150% ਤੋਂ 250% ਤੱਕ ਟੈਰਿਫ.....! Trump ਦੀ ਫਾਰਮਾ ਸੈਕਟਰ ''ਤੇ ਭਾਰੀ ਟੈਰਿਫ ਦੀ ਚੇਤਾਵਨੀ

Wednesday, Aug 06, 2025 - 09:35 AM (IST)

150% ਤੋਂ 250% ਤੱਕ ਟੈਰਿਫ.....! Trump ਦੀ ਫਾਰਮਾ ਸੈਕਟਰ ''ਤੇ ਭਾਰੀ ਟੈਰਿਫ ਦੀ ਚੇਤਾਵਨੀ

ਨਵੀਂ ਦਿੱਲੀ/ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ 'ਤੇ ਟੈਰਿਫ ਲਗਾਉਣ ਸਬੰਧੀ ਸਖ਼ਤ ਹੁੰਦੇ ਜਾ ਰਹੇ ਹਨ। ਵਪਾਰਕ ਤਣਾਅ ਵਧਾਉਂਦੇ ਹੋਏ ਹਾਲ ਹੀ ਵਿਚ ਉਨ੍ਹਾਂ ਨੇ ਦਵਾਈਆਂ ਦੇ ਆਯਾਤ 'ਤੇ ਭਾਰੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਟਰੰਪ ਨੇ ਕਿਹਾ, 'ਅਸੀਂ ਦਵਾਈਆਂ 'ਤੇ ਇੱਕ ਛੋਟਾ ਟੈਕਸ ਲਗਾਵਾਂਗੇ। ਪਰ ਇੱਕ ਸਾਲ ਵਿੱਚ ਇਹ 150% ਅਤੇ ਫਿਰ 250% ਵਧੇਗਾ। ਇਸ ਦਾ ਉਦੇਸ਼ ਘਰੇਲੂ ਉਤਪਾਦਨ ਵਧਾਉਣਾ ਹੈ। ਅਸੀਂ ਚਾਹੁੰਦੇ ਹਾਂ ਕਿ ਦਵਾਈਆਂ ਸਿਰਫ਼ ਅਮਰੀਕਾ ਵਿੱਚ ਹੀ ਬਣਾਈਆਂ ਜਾਣ।' ਉਨ੍ਹਾਂ ਨੇ ਸੈਮੀਕੰਡਕਟਰਾਂ ਅਤੇ ਚਿਪਸ 'ਤੇ ਨਵਾਂ ਟੈਕਸ ਲਗਾਉਣ ਦਾ ਵੀ ਸੰਕੇਤ ਦਿੱਤਾ ਹੈ। 
ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਭਾਰਤ ਰੂਸ ਨਾਲ ਤੇਲ ਦਾ ਵਪਾਰ ਜਾਰੀ ਰੱਖਦਾ ਹੈ, ਤਾਂ ਭਾਰਤੀ ਸਾਮਾਨਾਂ 'ਤੇ ਟੈਰਿਫ ਬਹੁਤ ਵਧਾ ਸਕਦਾ ਹੈ। ਟਰੰਪ ਨੇ ਇਹ ਗੱਲਾਂ ਸੀ.ਐਨ.ਬੀ.ਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਹੀਆਂ ਹਨ। ਇਸ ਫੈਸਲੇ ਦਾ ਦੁਨੀਆ ਭਰ ਦੇ ਦੇਸ਼ਾਂ 'ਤੇ ਅਸਰ ਪੈਣ ਦੀ ਸੰਭਾਵਨਾ ਹੈ। ਖਾਸ ਕਰਕੇ ਇਸਦਾ ਭਾਰਤ 'ਤੇ ਬੁਰਾ ਪ੍ਰਭਾਵ ਪੈਣ ਦੀ ਉਮੀਦ ਹੈ। 

ਇਸ ਦੌਰਾਨ ਅਮਰੀਕੀ ਰਾਜਨੀਤਿਕ ਵਿਗਿਆਨੀ ਜੌਨ ਮੀਅਰਸ਼ਾਈਮਰ ਨੇ ਚੇਤਾਵਨੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਜ਼ਦੀਕੀ ਸਹਿਯੋਗੀਆਂ 'ਤੇ ਟੈਰਿਫ ਲਗਾਉਣ ਨਾਲ ਉਹ ਚੀਨ ਵੱਲ ਰੁਖ਼ ਕਰ ਸਕਦੇ ਹਨ। ਇਨ੍ਹਾਂ ਵਿੱਚ ਜਾਪਾਨ ਅਤੇ ਦੱਖਣੀ ਕੋਰੀਆ ਸ਼ਾਮਲ ਹਨ। ਇਸ ਨਾਲ ਅਮਰੀਕਾ ਲਈ ਚੀਨ ਨੂੰ ਕੰਟਰੋਲ ਕਰਨਾ ਹੋਰ ਵੀ ਮੁਸ਼ਕਲ ਹੋ ਜਾਵੇਗਾ। ਸਾਬਕਾ ਅਮਰੀਕੀ ਅਧਿਕਾਰੀ ਇਵਾਨ ਏ. ਫੀਗੇਨਬੌਮ ਨੇ ਵੀ ਟਰੰਪ ਦੇ ਫੈਸਲਿਆਂ ਨੂੰ ਭਾਰਤ ਅਤੇ ਅਮਰੀਕਾ ਦੇ 25 ਸਾਲਾਂ ਦੇ ਸਬੰਧਾਂ ਲਈ 'ਵਿਨਾਸ਼ਕਾਰੀ' ਦੱਸਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-ਵੀਜ਼ਾ ਨਿਯਮ ਬਦਲੇ, ਹੁਣ ਨਵੇਂ ਵਿਆਹੇ ਜੋੜੇ ਲਈ ਅਮਰੀਕਾ ਜਾਣਾ ਨਹੀਂ ਹੋਵੇਗਾ ਆਸਾਨ 

