ਇਮਰਾਨ ਖ਼ਾਨ ਦੀ ਵਧੀ ਚਿੰਤਾ, ਤਹਿਰੀਕ-ਏ-ਤਾਲਿਬਾਨ ਨੇ ਲੜਾਕਿਆਂ ਨੂੰ ਮੁੜ ਤੋਂ ਹਮਲਾ ਕਰਨ ਦੇ ਦਿੱਤੇ ਹੁਕਮ

Saturday, Dec 11, 2021 - 05:42 PM (IST)

ਇਮਰਾਨ ਖ਼ਾਨ ਦੀ ਵਧੀ ਚਿੰਤਾ, ਤਹਿਰੀਕ-ਏ-ਤਾਲਿਬਾਨ ਨੇ ਲੜਾਕਿਆਂ ਨੂੰ ਮੁੜ ਤੋਂ ਹਮਲਾ ਕਰਨ ਦੇ ਦਿੱਤੇ ਹੁਕਮ

ਇਸਲਾਮਾਬਾਦ (ਬਿਊਰੋ)– ਇਮਰਾਨ ਖ਼ਾਨ ਸਰਕਾਰ ’ਤੇ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਗਾਉਂਦਿਆਂ ਤਹਿਰੀਕ-ਏ-ਤਾਲਿਬਾਨ (ਟੀ. ਟੀ. ਪੀ.) ਨੇ ਕਿਹਾ ਕਿ ਉਹ ਪਾਕਿਸਤਾਨ ਸਰਕਾਰ ਨਾਲ ਮਹੀਨਾ ਭਰ ਦੇ ਸੰਘਰਸ਼ ਨੂੰ ਅੱਗੇ ਨਹੀਂ ਵਧਾਏਗੀ। ਟੀ. ਟੀ. ਪੀ. ਨੇਤਾ ਮੁਫ਼ਤੀ ਨੂਰ ਵਲੀ ਮਹਿਸੂਦ ਨੇ ਜੰਗਬੰਦੀ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਹੈ ਤੇ ਆਪਣੇ ਲੜਾਕਿਆਂ ਨੂੰ ਮੁੜ ਤੋਂ ਹਮਲਾ ਕਰਨ ਲਈ ਕਿਹਾ। ਤਹਿਰੀਕ ਦੇ ਇਸ ਫ਼ੈਸਲੇ ਨਾਲ ਪਾਕਿਸਤਾਨ ’ਚ ਸ਼ਾਂਤੀ ਬਹਾਲੀ ਨੂੰ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ।

ਡਾਅਨ ਅਖ਼ਬਾਰ ਨੇ ਕਿਹਾ ਕਿ ਟੀ. ਟੀ. ਪੀ. ਤੇ ਪਾਕਿਸਤਾਨ ਸਰਕਾਰ ਨਾਲ ਕਈ ਦੌਰ ਦੀ ਗੱਲਬਾਤ ਹੋਈ ਸੀ। ਦੋਵਾਂ ਦਰਮਿਆਨ ਗੱਲਬਾਤ ਕਰਵਾਉਣ ’ਚ ਅਫ਼ਗਾਨਿਸਤਾਨ ਦੀ ਸੱਤਾ ’ਤੇ ਕਾਬਜ਼ ਤਾਲਿਬਾਨ ਵਿਚੋਲਗੀ ਦੀ ਭੂਮਿਕਾ ਨਿਭਾਅ ਰਿਹਾ ਸੀ। ਗੱਲਬਾਤ ’ਚ ਟੀ. ਟੀ. ਪੀ. ਜੰਗਬੰਦੀ ਨੂੰ ਰਾਜ਼ੀ ਹੋਇਆ ਸੀ। ਇਸ ਸਬੰਧੀ 25 ਅਕਤੂਬਰ, 2021 ਨੂੰ ਪਾਕਿਸਤਾਨ ਸਰਕਾਰ ਤੇ ਟੀ. ਟੀ. ਪੀ. ਦਰਮਿਆਨ ਛੇ ਸੂਤਰੀ ਸਮਝੌਤਾ ਵੀ ਹੋਇਆ।

ਇਹ ਖ਼ਬਰ ਵੀ ਪੜ੍ਹੋ : ਬਲੋਚ ਨਾਗਰਿਕ ਦੇ ਗੰਭੀਰ ਦੋਸ਼, ਕਿਹਾ- 1953 ਤੋਂ ਗੈਸ ਚੋਰੀ ਕਰ ਰਿਹੈ ਪਾਕਿਸਤਾਨ

ਇਹ ਸਮਝੌਤਾ ਅਫ਼ਗਾਨਿਸਤਾਨ ਦੇ ਖੋਸਤ ਸੂਬੇ ’ਚ ਦੋਵਾਂ ਦਰਮਿਆਨ ਆਹਮੋ-ਸਾਹਮਣੇ ਦੀ ਬੈਠਕ ’ਚ ਹੋਇਆ। ਸ਼ਾਂਤੀ ਵਾਰਤਾ ਦੀ ਇਹ ਗੱਲਬਾਤ ਲਗਭਗ ਦੋ ਹਫ਼ਤਿਆਂ ਤਕ ਚੱਲੀ। ਡਾਅਨ ਨੇ ਕਿਹਾ ਕਿ ਟੀ. ਟੀ. ਪੀ. ਨੇ ਕੁਝ ਆਪਣੀਆਂ ਸ਼ਰਤਾਂ ਲਗਾਈਆਂ ਹਨ, ਜਿਨ੍ਹਾਂ ’ਚ ਸ਼ਰਈ ਕਾਨੂੰਨ ਲਾਗੂ ਕਰਨ ਦੀ ਗੱਲ ਆਖੀ ਗਈ ਹੈ। ਹੁਣ ਜੰਗਬੰਦੀ ਨਾ ਵਧਾਉਣ ਦੇ ਟੀ. ਟੀ. ਪੀ. ਦੇ ਫ਼ੈਸਲੇ ਕਾਰਨ ਤਾਲਿਬਾਨ ਦੀ ਮਦਦ ਨਾਲ ਪਾਕਿਸਤਾਨ ’ਚ ਹਿੰਸਾ ਤੇ ਅੱਤਵਾਦੀ ਹਮਲਿਆਂ ’ਚ ਵਾਧੇ ਦਾ ਖ਼ਤਰਾ ਵਧ ਗਿਆ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


author

Rahul Singh

Content Editor

Related News