ਟਵਿੱਟਰ ਨੇ ਈਰਾਨ, ਰੂਸ, ਅਰਮੀਨੀਆ ਨਾਲ ਜੁੜੇ ਸੈਂਕੜੇ ਖਾਤਿਆਂ ਨੂੰ ਸਥਾਈ ਤੌਰ ''ਤੇ ਹਟਾਇਆ

Wednesday, Feb 24, 2021 - 02:22 AM (IST)

ਟਵਿੱਟਰ ਨੇ ਈਰਾਨ, ਰੂਸ, ਅਰਮੀਨੀਆ ਨਾਲ ਜੁੜੇ ਸੈਂਕੜੇ ਖਾਤਿਆਂ ਨੂੰ ਸਥਾਈ ਤੌਰ ''ਤੇ ਹਟਾਇਆ

ਵਾਸ਼ਿੰਗਟਨ-ਸੋਸ਼ਲ ਮੀਡੀਆ ਕੰਪਨੀ ਟਵਿੱਟਰ ਨੇ ਮੰਗਲਵਾਰ ਨੂੰ ਈਰਾਨ, ਰੂਸ, ਅਰਮੀਨੀਆ ਨਾਲ ਜੁੜੇ ਸੈਂਕੜੇ ਵਾਧੂ ਖਾਤਿਆਂ ਨੂੰ ਸਥਾਈ ਰੂਪ ਨਾਲ ਹਟਾ ਦਿੱਤਾ ਹੈ। ਟਵਿੱਟਰ ਸੇਫਟੀ ਨੇ ਅੱਜ ਇਥੇ ਜਾਰੀ ਬਿਆਨ 'ਚ ਕਿਹਾ ਕਿ ਅਸੀਂ ਸੁਤੰਤਰ, ਸੂਬੇ ਨਾਲ ਜੁੜੇ ਸੂਚਨਾ ਸੰਚਾਲਨ ਨਾਲ ਸੰਬੰਧਿਤ ਹਾਂ, ਅਸੀਂ ਅਰਮੀਨੀਆ, ਰੂਸ ਅਤੇ ਈਰਾਨ ਪਲੇਟਫਾਰਮ ਮੈਨੀਪੁਲੇਸ਼ਨ ਨੀਤੀਆਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਹੈ।

PunjabKesari

ਸਾਡੀ ਜਾਂਚ ਪੂਰੀ ਹੋ ਜਾਣ ਤੋਂ ਬਾਅਦ ਚਾਰ ਨੈਟਵਰਕ 'ਚ ਸੰਬੰਧਤ 373 ਖਾਤਿਆਂ ਨੂੰ ਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 'ਚ ਸਿਰਫ 243 ਖਾਤੇ ਹੀ ਨਵੇਂ ਹਨ। ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਈਰਾਨ ਦੇ 238, ਰੂਸ ਦੇ 100 ਅਤੇ ਅਰਮੀਨੀਆ ਨਾਲ ਜੁੜੇ 35 ਖਾਤਿਆਂ ਨੂੰ ਹਟਾਇਆ ਗਿਆ ਹੈ।

PunjabKesari

ਇਹ ਵੀ ਪੜ੍ਹੋ -ਬ੍ਰਿਟਿਸ਼ ਮਹਾਰਾਣੀ ਦੇ ਰਿਸ਼ਤੇਦਾਰ ਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ 10 ਮਹੀਨੇ ਦੀ ਕੈਦ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News