UK ਦੀ ਪ੍ਰਸਿੱਧ TV ਪੇਸ਼ਕਾਰਾ ਤੇ ਅਦਾਕਾਰਾ ਮੋਹਨੀ ਬਸਰਾ ਦਾ ਪਾਕਿਸਤਾਨ ’ਚ ਸਨਮਾਨ

Saturday, Nov 23, 2024 - 06:36 PM (IST)

UK ਦੀ ਪ੍ਰਸਿੱਧ TV ਪੇਸ਼ਕਾਰਾ ਤੇ ਅਦਾਕਾਰਾ ਮੋਹਨੀ ਬਸਰਾ ਦਾ ਪਾਕਿਸਤਾਨ ’ਚ ਸਨਮਾਨ

ਗਲਾਸਗੋ (ਮਨਦੀਪ ਖੁਰਮੀ)- ਪਾਕਿਸਤਾਨ ਵਸਦੇ ਪੰਜਾਬੀਆਂ ਵੱਲੋਂ ਦੂਜੀ ਵਾਰ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਕਰਵਾਈ ਗਈ, ਜਿਸ ਵਿਚ ਵਿਸ਼ਵ ਭਰ ਦੇ ਮੁਲਕਾਂ ਵਿਚੋਂ ਪੰਜਾਬੀ ਵਿਦਵਾਨਾਂ, ਲੇਖਕਾਂ, ਫਿਲਮ ਕਲਾਕਾਰਾਂ ਨੇ ਹਿੱਸਾ ਲਿਆ। ਬਰਤਾਨੀਆ ਦੀ ਧਰਤੀ ਤੋਂ ਵੀ ਇਕ ਵਫਦ ਇਸ ਦੂਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਵਿਚ ਪਹੁੰਚਿਆ ਹੋਇਆ ਸੀ। ਖੁਸ਼ੀ ਦੀ ਗੱਲ ਇਹ ਹੈ ਕਿ ਉਨ੍ਹਾਂ ਵਿਚੋਂ ਇੰਗਲੈਂਡ ਦੀ ਧਰਤੀ ’ਤੇ ਟੀ. ਵੀ. ਪੇਸ਼ਕਾਰਾ, ਫਿਲਮ ਅਦਾਕਾਰਾ ਤੇ ਵੱਖ-ਵੱਖ ਮੰਚਾਂ ਉੱਪਰ ਸੰਚਾਲਨ ਕਰਦੀ ਨਜ਼ਰ ਆਉਂਦੀ ਮੋਹਨਜੀਤ ਬਸਰਾ ਉਰਫ ਮੋਹਨੀ ਬਸਰਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਇਮਰਾਨ ਖਾਨ ਦੀ ਪਾਰਟੀ ਦੇ ਪ੍ਰਸਤਾਵਿਤ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਸੁਰੱਖਿਆ ਦੇ ਸਖਤ ਇੰਤਜ਼ਾਮ

ਅਹਿਮਦ ਰਜ਼ਾ ਪੰਜਾਬੀ ਤੇ ਸਾਥੀਆਂ ਦੀ ਅਗਵਾਈ ਵਿਚ ਉਨ੍ਹਾਂ ਨੂੰ ਇਕ ਵਿਸ਼ੇਸ਼ ਸਨਮਾਨ ਚਿੰਨ੍ਹ ਨਾਲ ਨਿਵਾਜਿਆ ਗਿਆ। ਗੱਲਬਾਤ ਕਰਦਿਆਂ ਮੋਹਨੀ ਬਸਰਾ ਨੇ ਕਿਹਾ ਕਿ ਪਾਕਿਸਤਾਨ ਵਿਚ ਵੱਸਦੇ ਪੰਜਾਬੀ ਬਹੁਤ ਹੀ ਦਿਲਦਾਰ ਨੇ, ਉਨ੍ਹਾਂ ਦੀ ਮਹਿਮਾਨ-ਨਿਵਾਜੀ ਨੇ ਦਿਲ ਲੁੱਟ ਲਿਆ ਹੈ। ਉਨ੍ਹਾਂ ਵੱਲੋਂ ਹਰ ਕਿਸੇ ਨੂੰ ਅੱਖਾਂ ਦੀਆਂ ਪਲਕਾਂ ’ਤੇ ਬਿਠਾ ਕੇ ਜੋ ਨਿੱਘ, ਪਿਆਰ ਮੁਹੱਬਤ ਬਖਸ਼ੀ ਗਈ, ਉਹ ਰਹਿੰਦੀ ਦੁਨੀਆ ਤੱਕ ਭੁਲਾਈ ਨਹੀਂ ਜਾਵੇਗੀ।

ਇਹ ਵੀ ਪੜ੍ਹੋ : ਬੇਰੂਤ 'ਚ ਇਜ਼ਰਾਇਲੀ ਹਮਲਿਆਂ 'ਚ 11 ਲੋਕਾਂ ਦੀ ਮੌਤ, ਕਈ ਜ਼ਖਮੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News