ਪਗੜੀ ਧਾਰੀ ਸਿੱਖ ਨੌਜਵਾਨ ਨੂੰ ਰੈਸਟੋਰੈਂਟ ''ਚ ਜਾਣ ਤੋਂ ਰੋਕਿਆ

05/18/2019 1:07:45 PM

ਨਿਊਯਾਰਕ (ਭਾਸ਼ਾ)- ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਆਪਣੇ ਦੋਸਤਾਂ ਨੂੰ ਮਿਲਣ ਪਹੁੰਚੇ ਪਗੜੀਧਾਰੀ ਇਕ ਸਿੱਖ ਨੌਜਵਾਨ ਨੂੰ ਰੈਸਟੋਰੈਂਟ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਇਕ ਮੀਡੀਆ ਰਿਪੋਰਟ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਹੈ। ਗੁਰਵਿੰਦਰ ਗ੍ਰੇਵਾਲ (23) ਸ਼ਨੀਵਾਰ ਨੂੰ ਮੱਧ ਰਾਤ ਤੋਂ ਬਾਅਦ ਰਿਪੋਰਟ ਜੇਫਰਸਨ ਵਿਚ ਹਾਰਬਰ ਗ੍ਰਿਲ ਪਹੁੰਚੇ ਸਨ, ਪਰ ਰੈਸਟੋਰੈਂਟ ਦੀ ਸੁਰੱਖਿਆ ਵਿਚ ਤਾਇਨਾਤ ਸੁਰੱਖਿਆ ਗਾਰਡਾਂ ਨੇ ਰੈਸਟੋਰੈਂਟ ਦੀ ਨਵੀਂ ਨੀਤੀ ਦਾ ਹਵਾਲਾ ਦਿੰਦੇ ਹੋਏ ਪਗੜੀਧਾਰੀ ਸਿੱਖ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ।

ਸਟੋਨੀ ਬਰੁਕ ਯੂਨੀਵਰਸਿਟੀ ਵਿਚ ਗ੍ਰੈਜੂਏਸ਼ਨ ਦੇ ਵਿਦਿਆਰਥੀ ਗ੍ਰੇਵਾਲ ਨੇ ਕਿਹਾ ਕਿ ਮੈਂ ਹੈਰਾਨ, ਸ਼ਰਮਿੰਦਾ ਮਹਿਸੂਸ ਕਰ ਰਿਹਾ ਸੀ। ਇਸ ਤੋਂ ਪਹਿਲਾਂ ਪਗੜੀ ਪਹਿਨਣ ਕਾਰਨ ਮੈਨੂੰ ਕਿਸੇ ਵੀ ਰੈਸਟੋਰੈਂਟ ਵਿਚ ਸੇਵਾਵਾਂ ਦੇਣ ਜਾਂ ਦਾਖਲ ਹੋਣ ਤੋਂ ਨਹੀਂ ਰੋਕਿਆ ਗਿਆ। ਨਿਊਯਾਰਕ ਪੋਸਟ ਵਿਚ ਕਿਹਾ ਕਿ ਉਨ੍ਹਾਂ ਨੇ ਪ੍ਰਬੰਧਕ ਨੂੰ ਸਮਝਾਇਆ ਕਿ ਉਹ ਆਪਣੇ ਧਰਮ ਦਾ ਪਾਲਨ ਕਰਨ ਲਈ ਪਗੜੀ ਪਹਿਨਦੇ ਹਨ ਅਤੇ ਦੋਸਤਾਂ ਦੇ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ। ਰੈਸਟੋਰੈਂਟ ਨੇ ਕਿਹਾ ਕਿ ਅਸੀਂ ਹੈਟ ਜਾਂ ਹੋਰ ਟੋਪੀ ਪਹਿਨੇ ਲੋਕਾਂ ਨੂੰ ਰੈਸਟੋਰੈਂਟ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੰਦੇ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਅਸੀਂ ਉਨ੍ਹਾਂ ਦੀ ਚੰਗੀ ਤਰ੍ਹਾਂ ਨਾਲ ਪਛਾਣ ਕਰ ਸਕੀਏ।


Sunny Mehra

Content Editor

Related News