ਟਰੰਪ ਤੇ ਪੁਤਿਨ ਨੇ ਫ਼ੋਨ ''ਤੇ ਕੀਤੀ ਗੱਲਬਾਤ ! ਜੰਗ ਖ਼ਤਮ ਕਰਨ ਸਣੇ ਕਈ ਅਹਿਮ ਮੁੱਦਿਆਂ ''ਤੇ ਕੀਤੀ ਚਰਚਾ

Wednesday, Mar 11, 2026 - 02:21 PM (IST)

ਟਰੰਪ ਤੇ ਪੁਤਿਨ ਨੇ ਫ਼ੋਨ ''ਤੇ ਕੀਤੀ ਗੱਲਬਾਤ ! ਜੰਗ ਖ਼ਤਮ ਕਰਨ ਸਣੇ ਕਈ ਅਹਿਮ ਮੁੱਦਿਆਂ ''ਤੇ ਕੀਤੀ ਚਰਚਾ

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਉਨ੍ਹਾਂ ਦੀ ਪੱਛਮੀ ਏਸ਼ੀਆ ’ਚ ਤਣਾਅ ਅਤੇ ਰੂਸ-ਯੂਕ੍ਰੇਨ ਦੇ ਵਿਚਕਾਰ ਚੱਲ ਰਹੀ ਜੰਗ ਸਮੇਤ ਕਈ ਗਲੋਬਲ ਮੁੱਦਿਆਂ ’ਤੇ ‘ਬਹੁਤ ਵਧੀਆ ਗੱਲਬਾਤ’ ਹੋਈ ਹੈ।

ਉਨ੍ਹਾਂ ਨੇ ਕਿਹਾ ਕਿ ਅਸੀਂ ਯੂਕ੍ਰੇਨ ਬਾਰੇ ਗੱਲ ਕਰ ਰਹੇ ਸੀ, ਜੋ ਇਕ ਕਦੇ ਨਾ ਖ਼ਤਮ ਹੋਣ ਵਾਲੀ ਲੜਾਈ ਹੈ। ਅਸੀਂ ਜ਼ਾਹਿਰ ਤੌਰ ’ਤੇ ਪੱਛਮੀ ਏਸ਼ੀਆ ਬਾਰੇ ਗੱਲ ਕੀਤੀ ਅਤੇ ਉਹ ਮਦਦ ਕਰਨਾ ਚਾਹੁੰਦੇ ਹਨ। ਮੈਂ ਕਿਹਾ ਕਿ ਤੁਸੀਂ ਯੂਕ੍ਰੇਨ-ਰੂਸ ਜੰਗ ਖ਼ਤਮ ਕਰਕੇ ਜ਼ਿਆਦਾ ਮਦਦ ਕਰ ਸਕਦੇ ਹੋ।

ਇਸ ਤੋਂ ਪਹਿਲਾਂ ਪੁਤਿਨ ਨੇ ਮਾਸਕੋ ’ਚ ਗਲੋਬਲ ਤੇਲ ਅਤੇ ਗੈਸ ਸਪਲਾਈ ਸਬੰਧੀ ਇਕ ਬੈਠਕ ਦੀ ਪ੍ਰਧਾਨਗੀ ਕੀਤੀ, ਜਿੱਥੇ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਪੱਛਮੀ ਏਸ਼ੀਆ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਨਾਲ ਗਲੋਬਲ ਊਰਜਾ ਖੇਤਰ ’ਤੇ ਬੁਰਾ ਅਸਰ ਪੈ ਸਕਦਾ ਹੈ। ਪੁਤਿਨ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਅਸਥਿਰਤਾ ਹੋਰ ਵਿਗੜੀ ਤਾਂ ਫ਼ਾਰਸ ਦੀ ਖਾੜੀ ’ਚ ਤੇਲ ਦਾ ਉਤਪਾਦਨ ਇਕ ਮਹੀਨੇ ਦੇ ਅੰਦਰ ਪੂਰੀ ਤਰ੍ਹਾਂ ਰੁਕ ਸਕਦਾ ਹੈ।

ਇਹ ਵੀ ਪੜ੍ਹੋ- ਜੰਗ ਵਿਚਾਲੇ ਟਰੰਪ ਨੇ ਕਰ ਲਈ 300,000,000,000 ਡਾਲਰ ਦੀ ਡੀਲ ! ਭਾਰਤ ਦੀ ਇਹ ਕੰਪਨੀ ਰਹੇਗੀ Partner

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News