ਟਰੰਪ ਦਾ ਉਦੇਸ਼ ਹੈ ਕਿ ਅਮਰੀਕਾ ਵਿਦੇਸ਼ੀ ਸਪਲਾਈ ਚੇਨ 'ਤੇ ਨਿਰਭਰ ਨਾ ਰਹੇ। ਭਾਰਤ ਬਾਰੇ ਟਰੰਪ ਨੇ ਕਿਹਾ ਹੈ ਕਿ ਉਹ ਰੂਸ ਤੋਂ ਸਸਤਾ ਤੇਲ ਖਰੀਦ ਕੇ ਉਸਦੀ ਜੰਗੀ ਮਸ਼ੀਨ ਨੂੰ ਬਾਲਣ ਦੇ ਰਿਹਾ ਹੈ। ਉਨ੍ਹਾਂ ਕਿਹਾ, 'ਉਹ (ਭਾਰਤ) ਜੰਗੀ ਮਸ਼ੀਨ ਨੂੰ ਬਾਲਣ ਦੇ ਰਹੇ ਹਨ। ਜੇਕਰ ਉਹ ਅਜਿਹਾ ਕਰਦੇ ਹਨ ਤਾਂ ਮੈਨੂੰ ਖੁਸ਼ੀ ਨਹੀਂ ਹੋਵੇਗੀ। ਭਾਰਤ ਦੇ ਟੈਕਸ ਬਹੁਤ ਜ਼ਿਆਦਾ ਹਨ। ਅਸੀਂ ਅਗਲੇ 24 ਘੰਟਿਆਂ ਵਿੱਚ ਇਸਨੂੰ 25% ਤੋਂ ਵੱਧ ਵਧਾ ਦੇਵਾਂਗੇ।' ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ ਅਮਰੀਕਾ ਅਤੇ ਯੂਰਪੀ ਸੰਘ ਭਾਰਤ ਨੂੰ ਗਲਤ ਤਰੀਕੇ ਨਾਲ ਨਿਸ਼ਾਨਾ ਬਣਾ ਰਹੇ ਹਨ। ਜਦੋਂ ਕਿ ਉਹ ਖੁਦ ਵੀ ਰੂਸ ਨਾਲ ਵਪਾਰ ਕਰ ਰਹੇ ਹਨ। ਮੰਤਰਾਲੇ ਨੇ ਕਿਹਾ ਕਿ ਰੂਸ ਨਾਲ ਵਪਾਰ ਕਰਨਾ ਗੈਰ-ਕਾਨੂੰਨੀ ਨਹੀਂ ਹੈ। ਭਾਰਤ ਯੂਰਪੀ ਸੰਘ ਵਰਗੇ ਕਿਸੇ ਵੀ ਖੇਤਰ ਦੁਆਰਾ ਲਗਾਈਆਂ ਗਈਆਂ ਇਕਪਾਸੜ ਪਾਬੰਦੀਆਂ ਨੂੰ ਸਵੀਕਾਰ ਨਹੀਂ ਕਰਦਾ। 

ਇੱਥੇ ਦੱਸ ਦਈਏ ਕਿ ਭਾਰਤ ਆਪਣੇ ਜ਼ਿਆਦਾਤਰ ਫਾਰਮਾਸਿਊਟੀਕਲ ਉਤਪਾਦ ਅਮਰੀਕਾ ਨੂੰ ਨਿਰਯਾਤ ਕਰਦਾ ਹੈ, ਖਾਸ ਕਰਕੇ ਜੈਨਰਿਕ ਦਵਾਈਆਂ। ਇਹ ਭਾਰਤ ਦੇ ਕੁੱਲ ਫਾਰਮਾਸਿਊਟੀਕਲ ਨਿਰਯਾਤ ਦਾ 31% ਤੋਂ ਵੱਧ ਹੈ। ਵਿੱਤੀ ਸਾਲ 2024 ਵਿੱਚ ਭਾਰਤ ਦਾ ਅਮਰੀਕਾ ਨੂੰ ਫਾਰਮਾਸਿਊਟੀਕਲ ਨਿਰਯਾਤ 8.73 ਬਿਲੀਅਨ ਡਾਲਰ ਸੀ। ਜੇਕਰ ਟਰੰਪ ਇਸ ਖੇਤਰ 'ਤੇ ਟੈਰਿਫ ਲਗਾਉਣ ਨੂੰ ਅੰਤਿਮ ਰੂਪ ਦਿੰਦੇ ਹਨ, ਤਾਂ ਭਾਰਤ ਆਪਣੇ ਨਿਰਯਾਤ ਦਾ ਇੱਕ ਵੱਡਾ ਹਿੱਸਾ ਗੁਆ ਸਕਦਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News