ਟਰੰਪ ਨੇ ਮੈਕਸੀਕੋ ਦੇ ਨਸ਼ੀਲੇ ਪਦਾਰਥ ਗਿਰੋਹਾਂ ਨੂੰ ਅੱਤਵਾਦੀ ਐਲਾਨਣ ਦੀ ਆਪਣੀ ਯੋਜਨਾ ਟਾਲੀ

Saturday, Dec 07, 2019 - 08:06 PM (IST)

ਟਰੰਪ ਨੇ ਮੈਕਸੀਕੋ ਦੇ ਨਸ਼ੀਲੇ ਪਦਾਰਥ ਗਿਰੋਹਾਂ ਨੂੰ ਅੱਤਵਾਦੀ ਐਲਾਨਣ ਦੀ ਆਪਣੀ ਯੋਜਨਾ ਟਾਲੀ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਮੈਕਸੀਕੋ ਦੇ ਨਸ਼ੀਲੇ ਪਦਾਰਥ ਗਿਰੋਹਾਂ ਨੂੰ ਅੱਤਵਾਦੀ ਸਮੂਹ ਐਲਾਨਣ ਦੀ ਆਪਣੀ ਯੋਜਨਾ 'ਤੇ ਅੱਗੇ ਨਹੀਂ ਵਧਣਗੇ। ਟਰੰਪ ਨੇ ਕਿਹਾ ਕਿ ਉਹਨਾਂ ਨੇ ਮੈਕਸੀਕੋ ਦੇ ਰਾਸ਼ਟਰਪਤੀ ਏਂਡ੍ਰੇਸ ਮੈਨੁਅਲ ਲੋਪੇਜ਼ ਓਬ੍ਰਾਡੋਰ ਦੀ ਅਪੀਲ 'ਤੇ ਇਹ ਫੈਸਲਾ ਲਿਆ ਹੈ।

ਅਮਰੀਕੀ ਰਾਸ਼ਟਰਪਤੀ ਨੇ ਪਿਛਲੇ ਮਹੀਨੇ ਅਮਰੀਕਾ-ਮੈਕਸੀਕਨ ਮੋਰਮੋਨ ਭਾਈਚਾਰੇ ਦੀਆਂ 9 ਔਰਤਾਂ ਤੇ ਬੱਚਿਆਂ ਦੀ ਮੌਤ ਤੋਂ ਬਾਅਦ ਗਿਰੋਹਾਂ ਦੇ ਖਿਲਾਫ ਜੰਗ ਛੇੜਨ ਦਾ ਸੱਦਾ ਦਿੱਤਾ ਸੀ। ਉਸ ਮਾਮਲੇ ਵਿਚ ਮੈਕਸੀਕੋ ਵਿਚ ਗਿਰੋਹਾਂ ਦੀ ਹਿੰਸਾ ਵੱਲ ਧਿਆਨ ਖਿੱਚਿਆ ਸੀ। ਟਰੰਪ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ ਮੈਕਸੀਕੋ ਦੇ ਗਿਰੋਹਾਂ ਨੂੰ ਅੱਤਵਾਦੀ ਸਮੂਹ ਐਲਾਨਣ ਦੀ ਤਿਆਰੀ ਕੀਤੀ ਜਾ ਚੁੱਕੀ ਹੈ ਪਰ ਇਹ ਲੋਪੇਜ਼ ਓਬ੍ਰਾਡੋਰ ਦੇ ਸਨਮਾਨ ਵਿਚ ਆਪਣੀ ਇਸ ਯੋਜਨਾ 'ਤੇ ਰੋਕ ਲਗਾ ਰਹੇ ਹਨ।


author

Baljit Singh

Content Editor

Related News