ਇਜ਼ਰਾਇਲੀ ਦੂਤਘਰ 'ਤੇ ਪ੍ਰਦਰਸ਼ਨ ਕਰਨ ਜਾ ਰਹੇ ਟਰੈਕਟਰ ਚਾਲਕ ਨੂੰ ਤੁਰਕੀ ਪੁਲਸ ਨੇ ਮਾਰੀ ਗੋਲੀ
Tuesday, Oct 16, 2018 - 07:59 PM (IST)
ਅੰਕਾਰਾ — ਤੁਰਕੀ ਪੁਲਸ ਨੇ ਇਜ਼ਰਾਇਲੀ ਦੂਤਘਰ 'ਤੇ ਪ੍ਰਦਰਸ਼ਨ ਕਰਨ ਜਾ ਰਹੇ ਇਕ ਟਰੈਕਟਰ ਚਾਲਕ ਦੇ ਪੈਰ 'ਚ ਉਸ ਵੇਲੇ ਗੋਲੀ ਮਾਰ ਦਿੱਤੀ ਜਦੋਂ ਉਸ ਨੇ ਰੁਕਣ ਤੋਂ ਇਨਕਾਰ ਕਰ ਦਿੱਤਾ।
ਸਰਕਾਰੀ ਅਖਬਾਰ ਏਜੰਸੀ 'ਅਨਾਦੋਲੂ' ਮੁਤਾਬਕ ਪੁਲਸ ਨੇ ਉਸ ਨੂੰ ਰੁਕਣ ਲਈ ਆਖਿਆ ਪਰ 45 ਸਾਲਾ ਚਾਲਕ ਨੇ ਟਰੈਕਟਰ ਨਾਲ ਕਈ ਵਾਹਨ ਹਾਦਸਾਗ੍ਰਸਤ ਕਰ ਦਿੱਤੇ। ਇਸ ਤੋਂ ਬਾਅਦ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ। ਚਾਲਕ ਦਾ ਕਹਿਣਾ ਹੈ ਕਿ ਉਹ ਅੰਕਾਰਾ 'ਚ ਇਜ਼ਰਾਇਲ ਦੂਤਘਰ ਦੇ ਸਾਹਮਣੇ ਪ੍ਰਦਰਸ਼ਨ ਕਰਨ ਜਾ ਰਿਹਾ ਸੀ ਪਰ ਅਨਾਦੋਲੂ ਨੇ ਇਸ ਬਾਰੇ 'ਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ।
