ਟਿਊਨੀਸ਼ੀਆ : ਰਾਸ਼ਟਰਪਤੀ ਨੇ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਨੂੰ ਕੀਤਾ ਨਾਮਜ਼ਦ
Wednesday, Sep 29, 2021 - 08:01 PM (IST)
ਟਿਊਨਿਸ਼-ਟਿਊਨੀਸ਼ੀਆ ਦੇ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਨੂੰ ਨਾਮਜ਼ਦ ਕੀਤਾ। ਰਾਸ਼ਟਰਪਤੀ ਨੇ ਉਨ੍ਹਾਂ ਦੇ ਪੂਰਵਗਾਮੀ ਨੂੰ ਬਰਖਾਸਤ ਕੀਤੇ ਜਾਣ ਤੋਂ ਬਾਅਦ ਇਕ ਅੰਤਰਿਮ ਸਰਕਾਰ ਦੀ ਅਗਵਾਈ ਕਰਨ ਲਈ ਉਨ੍ਹਾਂ ਨੂੰ ਇਸ ਅਹੁਦੇ 'ਤੇ ਨਿਯੁਕਤ ਕੀਤਾ ਹੈ। ਰਾਸ਼ਟਰਪਤੀ ਕੈਸ ਸਈਅਦ ਨੇ ਹੈਰਾਨ ਕਰ ਦੇਣ ਵਾਲੇ ਇਕ ਫੈਸਲੇ ਤਹਿਤ ਇਕ ਵੱਕਾਰੀ ਇੰਜੀਨੀਅਰਿੰਗ ਸਕੂਲ ਦੀ ਪ੍ਰੋਫੈਸਰ ਰੌਧਾ ਬੌਦੇਂਤ ਰਾਮਧਾਨੇ (63) ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਨਾਜ਼ਮਦ ਕੀਤਾ।
ਇਹ ਵੀ ਪੜ੍ਹੋ : ਛੱਤੀਸਗੜ੍ਹ ਕਾਂਗਰਸ 'ਚ ਫਿਰ ਗਰਮਾਈ ਸਿਆਸਤ, 14 ਵਿਧਾਇਕ ਦਿੱਲੀ ਹੋਏ ਰਵਾਨਾ
ਰਾਸ਼ਟਰਪਤੀ ਕਾਰਜਕਾਲ ਨੇ ਇਕ ਬਿਆਨ 'ਚ ਕਿਹਾ ਕਿ ਸਈਅਦ ਨੇ ਨਵੀਂ ਪ੍ਰਧਾਨ ਮੰਤਰੀ ਨੂੰ ਜਿੰਨੀ ਜਲਦੀ ਹੋ ਸਕੇ ਆਪਣੇ ਮੰਤਰੀ ਮੰਡਲ ਦਾ ਗਠਨ ਕਰਨ ਦਾ ਹੁਮਕ ਦਿੱਤਾ ਹੈ। ਰਾਸ਼ਟਰਪਤੀ ਵੱਲੋਂ 25 ਜੁਲਾਈ ਨੂੰ ਸੰਸਦ ਭੰਗ ਕਰਨ ਅਤੇ ਕਾਰਜਕਾਰੀ ਸ਼ੱਕਤੀਆਂ ਆਪਣੇ ਹੱਥਾਂ 'ਚ ਲੈਣ ਤੋਂ ਬਾਅਦ ਦੇਸ਼ 'ਚ ਪ੍ਰਧਾਨ ਮੰਤਰੀ ਦਾ ਅਹੁਦਾ ਖਾਲੀ ਹੈ। ਉਨ੍ਹਾਂ ਦੇ ਇਸ ਕਦਮ ਨੇ ਸੰਸਦ 'ਚ ਦਬਦਬਾ ਰੱਖਣ ਵਾਲੀ ਇਸਲਾਮਿਕ ਪਾਰਟੀ ਨੂੰ ਦਰਕਿਨਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਅਮਰੀਕਾ ਦੇ ਚੋਟੀ ਦੇ ਫੌਜੀ ਅਧਿਕਾਰੀ ਨੇ ਅਫਗਾਨ ਯੁੱਗ ਨੂੰ 'ਰਣਨੀਤਿਕ ਅਸਫ਼ਲਤਾ' ਦੱਸਿਆ
ਉਥੇ, ਵਿਸ਼ਲੇਸ਼ਕਾਂ ਨੇ ਇਸ ਕਦਮ ਨੂੰ ਤਖਤਾਪਲਟ ਕਰਾਰ ਦਿੰਦੇ ਹੋਏ ਇਸ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਦਮ ਨੂੰ ਤਖਤਾਪਲਟ ਕਰਾਰ ਦਿੰਦੇ ਹੋਏ ਇਸ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਟਿਊਨੀਸ਼ੀਆ 'ਚ ਲੋਕਤੰਤਰ ਨੂੰ ਖਤਰਾ ਪੈਦਾ ਕਰਦਾ ਹੈ। ਉਥੇ, ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਨੂੰ ਆਰਥਿਕ ਅਤੇ ਸਮਾਜਿਕ ਸੰਕਟ ਤੋਂ ਬਚਣ ਲਈ ਇਹ ਜ਼ਰੂਰੀ ਕਦਮ ਸੀ।
ਇਹ ਵੀ ਪੜ੍ਹੋ :ਐਸਟ੍ਰਾਜ਼ੇਨੇਕਾ ਨੇ ਕੈਂਸਰ ਤੇ ਦਿਲ ਦੀਆਂ ਬੀਮਾਰੀਆਂ ਦੇ ਇਲਾਜ ਲਈ ਸਟਾਰਟਅਪ ਨਾਲ ਕਰਾਰ ਕੀਤਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।