ਟਰੰਪ ਟਾਵਰ ਦੇ ਬਾਹਰ ਸੜਕ ''ਤੇ ਲਿਖੇ "ਬਲੈਕ ਲਾਈਵਜ਼ ਮੈਟਰ" ''ਤੇ ਸੁੱਟਿਆ ਪੇਂਟ

07/19/2020 12:34:36 PM

ਨਿਊਯਾਰਕ- ਨਿਊਯਾਰਕ ਸ਼ਹਿਰ ਸਥਿਤ ਟਰੰਪ ਟਾਵਰ ਦੇ ਬਾਹਰ ਸੜਕ 'ਤੇ ਪੀਲੇ ਰੰਗ ਤੋਂ ਲਿਖੇ ਗਏ "ਬਲੈਕ ਲਾਈਵਜ਼ ਮੈਟਰ" ਨੂੰ ਇਕ ਹਫਤੇ ਵਿਚ ਤੀਜੀ ਵਾਰ ਖਰਾਬ ਕੀਤਾ ਗਿਆ ਹੈ। 

ਪੁਲਸ ਨੇ ਦੱਸਿਆ ਕਿ ਟਰੰਪ ਟਾਵਰ ਦੇ ਬਾਹਰ ਸੜਕ 'ਤੇ ਲਿਖੇ "ਬਲੈਕ ਲਾਈਵਜ਼ ਮੈਟਰ" 'ਤੇ ਦੋ ਔਰਤਾਂ ਨੇ ਕਾਲਾ ਪੇਂਟ ਸੁੱਟਿਆ। ਉਨ੍ਹਾਂ ਨੂੰ ਸ਼ਨੀਵਾਰ ਤਕਰੀਬਨ 3 ਵਜੇ ਗ੍ਰਿਫਤਾਰ ਕੀਤਾ ਗਿਆ। ਇਕ ਵੀਡੀਓ ਵਿਚ ਦਿਖਾਈ ਰਿਹਾ ਹੈ ਪੁਲਸ ਅਧਿਕਾਰੀ ਇਕ ਮਹਿਲਾ ਨੂੰ ਘੇਰੇ ਹੋਏ ਹਨ ਅਤੇ ਉਹ ਚਮਕਦੇ ਪੀਲੇ ਅੱਖਰਾਂ 'ਤੇ ਪੇਂਟ ਰਗੜ ਰਹੀ ਸੀ ਅਤੇ ਚੀਖ ਰਹੀ ਹੈ, "ਉਨ੍ਹਾਂ ਨੂੰ ਕਾਲੇ ਲੋਕਾਂ ਦੀ ਜ਼ਿੰਦਗੀ ਦੀ ਪਰਵਾਹ ਨਹੀਂ।" 

ਪੁਲਸ ਨੇ ਦੱਸਿਆ ਕਿ ਇਸ ਪੇਂਟ 'ਤੇ ਇਕ ਅਧਿਕਾਰੀ ਫਿਸਲ ਕੇ ਡਿੱਗ ਗਿਆ, ਜਿਸ ਕਾਰਨ ਉਸ ਦੇ ਸਿਰ ਅਤੇ ਬਾਂਹ ਉੱਤੇ ਸੱਟ ਲੱਗ ਗਈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਹੈ। ਪੁਲਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਔਰਤਾਂ ਦੇ ਨਾਂ ਅਤੇ ਉਨ੍ਹਾਂ ਖਿਲਾਫ ਲਗਾਏ ਜਾਣ ਵਾਲੇ ਸੰਭਾਵਿਤ ਦੋਸ਼ਾਂ 'ਤੇ ਕੋਈ ਸੂਚਨਾ ਤਤਕਾਲ ਉਪਲਬਧ ਨਹੀਂ ਹੈ। ਇਸ ਘਟਨਾ ਤੋਂ 24 ਘੰਟੇ ਤੋਂ ਵੀ ਘੱਟ ਸਮਾਂ ਪਹਿਲਾਂ 3 ਲੋਕਾਂ ਨੇ ਸੜਕ 'ਤੇ ਲਿਖੇ "ਬਲੈਕ ਲਾਈਵਜ਼ ਮੈਟਰ" 'ਤੇ ਨੀਲਾ ਪੇਂਟ ਪਾਇਆ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇਕ ਔਰਤ ਨੇ ਇਸ 'ਤੇ ਕਾਗਜ਼ ਸੁੱਟੇ ਸਨ, ਜਿਨ੍ਹਾਂ 'ਤੇ ਬਰੂਕਲਿਨ ਵਿਚ ਇਕ ਸਾਲਾ ਬੱਚੇ ਦੀ ਗੋਲੀ ਲੱਗਣ ਨਾਲ ਹਾਲ ਵਿਚ ਹੋਈ ਘਟਨਾ ਦਾ ਜ਼ਿਕਰ ਕੀਤਾ ਗਿਆ ਸੀ। 


Lalita Mam

Content Editor

Related News