ਚੀਨੀ ਚੋਰਾਂ ਦੀ ਐਪਲ ਨੂੰ ਠੱਗੀ, ਲਾਇਆ ਕਰੋੜਾਂ ਦਾ ਚੂਨਾ

04/05/2019 7:32:29 PM

ਗੈਜੇਟ ਡੈਸਕ—ਦੁਨੀਆ ਦੀ ਨਾਮੀ ਮੋਬਾਇਲ ਕੰਪਨੀ ਐਪਲ ਨਾਲ ਦੋ ਚੀਨੀ ਇੰਜੀਨੀਅਰਾਂ ਨੇ 8,95,800 ਡਾਲਰ ਭਾਵ ਕਰੀਬ 62 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਇਨ੍ਹਾਂ ਦੋਵਾਂ ਚੀਨੀ ਨੌਜਵਾਨਾਂ ਨੇ ਪੜ੍ਹਾਈ ਅਮਰੀਕਾ 'ਚ ਕੀਤੀ ਹੈ। ਦੋਵਾਂ ਨੇ ਸਾਲ 2017 ਤੋਂ ਹੀ ਅਜਿਹਾ ਕਰਨਾ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਫਰਜ਼ੀ ਆਈਫੋਨ ਨੂੰ ਅਸਲੀ ਆਈਫੋਨ ਨਾਲ ਬਦਲ ਲਿਆ ਅਤੇ ਉਸ ਨੂੰ ਵੇਚ ਕੇ ਉਸ ਤੋਂ ਕਰੋੜਾਂ ਰੁਪਏ ਕਮਾਏ। ਇਨ੍ਹਾਂ ਦੋਵਾਂ ਚੀਨੀ ਇੰਜੀਨੀਅਰਾਂ ਦੇ ਨਾਂ ਹੈ ਯਾਂਗਯਾਗ ਜੇਹੂ ਅਤੇ ਕਵਾਨ ਜਿਯਾਂਗ। ਦੋਵਾਂ ਨੇ ਚੀਨ ਤੋਂ ਨਕਲੀ ਆਈਫੋਨ ਮੰਗਵਾਉਣੇ ਸ਼ੁਰੂ ਕੀਤੇ। ਉਹ ਉਨ੍ਹਾਂ ਨਕਲੀ ਆਈਫੋਨਸ ਨੂੰ ਐਪਲ ਦੇ ਸਰਵਿਸ ਸੈਂਟਰ 'ਚ ਲੈ ਕੇ ਜਾਂਦੇ ਅਤੇ ਦੱਸਦੇ ਕਿ ਇਹ ਆਈਫੋਨ ਸਵਿਚ ਆਨ ਨਹੀਂ ਹੋ ਰਿਹਾ। ਅਜਿਹੇ 'ਚ ਸਰਵਿਸ ਸੈਂਟਰ ਵਾਲੇ ਮੋਬਾਇਲ ਦੇਖ ਕੇ ਨਵਾਂ ਮੋਬਾਇਲ ਦੇ ਦਿੰਦੇ ਸਨ।

