ਯੂਜ਼ਰਸ ਲਈ ਚੰਗੀ ਖ਼ਬਰ, ਇੰਟਾਗ੍ਰਾਮ 'ਤੇ ਲੱਗੀ ਪਾਬੰਦੀ ਹਟੀ
Sunday, Aug 11, 2024 - 12:14 PM (IST)
ਇਸਤਾਨਬੁਲ- ਤੁਰਕੀ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਲੱਗੀ ਰੋਕ ਨੂੰ ਉਪਭੋਗਤਾਵਾਂ ਲਈ ਬਹਾਲ ਕਰ ਦਿੱਤਾ ਹੈ। ਦੱਸ ਦੇਈਏ ਕਿ ਦੇਸ਼ ਦੀ ਸੂਚਨਾ ਅਤੇ ਸੰਚਾਰ ਤਕਨਾਲੋਜੀ ਅਥਾਰਟੀ ਨੇ 2 ਅਗਸਤ ਨੂੰ ਬਿਨਾਂ ਕੋਈ ਖਾਸ ਕਾਰਨ ਦੱਸੇ ਇੰਸਟਾਗ੍ਰਾਮ 'ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ ਸਰਕਾਰੀ ਅਧਿਕਾਰੀਆਂ ਨੇ ਬਾਅਦ 'ਚ ਸਪੱਸ਼ਟ ਕੀਤਾ ਕਿ ਪਾਬੰਦੀ ਇਸ ਲਈ ਲਗਾਈ ਗਈ ਸੀ ਕਿਉਂਕਿ ਸੋਸ਼ਲ ਮੀਡੀਆ ਪਲੇਟਫਾਰਮ ਤੁਰਕੀ ਦੇ ਕਾਨੂੰਨਾਂ ਦੀ ਪਾਲਣਾ ਕਰਨ 'ਚ ਅਸਫਲ ਰਿਹਾ ਸੀ। ਤੁਰਕੀ ਦੇ ਟਰਾਂਸਪੋਰਟ ਅਤੇ ਬੁਨਿਆਦੀ ਢਾਂਚਾ ਮੰਤਰੀ ਅਬਦੁਲਕਾਦਿਰ ਉਰਾਲੋਗਲੂ ਨੇ ਐਕਸ 'ਤੇ ਇੱਕ ਪੋਸਟ 'ਚ ਕਿਹਾ, "ਇੰਸਟਾਗ੍ਰਾਮ ਅਧਿਕਾਰੀਆਂ ਨਾਲ ਗੱਲਬਾਤ 'ਚ ਸਾਨੂੰ ਭਰੋਸਾ ਦਿੱਤਾ ਗਿਆ ਸੀ ਕਿ ਸਾਡੀ ਬੇਨਤੀ ਨੂੰ ਮਨਜ਼ੂਰੀ ਦਿੱਤੀ ਜਾਵੇਗੀ, ਖਾਸ ਕਰਕੇ ਅਪਰਾਧਿਕ ਗਤੀਵਿਧੀਆਂ ਨਾਲ ਸਬੰਧਤ ਬੇਨਤੀਆਂ।" ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਉਪਭੋਗਤਾਵਾਂ ਨੂੰ ਸੈਂਸਰ ਕਰਨ ਦੇ ਉਪਾਵਾਂ 'ਤੇ ਮਿਲ ਕੇ ਕੰਮ ਕਰਾਂਗੇ।
ਇਹ ਖ਼ਬਰ ਵੀ ਪੜ੍ਹੋ - Prince Narula ਨੇ ਪਤਨੀ ਯੁਵਿਕਾ ਚੌਧਰੀ ਨੂੰ ਦਿੱਤਾ ਸ਼ਾਨਦਾਰ ਸਰਪ੍ਰਾਈਜ਼, ਦੇਖੋ ਬੇਬੀ ਸ਼ਾਵਰ ਦੀਆਂ ਖੂਬਸੂਰਤ ਤਸਵੀਰਾਂ
