ਆਯੁਰਵੈਦਿਕ ਡਾਕਟਰਾਂ ਨੂੰ ਮਿਲਿਆ UAE ਦਾ ਗੋਲਡਨ ਵੀਜ਼ਾ
Saturday, Jun 26, 2021 - 05:59 PM (IST)
ਦੁਬਈ (ਭਾਸ਼ਾ) : ਦੋ ਭਾਰਤੀ ਆਯੁਰਵੈਦਿਕ ਡਾਕਟਰਾਂ ਨੂੰ ਸੰਯੁਕਤ ਅਰਬ ਅਮੀਰਾਤ ਦਾ ਵੱਕਾਰੀ ਗੋਲਡਨ ਵੀਜ਼ਾ ਮਿਲਿਆ ਹੈ। ਸ਼ਨੀਵਾਰ ਨੂੰ ਇਕ ਮੀਡੀਆ ਰਿਪੋਰਟ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ। ਖਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ ਯੂ.ਏ.ਈ. ਦੇ ਫੈਡਰਲ ਅਥਾਰਟੀ ਫੋਰ ਆਈਡੈਂਟਿਟੀ ਐਂਡ ਸਿਟੀਜਨਸ਼ਿਪ (ਆਈ.ਸੀ.ਏ.) ਨੇ ਕੇਰਲ ਦੇ ਡਾ. ਸ਼ਾਮ ਵਿਸ਼ਵਨਾਥਨ ਪਿਲਾਈ ਅਤੇ ਡਾ. ਜਸਨਾ ਜਮਾਲ ਨੂੰ ਗੋਲਡਨ ਵੀਜ਼ਾ ਦਿੱਤਾ ਹੈ। ਆਬੂ ਧਾਬੀ ਵਿਚ ਬੁਰਜੀਲ ਡੇਅ ਸਰਜਰੀ ਸੈਂਟਰ ਵਿਖੇ ਹਸਪਤਾਲ ਦੇ ਸੀ.ਈ.ਓ. ਪਿਲਾਈ ਨੂੰ 17 ਜੂਨ ਨੂੰ ਮੈਡੀਕਲ ਪੇਸ਼ੇਵਰਾਂ ਅਤੇ ਡਾਕਟਰਾਂ ਦੀ ਸ਼੍ਰੇਣੀ ਦੇ ਤਹਿਤ ਗੋਲਡਨ ਵੀਜ਼ਾ ਦਿੱਤਾ ਗਿਆ।
ਇਹ ਵੀ ਪੜ੍ਹੋ: 2800 ਦਾ ਖਾਣਾ ਖਾ ਕੇ ਦਿੱਤੀ 12 ਲੱਖ ਦੀ ਟਿੱਪ, ਗਾਹਕ ਦੀ ਦਿਆਲਤਾ ਦੀ ਹਰ ਪਾਸੇ ਹੋ ਰਹੀ ਤਾਰੀਫ਼
ਪਿਲਾਈ ਨੇ ਕਿਹਾ, ‘ਆਯੁਰਵੈਦ ਅਤੇ ਆਯੁਰਵੈਦ ਦੇ ਡਾਕਟਰਾਂ ਨੂੰ ਇਸ ਤਰ੍ਹਾਂ ਦੇ ਸਮਰਥਨ ਲਈ ਯੂ.ਏ.ਈ. ਦੇ ਪ੍ਰਸ਼ਾਸਕਾਂ ਅਤੇ ਨੀਤੀ ਨਿਰਮਾਤਾਵਾਂ ਦੇ ਪ੍ਰਤੀ ਤਹਿ ਦਿਲੋਂ ਧੰਨਵਾਦ।’ ਕੇਰਲ ਦੇ ਕੋਲਮ ਦੇ ਰਹਿਣ ਵਾਲੇ ਪਿਲਾਈ 2001 ਵਿਚ ਦੁਬਈ ਆਏ ਸਨ। ਦੁਬਈ ਦੇ ਅਲ ਮਮਜਾਰ ਦੀ ਰਹਿਣ ਵਾਲੀ ਡਾਕਟਰ ਜਸਨਾ ਜਮਾਲ ਨੂੰ 24 ਜੂਨ ਨੂੰ ਗੋਲਡਨ ਵੀਜ਼ਾ ਦਿੱਤਾ ਗਿਆ। ਉਨ੍ਹਾਂ ਕਿਹਾ, ‘ਪਰਮਾਤਮਾ ਦੀ ਕ੍ਰਿਪਾ ਨਾਲ ਮੈਨੂੰ ਗੋਲਡਨ ਵੀਜ਼ਾ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਬਹੁਤ ਖ਼ੁਸ਼ੀ ਦੀ ਗੱਲ ਹੈ... ਮੈਂ ਇਸ ਸ਼ਾਨਦਾਰ ਮੌਕੇ ਲਈ ਯੂ.ਏ.ਈ. ਦੇ ਨੇਤਾਵਾਂ ਨੂੰ ਤਹਿ ਦਿਲੋਂ ਧੰਨਵਾਦ ਦਿੰਦੀ ਹਾਂ।’ ਜਸਨਾ ਕੇਰਲ ਦੇ ਤ੍ਰਿਸ਼ੂਰ ਦੀ ਰਹਿਣ ਵਾਲੀ ਹੈ।
ਇਹ ਵੀ ਪੜ੍ਹੋ: ਲਾਈਵ ਬੁਲੇਟਿਨ ‘ਚ ਐਂਕਰ ਨੇ ਬਿਆਨ ਕੀਤਾ ਤਨਖ਼ਾਹ ਨਾ ਮਿਲਣ ਦਾ ਦਰਦ, ਚੈਨਲ ਨੇ ਦੱਸਿਆ ਸ਼ਰਾਬੀ (ਵੀਡੀਓ)
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।