ਦੁਬਈ ਦੇ ਰੇਗਿਸਤਾਨ 'ਚ ਸ਼ੈੱਫ ਨੇ 'ਵੱਡੀ ਕੜਾਹੀ' 'ਚ ਬਣਾਇਆ ਖਾਣਾ, ਵੀਡੀਓ ਵਾਇਰਲ
Thursday, Nov 11, 2021 - 11:18 AM (IST)
ਦੁਬਈ (ਬਿਊਰੋ): ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਲੋਕ ਅਜੀਬੋ-ਗਰੀਬ ਵੀਡੀਓਜ਼ ਦਾ ਬਹੁਤ ਆਨੰਦ ਲੈਂਦੇ ਹਨ। ਇਹੀ ਕਾਰਨ ਹੈ ਕਿ ਜ਼ਿਆਦਾਤਰ ਐਪਸ ਹੁਣ ਛੋਟੇ ਵੀਡੀਓ ਪਲੇਟਫਾਰਮਾਂ ਵਿੱਚ ਬਦਲ ਗਏ ਹਨ। ਇਸੇ ਤਰ੍ਹਾਂ ਇੰਸਟਾਗ੍ਰਾਮ 'ਤੇ ਹੁਣ ਅਜਿਹੇ ਵੀਡੀਓ ਵੱਡੀ ਗਿਣਤੀ ਵਿਚ ਅਪਲੋਡ ਹੋ ਰਹੇ ਹਨ, ਜਿਹਨਾਂ ਨੂੰ 'ਰੀਲਸ' ਕਿਹਾ ਜਾਂਦਾ ਹੈ। ਹਾਲ ਹੀ ਵਿੱਚ ਤੁਰਕੀ ਦੇ ਇਕ ਸ਼ੈੱਫ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਵੀਡੀਓ ਵਿੱਚ ਮਸ਼ਹੂਰ ਤੁਰਕੀ ਸ਼ੈੱਫ ਬੁਰਾਕ ਓਜ਼ਡੇਮੀਰ ਦੁਬਈ ਦੇ ਇੱਕ ਵਿਸ਼ਾਲ ਰੇਗਿਸਤਾਨ ਦੇ ਵਿਚਕਾਰ ਇੱਕ ਵਿਸ਼ਾਲ ਕੜਾਹੀ' 'ਚ ਫਰਾਈਮਜ਼ ਪਕਾਉਂਦੇ ਹੋਏ ਨਜ਼ਰ ਆ ਰਹੇ ਹਨ ।
ਵਾਇਰਲ ਵੀਡੀਓ ਵਿੱਚ ਸ਼ੈੱਫ ਨੇ ਫਰਾਈਮਜ਼ ਨੂੰ ਪਕਾਉਣ ਲਈ ਇੱਕ ਵਿਸ਼ਾਲ ਸੈੱਟ ਲਗਾਇਆ ਅਤੇ ਇਸਨੂੰ ਬਹੁਤ ਵਧੀਆ ਤਰੀਕੇ ਨਾਲ ਪਕਾਇਆ। ਛੋਟੀ ਵੀਡੀਓ ਵਿੱਚ, ਤੁਰਕੀ ਦੇ ਸ਼ੈੱਫ ਦੁਬਈ ਦੇ ਮਾਰੂਥਲ ਦੇ ਵਿਚਕਾਰ ਵੱਡੀਆਂ-ਵੱਡੀਆਂ ਇੱਟਾਂ 'ਤੇ ਇੱਕ ਵੱਡੀ ਕੜਾਹੀ ਰੱਖਦੇ ਹੋਏ ਦਿਖਾਈ ਦੇ ਰਹੇ ਹਨ। ਕੜਾਹੀ ਨੂੰ ਗਰਮ ਕਰਨ ਲਈ ਉਹ ਇਸ ਦੇ ਹੇਠਾਂ ਲੱਕੜਾਂ ਰੱਖ ਕੇ ਅੱਗ ਲਗਾ ਦਿੰਦੇ ਹਨ। ਫਿਰ ਉਹ ਕੜਾਹੀ 'ਤੇ ਤੇਲ ਪਾਉਂਦਾ ਹੈ ਅਤੇ ਗਰਮ ਹੋਣ 'ਤੇ ਆਪਣੇ ਦੋ ਦੋਸਤਾਂ ਦੀ ਮਦਦ ਨਾਲ ਇਸ ਵਿਚ ਰੰਗੀਨ ਫਰਾਈਮਜ਼ ਪਾ ਦਿੰਦਾ ਹੈ।
ਕਰੀਬ 10 ਕਰੋੜ ਲੋਕਾਂ ਨੇ ਦੇਖਿਆ ਵੀਡੀਓ