Uraloglu ਨੇ ਐਕਸ 'ਤੇ ਇਕ ਵੀਡੀਓ ਸਾਂਝਾ ਕਰਦੇ ਹੋਏ ਦੱਸਿਆ ਕਿ ਇੰਸਟਾਗ੍ਰਾਮ ਤੁਰਕੀ ਕਾਨੂੰਨ ਦਾ ਪਾਲਣ ਜ਼ਕੀਨੀ ਕਰੇਗਾ ਅਤੇ ਜਿਨ੍ਹਾਂ ਮਾਮਲਿਆਂ 'ਚ ਕਾਨੂੰਨ ਦਾ ਉਲੰਘਣ ਕੀਤਾ ਗਿਆ ਹੈ, ਉਨ੍ਹਾਂ 'ਚ ਤੁਰੰਤ ਦਖ਼ਲ ਦੇਵੇਗਾ।ਮੰਤਰੀ ਨੇ ਕਿਹਾ ਕਿ ਅੱਤਵਾਦੀ ਸੰਗਠਨਾਂ ਨਾਲ ਜੁੜੇ ਸਾਰੇ ਅਕਾਊਂਟਾਂ 'ਤੇ ਪਾਬੰਦੀ ਲਗਾਈ ਜਾਵੇਗੀ ਅਤੇ ਪੀ.ਕੇ. ਕੇ, ਪੀ. ਵਾਈ. ਡੀ. ਅਤੇ ਐੱਫ. ਆਈ. ਓ. ਸਮੇਤ ਅਜਿਹੇ ਸਾਰੇ ਸੰਗਠਨਾਂ ਦੇ ਏਜੰਡੇ ਨੂੰ ਉਤਸ਼ਾਹ ਦੇਣ ਵਾਲੀ ਹਰੇਕ ਸਮੱਗਰੀ ਹਟਾ ਦਿੱਤਾ ਜਾਵੇਗਾ। ਪੀ. ਕੇ. ਕੇ ਇਕ ਪਾਬੰਦੀਸ਼ੁਦਾ ਸੰਗਠਨ ਹੈ, ਜਿਨ੍ਹਾਂ 'ਚ ਦੱਖਣੀ- ਪੂਰਬੀ ਤੁਰਕੀ ਦੇ ਅੰਦਰ ਇੱਕ ਖੁਦਮੁਖਤਿਆਰੀ ਖੇਤਰ ਦੀ ਸਥਾਪਨਾ ਲਈ ਦਹਾਕਿਆਂ ਤੋਂ ਬਗਾਵਤ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੈਰਿਸ 'ਚ ਰਾਧਾ-ਕ੍ਰਿਸ਼ਨ ਮੰਦਰ ਪਹੁੰਚੇ ਅਨੰਤ-ਰਾਧਿਕਾ, ਲਗਾਏ ਜੈਕਾਰੇ
PYD ਇੱਕ ਸੀਰੀਅਨ ਕੁਰਦਿਸ਼ ਰਾਜਨੀਤਿਕ ਸੰਗਠਨ ਹੈ, ਜਿਸ ਨੂੰ ਤੁਰਕੀ ਦੇ ਅਧਿਕਾਰੀ PKK ਦੀ ਇੱਕ ਸ਼ਾਖਾ ਦੇ ਰੂਪ 'ਚ ਵਰਣਨ ਕਰਦੇ ਹਨ। FETO ਇੱਕ ਸੰਗਠਨ ਹੈ ਜਿਸ ਦੀ ਅਗਵਾਈ ਫੇਥੁੱਲਾ ਗੁਲੇਨ, ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਦੇ ਇੱਕ ਸਾਬਕਾ ਸਹਿਯੋਗੀ, ਜਿਸ ਨੂੰ ਤੁਰਕੀ ਦੀ ਸਰਕਾਰ 2016 'ਚ ਇੱਕ ਅਸਫਲ ਤਖਤਾਪਲਟ ਦੀ ਕੋਸ਼ਿਸ਼ ਲਈ ਜ਼ਿੰਮੇਵਾਰ ਮੰਨਦੀ ਹੈ। ਤੁਰਕੀ 'ਚ ਇੰਸਟਾਗ੍ਰਾਮ ਉਪਭੋਗਤਾਵਾਂ ਦੀ ਗਿਣਤੀ 57 ਮਿਲੀਅਨ ਤੋਂ ਵੱਧ ਹੈ। 'ਇਲੈਕਟ੍ਰਾਨਿਕ ਕਾਮਰਸ ਆਪਰੇਟਰਜ਼ ਐਸੋਸੀਏਸ਼ਨ' ਦਾ ਅੰਦਾਜ਼ਾ ਹੈ ਕਿ ਤੁਰਕੀ 'ਚ ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਰੋਜ਼ਾਨਾ ਔਸਤਨ 930 ਮਿਲੀਅਨ ਕੱਪੜਿਆਂ ਦਾ ਵਪਾਰ ਕੀਤਾ ਜਾਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।