ਖੈਬਰ ਪਖਤੂਨਖਵਾ ’ਚ ਚੌਕੀਆਂ ਤੇ ਇਲਾਕਿਆਂ ਨੂੰ ਆਪਣੇ ਕੰਟਰੋਲ ’ਚ ਲੈ ਰਿਹਾ TTP

Wednesday, Nov 12, 2025 - 01:50 PM (IST)

ਖੈਬਰ ਪਖਤੂਨਖਵਾ ’ਚ ਚੌਕੀਆਂ ਤੇ ਇਲਾਕਿਆਂ ਨੂੰ ਆਪਣੇ ਕੰਟਰੋਲ ’ਚ ਲੈ ਰਿਹਾ TTP

ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ’ਚ ਟੀ.ਟੀ.ਪੀ (ਤਹਿਰੀਕ-ਏ-ਤਾਲਿਬਾਨ ਪਾਕਿਸਤਾਨ) ਅੱਤਵਾਦੀਆਂ ਨੇ ਤਬਾਹੀ ਮਚਾਈ ਹੋਈ ਹੈ। ਉਨ੍ਹਾਂ ਨੇ ਸੂਬੇ ਦੇ ਇਕ ਵੱਡੇ ਹਿੱਸੇ ’ਤੇ ਕਬਜ਼ਾ ਕਰ ਲਿਆ ਹੈ ਅਤੇ ਆਪਣੀਆਂ ਸਰਹੱਦੀ ਚੌਕੀਆਂ ਸਥਾਪਤ ਕਰ ਲਈਆਂ ਹਨ। ਟੀ.ਟੀ.ਪੀ. ਲੜਾਕੇ ਇਨ੍ਹਾਂ ਚੌਕੀਆਂ ਤੋਂ ਲੰਘਣ ਵਾਲੇ ਲੋਕਾਂ ਅਤੇ ਵਾਹਨਾਂ ਦੀ ਜਾਂਚ ਕਰ ਰਹੇ ਹਨ ਅਤੇ ਟੈਕਸ ਵਸੂਲ ਰਹੇ ਹਨ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨੇ ਖੈਬਰ ਪਖਤੂਨਖਵਾ ਦੇ ਕਈ ਇਲਾਕਿਆਂ ’ਚ ਆਪਣੀ ਪਕੜ ਮਜ਼ਬੂਤ   ਕਰ ਲਈ ਹੈ। ਉਸ ਨੇ ਜਨਤਕ ਤੌਰ ’ਤੇ ਭਾਰੀ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਬੰਨੂ-ਵਜ਼ੀਰਿਸਤਾਨ ਸਰਹੱਦ ’ਤੇ ਕਈ ਚੌਕੀਆਂ ਸਥਾਪਤ ਕੀਤੀਆਂ ਹਨ।

ਇਸ ਨਾਲ ਖੈਬਰ ਪਖਤੂਨਖਵਾ ਵਿਚ ਪਾਕਿਸਤਾਨੀ ਫੌਜ ਨੂੰ ਵੱਡਾ ਝਟਕਾ ਲੱਗਾ ਹੈ। ਹਾਲ ਹੀ ਦੇ ਦਿਨਾਂ ਵਿਚ ਸੋਸ਼ਲ ਮੀਡੀਆ ’ਤੇ ਘੁੰਮ ਰਹੀਆਂ ਵੀਡੀਓਜ਼ ਵਿਚ ਟੀ.ਟੀ.ਪੀ. ਦੇ ਲੜਾਕਿਆਂ ਨੂੰ ਕਈ ਮੁੱਖ ਸੜਕਾਂ ’ਤੇ ਵਾਹਨਾਂ ਦੀ ਜਾਂਚ ਕਰਦੇ ਅਤੇ ਲੋਕਾਂ ਦੇ ਪਛਾਣ ਪੱਤਰਾਂ ਦੀ ਪੁਸ਼ਟੀ ਕਰਦੇ ਦਿਖਾਇਆ ਗਿਆ ਹੈ। ਕੁਝ ਕਲਿੱਪਾਂ ’ਚ ਟੀ.ਟੀ.ਪੀ. ਦੇ ਲੜਾਕਿਆਂ ਨੂੰ ਹਥਿਆਰਾਂ ਦੀਆਂ ਨਵੀਆਂ ਖੇਪਾਂ ਲੈ ਕੇ ਜਾਂਦੇ ਅਤੇ ਪਾਕਿਸਤਾਨੀ ਸੁਰੱਖਿਆ ਫੋਰਸਾਂ ’ਤੇ ਹੋਰ ਹਮਲੇ ਕਰਨ ਦਾ ਦਾਅਵਾ ਕਰਦੇ ਦੇਖਿਆ ਗਿਆ ਹੈ। ਬਹੁਤ ਸਾਰੇ ਵਿਸ਼ਲੇਸ਼ਕਾਂ ਅਤੇ ਖੇਤਰੀ ਨਿਗਰਾਨਾਂ ਨੇ ਹਾਲ ਹੀ ਦੇ ਮਹੀਨਿਆਂ ਅਤੇ ਸਾਲਾਂ ਵਿਚ ਖੈਬਰ ਪਖਤੂਨਖਵਾ ਵਿਚ ਕਈ ਝੜਪਾਂ, ਸੜਕ ਕਿਨਾਰੇ ਹਮਲਿਆਂ ਅਤੇ ਅੱਤਵਾਦੀ ਚੌਕੀਆਂ ਦੀ ਸਥਾਪਨਾ ਦੀ ਰਿਪੋਰਟ ਕੀਤੀ ਹੈ।


author

cherry

Content Editor

Related News