ਕੁਝ ਸਕਿੰਟ ਦੇ ਅੰਦਰ ਹੀ ਰੰਗੀਨ ਫ੍ਰਰਾਈਮਜ਼ ਤੁਰੰਤ ਫੁੱਲ ਜਾਂਦੇ ਹਨ ਅਤੇ ਖਾਣ ਲਈ ਤਿਆਰ ਹੋ ਜਾਂਦੇ ਹਨ। ਬੁਰਾਕ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਵੀਡੀਓ ਸ਼ੇਅਰ ਕੀਤੀ ਹੈ। ਸ਼ੈੱਫ ਦੁਆਰਾ ਖਾਣਾ ਬਣਾਉਣ ਦੇ ਇਸ ਅਜੀਬ ਅਤੇ ਅਸਾਧਾਰਣ ਤਰੀਕੇ ਨੂੰ ਹੁਣ ਤੱਕ 98.3 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਵੀਡੀਓ ਨੂੰ ਹੁਣ ਤੱਕ 5.4 ਮਿਲੀਅਨ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇਹ ਵੀਡੀਓ 17 ਅਕਤੂਬਰ ਨੂੰ ਸ਼ੇਅਰ ਕੀਤਾ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ - ਸਪੇਸਐਕਸ ਨੇ 4 ਪੁਲਾੜ ਯਾਤਰੀਆਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਕੀਤਾ ਰਵਾਨਾ, ਬਣਿਆ ਇਹ ਰਿਕਾਰਡ
ਅਜਿਹੇ ਵੀਡੀਓ ਲੋਕਾਂ ਨੂੰ ਆਉਂਦੇ ਹਨ ਪਸੰਦ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬੁਰਾਕ ਨੇ ਖਾਣੇ ਦੇ ਨਾਲ ਕੁਝ 'ਅਜੀਬੋ-ਗਰੀਬ' ਕਾਰਨਾਮਾ ਕੀਤਾ ਹੈ। ਇਸ ਤੋਂ ਪਹਿਲਾਂ, ਉਸਨੇ ਬਟਰਨਟ ਸਕੁਐਸ਼ ਤੋਂ ਦੁਬਈ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਬਣਾਇਆ ਸੀ। ਬੁਰਕ ਦੇ ਕੁਕਿੰਗ ਵੀਡੀਓਜ਼ ਅਕਸਰ ਲੱਖਾਂ ਵਿਊਜ਼ ਹਾਸਲ ਕਰਦੇ ਹਨ ਅਤੇ ਉਸਦੇ ਵੀਡੀਓ ਦਰਸ਼ਕਾਂ ਨੂੰ ਹੈਰਾਨ ਕਰ ਦਿੰਦੇ ਹਨ। ਉਸ ਕੋਲ ਇੱਕ ਰੈਸਟੋਰੈਂਟ ਚੇਨ ਵੀ ਹੈ ਅਤੇ ਇਸਨੂੰ 'ਸਮਾਇਲਿੰਗ ਸ਼ੈੱਫ' ਜਾਂ 'CZN ਬੁਰਾਕ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।