ਸ਼ਖਸ ਨੇ ਦੋ ਜੁੜਵਾਂ ਭੈਣਾਂ ਨੂੰ ਕੀਤਾ ਪ੍ਰਪੋਜ਼, ਲਾਈਵ ਸ਼ੋਅ ''ਚ ਕੀਤੀ ਤਿੰਨਾਂ ਨੇ ਕੁੜਮਾਈ
Tuesday, Jun 15, 2021 - 06:28 PM (IST)

ਪਰਥ (ਬਿਊਰੋ): ਪਿਆਰ ਅਤੇ ਵਿਆਹ ਸੰਬੰਧੀ ਬਹੁਤ ਸਾਰੇ ਵੱਖਰੇ ਅਤੇ ਅਜੀਬੋ ਗਰੀਬ ਮਾਮਲੇ ਤੁਸੀਂ ਦੇਖੇ ਹੋਣਗੇ ਪਰ ਸ਼ਾਇਦ ਹੀ ਕਦੇ ਸੁਣਿਆ ਹੋਵੇ ਕਿ ਦੋ ਜੁੜਵਾਂ ਭੈਣਾਂ ਨੇ ਇਕ ਹੀ ਮੁੰਡੇ ਨਾਲ ਵਿਆਰ ਕਰਾਉਣ ਦੀ ਸੋਚੀ ਹੋਵੇ।ਆਸਟ੍ਰੇਲੀਆ ਦੇ ਪਰਥ ਸ਼ਹਿਰ ਵੀ ਅਜਿਹਾ ਹੀ ਹੋਇਆ ਹੈ। ਇੱਥੇ ਦੋ ਜੁੜਵਾਂ ਭੈਣਾਂ ਨੇ ਇਕ ਹੀ ਮੁੰਡੇ ਨਾਲ ਕੁੜਮਾਈ ਕੀਤੀ ਹੈ ਅਤੇ ਹੁਣ ਤਿੰਨੇ ਬਹੁਤ ਜਲਦ ਵਿਆਹ ਕਰਾਉਣ ਜਾ ਰਹੇ ਹਨ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਮੁੰਡੇ ਨੇ ਇਕ ਅਮੇਰਿਕਨ ਰਿਆਲਟੀ ਲਾਈਵ ਸ਼ੋਅ ਦੌਰਾਨ ਜੁੜਵਾਂ ਭੈਣਾਂ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ।
ਬਣੀ ਅਨੋਖੀ ਜੋੜੀ
ਰਿਪੋਰਟ ਮੁਤਾਬਕ ਜੁੜਵਾਂ ਭੈਣਾਂ ਦੇ ਨਾਮ ਅੰਨਾ ਅਤੇ ਲੂਸੀ ਹਨ, ਜੋ 35 ਸਾਲ ਦੀਆਂ ਹਨ। ਦੋਹਾਂ ਨੇ ਬੇਨ ਬ੍ਰਾਇਨਜ਼ ਨਾਲ ਕੁੜਮਾਈ ਕੀਤੀ ਹੈ। ਬੇਨ ਬ੍ਰਾਇਨਜ਼ ਆਸਟ੍ਰੇਲੀਆ ਵਿਚ ਇਲੈਕਟ੍ਰੀਸ਼ੀਅਨ ਹਨ ਅਤੇ ਪਿਛਲੇ 10 ਸਾਲਾਂ ਤੋਂ ਦੋਹਾਂ ਭੈਣਾਂ ਨੂੰ ਡੇਟ ਕਰ ਰਹੇ ਹਨ। ਬ੍ਰਾਇਨਜ਼ ਨੇ ਦੋਹਾਂ ਭੈਣਾਂ ਨੂੰ ਪ੍ਰਪੋਜ਼ ਕਰਨ ਲਈ ਅਨੋਖਾ ਢੰਗ ਸੋਚਿਆ ਅਤੇ ਲੇਟੇਸਟ ਰਿਆਲਿਟੀ ਸ਼ੋਅ ਟੀ.ਐੱਲ.ਸੀ. ਐਕਸਟ੍ਰੀਮ ਦੌਰਾਨ ਬ੍ਰਾਇਨਜ਼ ਦੋਹਾਂ ਭੈਣਾਂ ਨੂੰ ਇਕ ਪਾਰਕ ਵਿਚ ਰੁਮਾਂਟਿਕ ਪਿਕਨਿਕ 'ਤੇ ਲੈ ਗਿਆ। ਉੱਥੇ ਬ੍ਰਾਇਨਜ਼ ਨੇ ਦੋਹਾਂ ਭੈਣਾਂ ਨੂੰ ਵਿਆਹ ਲਈ ਪ੍ਰਪੋਜ਼ ਕੀਤਾ। ਬ੍ਰਾਇਨਜ਼ ਨੂੰ ਡਰ ਸੀ ਕਿ ਦੋਵੇਂ ਭੈਣਾਂ ਵਿਆਹ ਲਈ ਨਹੀਂ ਮੰਨਣਗੀਆਂ ਪਰ ਉਸ ਦਾ ਡਰ ਗਲਤ ਸਾਬਤ ਹੋਇਆ।