PunjabKesari

ਦਰਅਸਲ ਐਪਲ ਕਿਸੇ ਵੀ ਫੋਨ 'ਚ ਖਰਾਬੀ ਆਉਣ 'ਤੇ ਰਿਪੇਅਰ ਕਰਨ ਦੀ ਜਗ੍ਹਾ ਨਵਾਂ ਫੋਨ ਦੇ ਦਿੰਦਾ ਹੈ। ਇਸ ਦੇ ਲਈ ਖਰੀਦਦਾਰੀ ਦੇ ਸਬੂਤ ਦੇ ਤੌਰ ਬਿਲ ਨਹੀਂ ਦੇਣਾ ਪੈਂਦਾ ਹੈ। ਦੋਵਾਂ ਨੇ ਵੱਖ-ਵੱਖ ਸਰਵਿਸ ਸੈਂਟਰ 'ਤੇ 3,069 ਨਕਲੀ ਫੋਨ ਰਿਪਲੇਸਟਮੈਂਟ ਦੇ ਲਏ ਦਿੱਤੇ। ਇਨ੍ਹਾਂ 'ਚੋਂ ਐਪਲ ਨੇ 1,493 ਫੋਨ ਰਿਪਲੇਸ ਕਰ ਦਿੱਤੇ। ਇਸ ਨਾਲ ਐਪਲ ਨੂੰ ਕਰੀਬ 9 ਲੱਖ ਡਾਲਰ ਦਾ ਚੂਨਾ ਲੱਗਿਆ। ਉਹ ਦੋਵੇਂ ਨਵੇਂ ਆਈਫੋਨ ਨੂੰ ਚੀਨ ਭੇਜ ਦਿੰਦੇ ਸਨ, ਜਿਥੋਂ ਉਸ ਨੂੰ ਵੇਚ ਕੇ ਜੋ ਪੈਸਾ ਆਉਂਦਾ ਉਸ ਨੂੰ ਉਹ ਆਪਣੇ ਅਮਰੀਕੀ ਬੈਂਕ ਅਕਾਊਂਟ 'ਚ ਟ੍ਰਾਂਸਫਰ ਕਰਵਾ ਲੈਂਦੇ। ਅਸਲ 'ਚ ਚੀਨ 'ਚ ਬਣਨ ਵਾਲੀ ਨਕਲੀ ਆਈਫੋਨ ਦੀ ਪਛਾਣ ਕਰਨਾ ਬੇਹਦ ਮੁਸ਼ਕਲ ਹੁੰਦਾ ਹੈ, ਕਿਉਂਕਿ ਇਸ ਦਾ ਹਾਰਡਵੇਅਰ ਅਤੇ ਯੂਜ਼ਰ ਇੰਟਰਫੇਸ ਇਕਦਮ ਅਸਲ ਆਈਫੋਨ ਵਰਗਾ ਹੁੰਦਾ ਹੈ। ਇਨ੍ਹਾਂ ਨੂੰ ਸੈਟਿੰਗਸ ਅਤੇ ਸੀਰੀਅਲ ਨੰਬਰ ਦੀ ਮਦਦ ਨਾਲ ਪਛਾਣਿਆ ਜਾ ਸਕਦਾ ਹੈ। ਇਸ ਦੇ ਲਈ ਮੋਬਾਇਲ ਦਾ ਆਨ ਹੋਣਾ ਜ਼ਰੂਰੀ ਹੁੰਦਾ ਹੈ। ਦੋਵਾਂ ਚੀਨੀ ਇੰਜੀਨੀਅਰਾਂ ਨੇ ਇਸ ਗੱਲ ਦਾ ਫਾਇਦਾ ਚੁੱਕਿਆ।

