ਕਾਬੁਲ ਏਅਰਪੋਰਟ ਦੇ ਬਾਹਰ ਲਗਾਤਾਰ 2 ਧਮਾਕੇ, 72 ਦੀ ਮੌਤ ਤੇ 143 ਜ਼ਖਮੀ
Thursday, Aug 26, 2021 - 08:20 PM (IST)
ਕਾਬੁਲ-ਅਫਗਾਨਿਸਤਾਨ 'ਤੇ ਤਾਲਿਬਾਨ ਵੱਲੋਂ ਕਬਜ਼ਾ ਕੀਤੇ ਜਾਣ ਤੋਂ ਬਾਅਦ ਉਥੇ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਇਸ ਦਰਮਿਆਨ ਰਾਜਧਾਨੀ ਕਾਬੁਲ ਦੇ ਹਵਾਈ ਅੱਡੇ ਦੇ ਬਾਹਰ ਧਮਾਕੇ ਹੋਣ ਦੀ ਖ਼ਬਰ ਹੈ। ਦੱਸ ਦਈਏ ਕਿ ਇਸ ਦੌਰਾਨ 2 ਧਮਾਕੇ ਹੋਏ। ਪਹਿਲਾਂ ਧਮਾਕਾ ਏਅਰਪੋਰਟ ਦੇ ਪੂਰਬੀ ਗੇਟ 'ਤੇ ਹੋਇਆ ਅਤੇ ਦੂਜਾ ਧਮਾਕਾ ਹੋਟਲ ਬੈਰਨ ਨੇੜੇ ਹੋਇਆ। ਕਾਬੁਲ ਏਅਰਪੋਰਟ 'ਤੇ ਵੀਰਵਾਰ ਸ਼ਾਮ ਹਮਲੇ 'ਚ 72 ਲੋਕਾਂ ਦੀ ਮੌਤ ਹੋ ਗਈ ਜਦਕਿ 143 ਲੋਕ ਜ਼ਖਮੀ ਹੋ ਗਏ। ਇਸ ਹਮਲੇ 'ਚ 12 ਅਮਰੀਕੀ ਫੌਜੀ ਵੀ ਮਾਰੇ ਗਏ ਅਤੇ 15 ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਕੈਬਨਿਟ ਵੱਲੋਂ PSCFC ਤੇ ਬੈਕਫਿਨਕੋ ਦੇ ਕਰਜ਼ਦਾਰਾਂ ਨੂੰ 62.46 ਕਰੋੜ ਰੁਪਏ ਦੀ ਕਰਜ਼ਾ ਰਾਹਤ ਨੂੰ ਮਨਜ਼ੂਰੀ
ਇਸ ਦੀ ਜਾਣਕਰੀ ਯੂ.ਐੱਸ. ਸੈਂਟਰਲ ਕਮਾਂਡ ਦੇ ਕਮਾਂਡਰ, ਮਰੀਨ ਕਾਪਰਸ ਜਨਰਲ ਕੇਨੇਥ ਐੱਫ ਮੈਕੇਂਜੀ ਜੂਨੀਅਰ ਨੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਹਮਲੇ ਦੇ ਬਾਵਜੂਦ ਅਸੀਂ ਨਿਕਾਸੀ ਦੇ ਮਿਸ਼ਨ ਨੂੰ ਜਾਰੀ ਰੱਖੇ ਹੋਏ ਹਾਂ। ਇਸ ਦਰਮਿਆਨ ਅਧਿਕਾਰੀਆਂ ਨੇ ਇਥੇ ਹੋਰ ਵੀ ਧਮਾਕਿਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਅਤੇ ਆਪਣੇ ਨਾਗਰਿਕਾਂ ਨੂੰ ਏਅਰਪੋਰਟ ਤੋਂ ਦੂਰ ਰਹਿਣ ਨੂੰ ਕਿਹਾ ਹੈ। ਏਅਰਪੋਰਟ 'ਤੇ ਵੱਡੀ ਗਿਣਤੀ 'ਚ ਅਮਰੀਕੀ ਫੌਜੀ ਮੌਜੂਦ ਹਨ, ਜੋ ਬਚਾਅ ਕਾਰਜਾਂ 'ਚ ਲੱਗੇ ਹੋਏ ਹਨ। ਗੇਟ 'ਤੇ ਧਮਾਕੇ ਤੋਂ ਬਾਅਦ ਪੂਰੇ ਏਅਰਪੋਰਟ ਅਤੇ ਉਸ ਦੇ ਨੇੜਲ਼ੇ ਇਲਾਕਿਆਂ 'ਚ ਹਫੜਾ-ਦਫੜੀ ਦਾ ਮਾਹੌਲ ਹੈ। ਲੋਕ ਇਕ ਥਾਂ ਤੋਂ ਦੂਜੀ ਥਾਂ ਭੱਜ ਰਹੇ ਹਨ। ਇਸ ਨਾਲ ਕੁਝ ਦੇਰ ਪਹਿਲਾਂ ਹੀ ਕਾਬੁਲ ਏਅਰਪੋਰਟ ਤੋਂ ਉਡਾਣ ਭਰਨ ਤੋਂ ਬਾਅਦ ਇਟਲੀ ਦੇ ਇਕ ਫੌਜੀ ਜਹਾਜ਼ 'ਤੇ ਫਾਈਰਿੰਗ ਕੀਤੀ ਗਈ ਸੀ।
ਇਹ ਵੀ ਪੜ੍ਹੋ : ਤਾਲਿਬਾਨ ਨੂੰ ਮਾਨਤਾ ਦੇਣ ਦੇ ਬਾਰੇ 'ਚ ਅਜੇ ਕੋਈ ਫੈਸਲਾ ਨਹੀਂ ਕੀਤਾ : ਰੂਸ
ਇਟਲੀ ਦੇ ਰੱਖਿਆ ਸੂਤਰਾਂ ਨੇ ਦੱਸਿਆ ਸੀ ਕਿ ਏਅਰਪੋਰਟ ਤੋਂ ਜਿਵੇਂ ਹੀ ਜਹਾਜ਼ ਨੇ ਉਡਾਣ ਭਰੀ ਸੀ, ਉਸ ਤੋਂ ਬਾਅਦ ਉਸ 'ਤੇ ਫਾਈਿਰੰਗ ਹੋਈ। ਹਾਲਾਂਕਿ, ਰਾਹਤ ਵਾਲੀ ਗੱਲ ਇਹ ਰਹੀ ਸੀ ਕਿ ਫਾਈਰਿੰਗ ਅਤੇ ਉਸ 'ਚ ਸਵਾਰ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਦੱਸ ਦਈਏ ਕਿ ਤਾਲਿਬਾਨ ਦਾ ਕਾਬੁਲ 'ਤੇ ਕਬਜ਼ਾ ਜਮਾਉਣ ਤੋਂ ਬਾਅਦ ਅਮਰੀਕਾ, ਇਟਲੀ ਸਮੇਤ ਕਈ ਦੇਸ਼ ਆਪਣੇ ਅਤੇ ਉਥੇ ਦੇ ਨਾਗਰਿਕਾਂ ਨੂੰ ਕੱਢਣ 'ਚ ਲੱਗੇ ਹੋਏ ਹਨ। ਇਸ ਦੇ ਲਈ ਫੌਜ ਦੇ ਜਹਾਜ਼ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ। ਭਾਰਤ ਵੀ ਆਪਣੇ ਨਾਗਰਿਕਾਂ ਤੋਂ ਇਲਾਵਾ ਹਿੰਦੂ ਅਤੇ ਸਿੱਖ ਅਫਗਾਨ ਨਾਗਰਿਕਾਂ ਨੂੰ ਵੀ ਕੱਢਣ 'ਚ ਲੱਗਿਆ ਹੋਇਆ ਹੈ। ਇਸ ਮਿਸ਼ਨ ਨੂੰ 'ਦੇਵੀ ਸ਼ਕਤੀ' ਨਾਂ ਦਿੱਤਾ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।