ਫਿਰ ਬ੍ਰਾਇਨਜ਼ ਨੇ ਲਾਈਵ ਸ਼ੋਅ ਵਿਚ ਹੀ ਇਕ ਛੋਟਾ ਬਕਸਾ ਖੋਲ੍ਹਿਆ ਜਿਹਨਾਂ ਵਿਚ ਦੋ ਵੱਡੀਆਂ ਡਾਇਮੰਡ ਮੁੰਦਰੀਆਂ ਸਨ। ਇਸ ਮਗਰੋਂ ਬ੍ਰਾਇਨਜ਼ ਨੇ ਵਾਰੀ-ਵਾਰੀ ਦੋਹਾਂ ਭੈਣਾਂ ਨੂੰ ਮੁੰਦਰੀ ਪਾਈ। ਕੁੜਮਾਈ ਵਾਲੀ ਮੁੰਦਰੀ ਵਿਚ ਤਿੰਨ ਬੈਂਡ ਬਣੇ ਹੋਏ ਹਨ ਜਿਸ ਬਾਰੇ ਬ੍ਰਾਇਨਜ਼ ਨੇ ਕਿਹਾ ਕਿ ਇਹ ਉਹਨਾਂ ਤਿੰਨਾਂ ਦੇ ਵਿਆਹ ਦੀ ਨਿਸ਼ਾਨੀ ਹੈ। ਭਾਵੇਂਕਿ ਦੋਵੇਂ ਭੈਣਾਂ ਬ੍ਰਾਇਨਜ਼ ਨਾਲ ਵਿਆਹ ਕਰਨ ਲਈ ਤਿਆਰ ਹਨ ਪਰ ਆਸਟ੍ਰੇਲੀਆ ਵਿਚ ਤਿੰਨ ਲੋਕਾਂ ਨੂੰ ਵਿਆਹ ਕਰਨ ਦੀ ਇਜਾਜ਼ਤ ਨਹੀਂ ਹੈ। ਲਿਹਾਜਾ ਹੁਣ ਤਿੰਨੇ ਕਿਤੇ ਹੋਰ ਜਾ ਕੇ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਹਨ। ਬ੍ਰਾਇਨਜ਼ ਅਤੇ ਜੁੜਵਾਂ ਭੈਣਾਂ, ਮਲੇਸ਼ੀਆ, ਇੰਡੋਨੇਸ਼ੀਆ ਜਾਂ ਅਮਰੀਕਾ ਦੇ ਕਿਸੇ ਰਾਜ ਵਿਚ ਜਾਕੇ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ - 4 ਦਿਨ ਤੱਕ ਮਾਂ ਕਰਦੀ ਰਹੀ ਦਾਰੂ-ਪਾਰਟੀ, ਭੁੱਖ ਨਾਲ 11 ਮਹੀਨੇ ਦੇ ਬੱਚੇ ਦੀ ਮੌਤ
ਇਕੱਠੇ ਗਰਭਵਤੀ ਹੋਣ ਦੀ ਯੋਜਨਾ
ਬ੍ਰਾਇਨਜ਼ ਨੇ ਕਿਹਾ ਕਿ ਹੁਣ ਉਸ ਦੀ ਜ਼ਿੰਦਗੀ ਦਾ ਉਦੇਸ਼ ਦੋਹਾਂ ਭੈਣਾਂ ਨੂੰ ਖੁਸ਼ ਰੱਖਣਾ ਹੈ। ਉੱਧਰ ਦੋਵੇਂ ਭੈਣਾਂ ਇਕੱਠੀਆਂ ਹੀ ਗਰਭਵਤੀ ਅਤੇ ਇਕੱਠੇ ਹੀ ਬੱਚੇ ਨੂੰ ਜਨਮ ਦੇਣਾ ਚਾਹੁੰਦੀਆਂ ਹਨ। ਆਈ.ਵੀ.ਐੱਫ. ਦੇ ਮਾਧਿਅਮ ਨਾਲ ਉਹ ਅਜਿਹਾ ਕਰਨ ਦੀ ਯੋਜਨਾ ਬਣਾ ਰਹੀਆਂ ਹਨ।