PunjabKesari

ਇਸ ਹੇਰਫੇਰ ਦਾ ਖੁਲਾਸਾ ਉਸ ਵੇਲੇ ਹੋਇਆ ਜਦ 2017 'ਚ ਅਮਰੀਕੀ ਕਸਟਮ ਏਜੰਸੀਆਂ ਨੇ ਹਾਂਗ-ਕਾਂਗ ਤੋਂ ਆਏ ਪੰਜ ਸ਼ੱਕੀ ਪਾਰਸਲਸ ਨੂੰ ਫੜਿਆ, ਜਿਨ੍ਹਾਂ 'ਤੇ ਐਪਲ ਦੀ ਬ੍ਰੈਂਡਿੰਗ ਸੀ ਪਰ ਅੰਦਰ ਨਕਲੀ ਆਈਫੋਨ ਸਨ। ਜਾਂਚ ਤੋਂ ਬਾਅਦ ਏਜੰਸੀਆਂ ਨੇ ਜਿਯਾਂਗ ਤੋਂ ਇਨ੍ਹਾਂ ਪਾਰਸਲਸ ਦੇ ਬਾਰੇ 'ਚ ਪੁੱਛਿਆ ਤਾਂ ਪਤਾ ਚੱਲਿਆ ਕਿ ਜਿਯਾਂਗ ਕੋਲ ਹਰ ਮਹੀਨੇ ਚੀਨ ਤੋਂ 20-30 ਅਜਿਹੇ ਆਈਫੋਨ ਆਉਂਦੇ ਹਨ। ਇਨ੍ਹਾਂ ਨੂੰ ਉਹ ਐਪਲ ਸਟੋਰ ਤੋਂ ਰਿਪਲੇਸ ਕਰ ਵਾਪਸ ਭੇਜ ਦਿੰਦਾ ਹੈ। ਐਪਲ ਨੇ ਜੂਨ 2017 'ਚ ਜਿਯਾਂਗ ਨੂੰ ਫਰਜ਼ੀ ਆਈਫੋਨ ਰਿਪਲੇਸਮੈਂਟ 'ਚ ਦੇਣ ਦਾ ਨੋਟਿਸ ਵੀ ਭੇਜਿਆ ਸੀ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਐਪਲ ਨੇ ਦੋਵਾਂ ਦੋਸ਼ੀਆਂ ਵਿਰੁੱਧ ਮੁਕਦੱਮਾ ਕੀਤਾ ਹੈ।

PunjabKesari

ਅਦਾਲਤ 'ਚ ਦੋਵਾਂ ਨੇ ਅਪਣੇ ਬਚਾਅ 'ਚ ਦਲੀਦ ਦਿੱਤੀ ਹੈ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਆ ਰਹੇ ਆਈਫੋਨ ਫਰਜ਼ੀ ਹਨ। ਉਨ੍ਹਾਂ ਨੂੰ ਚੀਨ ਤੋਂ ਆਈਫੋਨ ਇਹ ਦੱਸ ਕੇ ਭੇਜੇ ਜਾਂਦੇ ਸਨ ਕਿ ਇਹ ਅਸਲੀ ਹੈ, ਬਸ ਚਾਲੂ ਨਹੀਂ ਹੋ ਰਹੇ। ਅਜਿਹੇ 'ਚ ਉਹ ਅਮਰੀਕਾ 'ਚ ਫੋਨ ਬਦਲਵਾ ਦਿੰਦੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਪੈਸੇ ਮਿਲਦੇ ਸਨ। ਫਿਲਹਾਲ ਦੋਵਾਂ 'ਤੇ ਮੁਕਦੱਮਾ ਚੱਲ ਰਿਹਾ ਹੈ। ਹਾਲਾਂਕਿ ਅਜੇ ਦੋਵੇਂ ਜੇਲ ਤੋਂ ਬਾਹਰ ਹਨ। ਦੋਵਾਂ 'ਤੇ ਧੋਖਾਧੜੀ ਅਤੇ ਗਲਤ ਤਰੀਕੇ ਨਾਲ ਨਿਰਯਾਤ ਦਾ ਮੁਕਦੱਮਾ ਚੱਲ ਰਿਹਾ ਹੈ। ਜਿਯਾਂਗ 'ਤੇ ਜੀ.ਪੀ.ਐੱਸ. ਰਾਹੀ ਨਿਗਰਾਨੀ ਰੱਖੀ ਜਾ ਰਹੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਨਕਲੀ ਆਈਫੋਨ ਰਾਹੀਂ ਧੋਖਾਧੜੀ ਕੀਤੀ ਗਈ ਹੋਵੇ। ਪਿਛਲੇ ਸਾਲ ਇਕ ਚੀਨੀ ਨਾਗਰਿਕ ਨੇ ਅਮਰੀਕਾ 'ਚ ਚੀਨ ਤੋਂ ਨਕਲੀ ਆਈਫੋਨ ਅਤੇ ਆਈਪੈਡ ਵੇਚ ਕੇ 11 ਲੱਖ ਡਾਲਰ ਦੀ ਧੋਖਾਧੜੀ ਕੀਤੀ ਸੀ।


Karan Kumar

Content Editor

Related News