ਜਰਮਨੀ ਦੇ ਆਸ਼ਰਮ ''ਚ ਲੱਗੀ ਭਿਆਨਕ ਅੱਗ, 2 ਲੋਕਾਂ ਦੀ ਮੌਤ

Monday, Aug 07, 2017 - 07:12 PM (IST)

ਬਰਲਿਨ— ਦੱਖਣੀ ਜਰਮਨੀ 'ਚ ਇਕ ਆਸ਼ਰਮ 'ਚ ਅੱਗ ਲੱਗਣ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਜਰਮਨ ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਅੱਗ ਕਾਰਨ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ 'ਚ ਇਕ 54 ਸਾਲ ਅਤੇ ਇਕ 56 ਸਾਲ ਦਾ ਬਜ਼ੁਰਗ ਹੈ। ਇਸ ਤੋਂ ਇਲਾਵਾ ਸਾਹ ਘੁੱਟਣ ਕਾਰਨ ਕਈ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਨੇ ਦੱਸਿਆ ਕਿ ਅੱਗ ਲੱਗਣ ਕਾਰਨ 3 ਲੋਕ ਜ਼ਖਮੀ ਵੀ ਹੋਏ ਹਨ।
ਪੁਲਸ ਨੇ ਦੱਸਿਆ ਕਿ ਅੱਗ ਸੋਮਵਾਰ ਤੜਕੇ 2.00 ਵਜੇ ਦੱਖਣੀ ਸਟੁਟਗਾਰਟ ਦੇ ਮਾਰਕਗ੍ਰੋਈਨਈਨਜਨ ਸ਼ਹਿਰ ਦੀ ਇਕ ਇਮਾਰਤ 'ਚ ਲੱਗੀ। ਅੱਗ ਲੱਗਣ ਦੇ ਸਮੇਂ ਇਮਾਰਤ ਅੰਦਰ 2 ਸ਼ਰਨਾਰਥੀਆਂ ਸਮੇਤ 9 ਲੋਕ ਸਨ। ਪੁਲਸ ਨੇ ਦੱਸਿਆ ਕਿ ਇਸ ਘਟਨਾ ਨੂੰ ਅੰਜ਼ਾਮ ਦੇਣ ਦੇ ਪਿੱਛੇ ਕਿਸੇ ਤਰ੍ਹਾਂ ਦੇ ਨਫ਼ਰਤ ਅਪਰਾਧ ਦੇ ਸੰਕੇਤ ਦਿਖਾਈ ਨਹੀਂ ਦਿੱਤੇ ਹਨ। ਸ਼ੁਰੂਆਤੀ ਜਾਂਚ 'ਚ ਦੇਖਿਆ ਗਿਆ ਹੈ ਕਿ ਅੱਗ ਇਮਾਰਤ ਦੀ ਰਸੋਈਘਰ ਤੋਂ ਸ਼ੁਰੂ ਹੋਈ ਅਤੇ ਫੈਲ ਗਈ। ਘਟਨਾ ਤੋਂ ਤੁਰੰਤ ਬਾਅਦ ਫਾਇਰ ਫਾਈਟਰਜ਼ ਅਧਿਕਾਰੀ ਅੱਗ ਬੁਝਾਉਣ ਲਈ ਪੁੱਜ ਗਏ ਅਤੇ ਅੱਗ 'ਤੇ ਕਾਬੂ ਪਾਇਆ ਗਿਆ। ਪੁਲਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ।


Related News